ਨਗਰ ਨਿਗਮ ਚੋਣਾਂ ਵਿੱਚ ਲੋਕਾਂ ਨੇ ਲਗਾਈ ਵਿਕਾਸ ਕੰਮਾਂ ਤੇ ਮੁਹਰ : ਕੁਲਜੀਤ ਬੇਦੀ

ਐਸ ਏ ਐਸ ਨਗਰ, 19 ਫ਼ਰਵਰੀ (ਸ.ਬ.) ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਮਿਲੇ ਭਾਰੀ ਬਹੁਮਤ ਨੇ ਇਹ ਗੱਲ ਸਿੱਧ ਕਰ ਦਿੱਤੀ ਹੈ ਕਿ ਮੁਹਾਲੀ ਸ਼ਹਿਰ ਦੇ ਲੋਕਾਂ ਨੇ ਕੈਬਨਿਟ ਮੰਤਰੀ ਸz. ਬਲਬੀਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਕਰਵਾਏ ਜਾ ਰਹੇ ਵਿਕਾਸ ਕੰਮਾਂ ਉਤੇ ਮੁਹਰ ਲਗਾਈ ਹੈ। ਇਹ ਗੱਲ ਵਾਰਡ ਨੰਬਰ 8 ਤੋਂ ਚੋਣ ਜਿੱਤੇ ਕਾਂਗਰਸੀ ਉਮੀਦਵਾਰ ਸz. ਕੁਲਜੀਤ ਸਿੰਘ ਬੇਦੀ ਨੇ ਇੱਥੇ ਜਾਰੀ ਬਿਆਨ ਵਿੱਚ ਆਖੀ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਮਿਲੀ ਭਾਰੀ ਜਿੱਤ ਨਾਲ ਇਹ ਗੱਲ ਵੀ ਸਪੱਸ਼ਟ ਹੋ ਗਈ ਹੈ ਕਿ ਕਾਂਗਰਸ ਪਾਰਟੀ ਨੇ ਸੈਮੀਫਾਈਨਲ ਜਿੱਤ ਲਿਆ ਹੈ ਅਤੇ ਹੁਣ 2022 ਵਿੱਚ ਫਾਈਨਲ ਵੀ ਜਿੱਤ ਲਿਆ ਜਾਵੇਗਾ।

ਸz. ਬੇਦੀ ਨੇ ਕਿਹਾ ਕਿ ਉਹਨਾਂ ਦੇ ਵਾਰਡ ਵਾਸੀਆਂ ਵਲੋਂ ਉਹਨਾਂ ਤੇ ਜਿਹੜਾ ਭਰੋਸਾ ਪ੍ਰਗਟਾਇਆ ਗਿਆ ਹੈ ਉਸਦੇ ਉਹ ਰਿਣੀ ਹਨ ਅਤੇ ਇਸ ਸ਼ਾਨਦਾਰ ਜਿੱਤ ਦੇ ਲਈ ਸਮੂਹ ਮੰਦਰ ਕਮੇਟੀਆਂ, ਰੈਜ਼ੀਡੈਂਟਸ ਵੈੱਲਫ਼ੇਅਰ ਐਸੋਸੀਏਸ਼ਨਾਂ ਦੇ ਮੋਹਤਬਰ ਵਿਅਕਤੀਆਂ, ਲਾਇਨਜ਼ ਕਲੱਬ ਮੁਹਾਲੀ ਅਤੇ ਆਪਣੇ ਵਾਰਡ ਦੀ ਸਮੁੱਚੀ ਨਾਰੀ ਸ਼ਕਤੀ ਦੇ ਵਿਸ਼ੇਸ਼ ਧੰਨਵਾਦੀ ਹਨ। ਉਨ੍ਹਾਂ ਕਿਹਾ ਉਹ ਆਪਣੇ ਵਾਰਡ ਵਿੱਚ ਵਿਕਾਸ ਕਾਰਜਾਂ ਦੀ ਝੜੀ ਲਗਾ ਦੇਣਗੇ ਅਤੇ ਲੋਕਾਂ ਦੇ ਹਰ ਦੁੱਖ ਸੁੱਖ ਵਿੱਚ ਖੜ੍ਹਦੇ ਰਹਿਣਗੇ

Leave a Reply

Your email address will not be published. Required fields are marked *