ਨਗਰ ਨਿਗਮ ਚੋਣਾਂ : ਸ਼੍ਰੋਮਣੀ ਅਕਾਲੀ ਦਲ ਵੱਲੋਂ 6 ਹੋਰ ਉਮੀਦਵਾਰਾਂ ਦਾ ਐਲਾਨ

ਐਸ.ਏ.ਐਸ.ਨਗਰ, 29 ਜਨਵਰੀ (ਸ.ਬ.) ਨਗਰ ਨਿਗਮ ਮੁਹਾਲੀ ਦੀ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ 6 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਅਬਜ਼ਰਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਸਲਾਹਕਾਰ ਅਤੇ ਜ਼ਿਲ੍ਹਾ ਸਹਾਇਕ ਅਬਜ਼ਰਵਰ ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਵਾਰਡ ਨੰਬਰ 21 ਤੋਂ ਇੰਜੀਨੀਅਰ ਗੁਰਵਿੰਦਰ ਕੌਰ, ਵਾਰਡ ਨੰ 22 ਤੋਂ ਇੰਜੀਨੀਅਰ ਸਰਬਜੀਤ ਸਿੰਘ ਗੋਲਡੀ ਚੱਗੜ, ਵਾਰਡ ਨੰਬਰ 23 ਤੋਂ ਜੋਗਿੰਦਰ ਕੌਰ ਸੇਵਾਮੁਕਤ ਪੀ ਏ ਟੂ ਡੀ ਸੀ, ਵਾਰਡ ਨੰਬਰ 34 ਤੋਂ ਗੁਰਮੀਤ ਸਿੰਘ ਸ਼ਾਮਪੁਰ, ਵਾਰਡ ਨੰਬਰ 36 ਤੋਂ ਕੀਰਤੀ ਭੂਸ਼ਨ ਅਤੇ ਵਾਰਡ ਨੰਬਰ 37 ਤੋਂ ਸੁਸ਼ਮਾ ਰਾਣੀ ਨੂੰ ਉਮੀਦਵਾਰ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਕੀ ਰਹਿੰਦੇ ਉਮੀਦਵਾਰਾਂ ਦਾ ਐਲਾਨ ਵੀ ਜਲਦੀ ਹੀ ਕਰ ਦਿੱਤਾ ਜਾਵੇਗਾ।

ਉਹਨਾਂ ਕਿਹਾ ਕਿ ਮੁਹਾਲੀ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਪੜੇ ਲਿੱਖੇ, ਮਿਹਨਤੀ ਅਤੇ ਨਵੇਂ ਉਮੀਦਵਾਰਾਂ ਨੂੰ ਵੱਡੇ ਫਰਕ ਨਾਲ ਜਿਤਾਉਣਗੇ । ਉਹਨਾਂ ਕਿਹਾ ਕਿ ਲੋਕ ਮੌਕਾਪ੍ਰਸਤ ਅਤੇ ਮੌਕੇ ਤੇ ਪਾਰਟੀ ਵਿੱਚੋਂ ਬਾਗੀ ਹੋ ਗਏ ਉਮੀਦਵਾਰਾਂ ਨੂੰ ਮੂੰਹ ਨਹੀਂ ਲਗਾਉਣਗੇ ਅਤੇ ਇਨ੍ਹਾਂ ਚੋਣਾਂ ਵਿੱਚ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਕਾਰਪੋਰੇਟਰ ਨੂੰ ਸਬਕ ਸਿਖਾਉਣ ਦਾ ਮਨ ਬਣਾਈ ਬੈਠੇ ਹਨ।

ਇਸ ਮੌਕੇ ਉਨ੍ਹਾਂ ਦੇ ਨਾਲ ਐਡਵੋਕੇਟ ਹਰਮਨਪ੍ਰੀਤ ਸਿੰਘ ਪ੍ਰਿੰਸ, ਗੁਰਬਖ਼ਸ਼ ਸਿੰਘ ਸੋਹਲ, ਪ੍ਰਦੀਪ ਸਿੰਘ ਭਾਰਜ, ਜਸਪਾਲ ਸਿੰਘ, ਸਤਨਾਮ ਸਿੰਘ, ਨੰਬਰਦਾਰ, ਬਲਵਿੰਦਰ ਸਿੰਘ ਬੇਦੀ, ਰਮਣੀਕ ਸਿੰਘ, ਗੁਰਵੀਰ ਸਿੰਘ, ਕੈਪਟਨ ਰਮਨਦੀਪ ਸਿੰਘ ਬਾਵਾ, ਨਰਿੰਦਰ ਸਿੰਘ ਮਾਨ, ਬੀਬੀ ਕਸ਼ਮੀਰ ਕੌਰ, ਅਮਨ ਲੂਥਰਾ, ਬਾਲਾ ਠਾਕੁਰ, ਪਿੰਕੀ ਸੋਨੀ, ਸੋਨੀਆ, ਸੁਨੀਤਾ ਸੰਧੂ, ਜਸਵਿੰਦਰ ਸਿੰਘ, ਹਰਪ੍ਰੀਤ ਸਿੰਘ ਮੰਟੂ, ਰਾਜੀਵ ਅਰੋੜਾ, ਸਤਿੰਦਰ ਸਿੰਘ, ਚਰਨਜੀਤ ਸਿੰਘ, ਲਖਵਿੰਦਰ ਸਿੰਘ, ਅਨੂਪ ਗੁੱਜਰ ਅਤੇ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਵਰਕਰ ਅਤੇ ਸਮਰਥਕ ਵੀ ਹਾਜ਼ਿਰ ਸਨ।

Leave a Reply

Your email address will not be published. Required fields are marked *