ਨਗਰ ਨਿਗਮ ਚੋਣਾਂ : ਸਾਬਕਾ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਾਲੇ ਆਜ਼ਾਦ ਗਰੁੱਪ ਵਲੋਂ 30 ਉਮੀਦਵਾਰਾਂ ਦੀ ਸੂਚੀ ਜਾਰੀ ਚੋਣਾਂ ਜਿੱਤ ਕੇ ਪਹਿਲਾਂ ਵਾਂਗ ਸ਼ਹਿਰ ਨੂੰ ਵਿਕਾਸ ਦੀ ਪਟੜੀ ਤੇ ਲਿਆਵਾਂਗੇ : ਕੁਲਵੰਤ ਸਿੰਘ

ਐਸ ਏ ਐਸ ਨਗਰ, 21 ਜਨਵਰੀ (ਸ.ਬ.) ਨਗਰ ਨਿਗਮ ਦੀ 14 ਫਰਵਰੀ ਨੂੰ ਹੋਣ ਵਾਲੀ ਚੋਣ ਲਈ ਨਿਗਮ ਦੇ ਸਾਬਕਾ ਮੇਅਰ ਸz. ਕੁਲਵੰਤ ਸਿੰਘ ਦੀ ਅਗਵਾਈ ਵਿੱਚ ਚੋਣ ਲੜ ਰਹੇ ਆਜਾਦ ਗਰੁੱਪ ਵਲੋਂ ਅੱਜ ਆਪਣੇ 30 ਉਮੀਦਵਾਰਾਂ ਦੀ ਸੂਚੀ ਜਾਰੀ ਕਰਕੇ ਦਾਅਵਾ ਕੀਤਾ ਗਿਆ ਹੈ ਕਿ ਆਜਾਦ ਗਰੁੱਪ ਇੱਕ ਵਾਰ ਫਿਰ ਬਹੁਮਤ ਹਾਸਿਲ ਕਰਕੇ ਨਿਗਮ ਤੇ ਕਾਬਿਜ ਹੋਵੇਗਾ ਅਤੇ ਸ਼ਹਿਰ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਇਆ ਜਾਵੇਗਾ।

ਆਜ਼ਾਦ ਗਰੁੱਪ ਦੇ ਆਗੂ ਅਤੇ ਸਾਬਕਾ ਮੇਅਰ ਸ. ਕੁਲਵੰਤ ਸਿੰਘ ਨੇ ਅੱਜ ਇੱਥੇ ਆਜ਼ਾਦ ਗਰੁੱਪ ਦੇ 30 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਮੁਹਾਲੀ ਸ਼ਹਿਰ ਦੇ ਵਿਕਾਸ ਦੀ ਚਲਦੀ ਗੱਡੀ ਨੂੰ ਭਾਵੇਂ ਹਲਕਾ ਵਿਧਾਇਕ ਸz. ਬਲਵੀਰ ਸਿੰਘ ਸਿੱਧੂ ਨੇ ਬ੍ਰੇਕਾਂ ਲਾ ਕੇ ਖੜਾਉਣ ਦੀ ਨਾਕਾਮ ਜਿਹੀ ਕੋਸ਼ਿਸ਼ ਕੀਤੀ ਸੀ ਪਰ ਮੁਹਾਲੀ ਦੇ ਵਸਨੀਕ ਆਉਣ ਵਾਲੀ 14 ਫ਼ਰਵਰੀ ਨੂੰ ਆਜ਼ਾਦ ਗਰੁੱਪ ਨੂੰ ਵੋਟਾਂ ਪਾ ਕੇ ਦੱਸ ਦੇਣਗੇ ਕਿ ਉਹ ਸz. ਬਲਵੀਰ ਸਿੰਘ ਸਿੱਧੂ ਅਤੇ ਉਹਨਾਂ ਦੀ ਭ੍ਰਿਸ਼ਟ ਜੁੰਡਲ਼ੀ ਤੋਂ ਸ਼ਹਿਰ ਨੂੰ ਨਿਜਾਤ ਦਿਵਾਉਣ ਲਈ ਆਜ਼ਾਦ ਗਰੁੱਪ ਨੂੰ ਜਿਤਾਉਣਗੇ।

ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲ ਵੀ ਉਹਨਾਂ ਵਲੋਂ ਮੁਹਾਲੀ ਦਾ ਇਕਸਾਰ, ਲਗਾਤਾਰ ਤੇ ਬਿਨਾ ਪੱਖਪਾਤ ਤੋਂ ਵਿਕਾਸ ਕੀਤਾ ਗਿਆ ਤੇ ਅੱਗੇ ਵੀ ਇਹੀ ਨੀਤੀ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਬਲਵੀਰ ਸਿੰਘ ਸਿੱਧੂ ਵੱਲੋਂ ਆਪਣੇ ਸੌੜੇ ਹਿੱਤਾਂ ਨੂੰ ਮੁੱਖ ਰੱਖ ਕੇ ਜਿਸ ਤਰੀਕੇ ਨਾਲ ਸ਼ਹਿਰ ਦੇ ਸੈਕਟਰਾਂ ਤੇ ਪਿੰਡਾਂ ਨੂੰ ਟੁਕੜੇ ਟੁਕੜੇ ਕਰਕੇ ਵਾਰਡਬੰਦੀ ਕੀਤੀ ਗਈ ਹੈ ਉਸ ਤੋਂ ਸ਼ਹਿਰ ਦੇ ਲੋਕ ਬੁਰੀ ਤਰ੍ਹਾਂ ਨਾਰਾਜ਼ ਹਨ ਅਤੇ ਉਹ ਸ਼ਹਿਰ ਦੇ ਵਿਕਾਸ ਦੀ ਥਾਂ ਆਪਣੇ ਵਿਅਕਤੀਆਂ ਦੇ ਵਿਕਾਸ ਦੀ ਸz. ਸਿੱਧੂ ਦੀ ਨੀਤੀ ਨੂੰ ਨਾਕਾਰ ਦੇਣਗੇ।

ਆਜ਼ਾਦ ਗਰੁੱਪ ਦੇ ਟੀਚਿਆਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸ਼ਹਿਰ ਦਾ ਪਹਿਲਾਂ ਦੀ ਤਰ੍ਹਾਂ ਭ੍ਰਿਸ਼ਟਾਚਾਰ ਰਹਿਤ ਵਿਕਾਸ ਜਾਰੀ ਰਹੇਗਾ। ਪਿਛਲੇ ਸਮੇਂ ਦੌਰਾਨ ਸ਼ਹਿਰ ਦੇ ਵਿਕਾਸ ਲਈ ਪਾਸ ਕੀਤੇ 200 ਟੈਂਡਰ, ਜੋ ਬਲਵੀਰ ਸਿੰਘ ਸਿੱਧੂ ਵੱਲੋਂ ਰੁਕਵਾ ਦਿੱਤੇ ਗਏ ਸਨ ਉਹ ਜਾਰੀ ਕੀਤੇ ਜਾਣਗੇ। ਆਪਣੀਆਂ ਉਪਲਬਧੀਆਂ ਗਿਣਾਉਂਦਿਆਂ ਕੁਲਵੰਤ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਪਾਰਕਾਂ, ਸੜਕਾਂ, ਪਾਰਕਿੰਗ ਥਾਂਵਾਂ, ਸਫਾਈ, ਸੀਵਰੇਜ, ਸਿਹਤ ਲਈ ਜਿੰਮ, ਸਾਫ ਸੁਥਰਾ ਪਾਣੀ, ਸਟਰੀਟ ਲਾਈਟਾਂ ਆਦਿ ਵਿਕਾਸ ਕਾਰਜਾਂ ਨੂੰ ਨਿਰਵਿਘਨ ਜਾਰੀ ਰੱਖਿਆ ਸੀ ਤੇ ਸ਼ਹਿਰ ਲਈ ਨਵੀਂ ਸੀਵਰੇਜ ਲਾਈਨ ਤੇ ਪਾਣੀ ਦੀ ਲਾਈਨ ਸ਼ੁਰੂ ਕਰਵਾਈ ਗਈ ਸੀ ਜੋ ਵਿਕਾਸ ਅਧੀਨ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਸ਼ਹਿਰ ਲਈ ਆਧੁਨਿਕ ਪਰੂਨਿੰਗ ਮਸ਼ੀਨ ਲਿਆ ਕੇ ਦਰਖ਼ਤਾਂ ਦੀ ਛੰਗਾਈ ਕਰਨ, ਗੈਸ ਪਾਈਪ ਲਾਈਨ, ਸਿਟੀ ਬੱਸ ਸਰਵਿਸ, ਗਮਾਡਾ ਅਧੀਨ ਆਉਂਦੇ ਸੈਕਟਰਾਂ ਦੇ ਮਹਿੰਗੇ ਪਾਣੀ ਬਿੱਲਾਂ ਨੂੰ ਕਾਰਪੋਰੇਸ਼ਨ ਅਧੀਨ ਲਿਆਉਣ, ਸੋਸਾਇਟੀਆਂ ਦਾ ਸ਼ਹਿਰ ਦੇ ਬਾਕੀ ਹਿੱਸਿਆਂ ਦੀ ਤਰ੍ਹਾਂ ਵਿਕਾਸ ਕਰਨ ਲਈ ਮਤੇ ਪਾਸ ਕੀਤੇ ਸਨ ਪਰ ਸ. ਬਲਵੀਰ ਸਿੰਘ ਸਿੱਧੂ ਨੇ ਸਰਕਾਰ ਵਿੱਚ ਹੁੰਦਿਆਂ ਸ਼ਹਿਰ ਦੇ ਵਿਕਾਸ ਲਈ ਕੋਈ ਸਰਕਾਰੀ ਮਦਦ ਦੇਣ ਦੀ ਬਜਾਏ ਆਪਣੇ ਸੌੜੇ ਹਿਤਾਂ ਲਈ ਉਪਰਲੇ ਕਾਰਜਾਂ ਨੂੰ ਰੁਕਵਾ ਕੇ ਸ਼ਹਿਰ ਦਾ ਵਿਕਾਸ ਰੋਕਿਆ ਜਿਸ ਦਾ ਖ਼ਮਿਆਜ਼ਾ ਹੁਣ ਉਸ ਨੂੰ ਭੁਗਤਣਾ ਪਵੇਗਾ, ਤੇ ਸ਼ਹਿਰ ਦੇ ਲੋਕ ਹੁਣ ਵਿਆਜ ਸਮੇਤ ਮੂਲ ਮੋੜਨਗੇ। ਇਸ ਮੌਕੇ ਆਜਾਦ ਗਰੁੱਪ ਵਲੋਂ ਐਲਾਨੇ ਗਏ ਸਾਰੇ ਉਮੀਦਵਾਰ ਹਾਜਿਰ ਸਨ।

ਐਲਾਨੇ ਗਏ ਉਮੀਦਵਾਰ

ਵਾਰਡ ਨੰ 1 :- ਹਰਮਨਦੀਪ ਕੌਰ ਬਰਾੜਵਾਲੀਆ

ਵਾਰਡ ਨੰ 8 :- ਇੰਦਰਜੀਤ ਸਿੰਘ ਖੋਖਰ

ਵਾਰਡ ਨੰ 9 :- ਸਰਬਜੀਤ ਕੌਰ ਮਾਨ

ਵਾਰਡ ਨੰ 10:- ਪਰਮਜੀਤ ਸਿੰਘ ਕਾਹਲੋਂ

ਵਾਰਡ ਨੰ 11:- ਭੁਪਿੰਦਰਪਾਲ ਕੌਰ

ਵਾਰਡ ਨੰ 14:- ਜਗਤਾਰ ਸਿੰਘ ਬੈਦਵਾਨ ਕੁੰਭੜਾ

ਵਾਰਡ ਨੰ 16:- ਬੀ ਐਨ ਕੋਟਨਾਲਾ

ਵਾਰਡ ਨੰ 18:- ਉਪਿੰਦਰਪ੍ਰੀਤ ਕੌਰ ਗਿੱਲ

ਵਾਰਡ ਨੰ 21:- ਅੰਜਲੀ ਸਿੰਘ

ਵਾਰਡ ਨੰ 22:- ਹਰਚੇਤ ਸਿੰਘ

ਵਾਰਡ ਨੰ 23:- ਦਿਲਪ੍ਰੀਤ ਕੌਰ ਆਹਲੂਵਾਲੀਆ

ਵਾਰਡ ਨੰ 24:- ਚੰਨਣ ਸਿੰਘ

ਵਾਰਡ ਨੰ 26:- ਰਵਿੰਦਰ ਸਿੰਘ ਕੁੰਭੜਾ

ਵਾਰਡ ਨੰ 28:- ਰਮਨਪ੍ਰੀਤ ਕੌਰ ਕੁੰਭੜਾ

ਵਾਰਡ ਨੰ 29:- ਰਜਿੰਦਰ ਕੌਰ ਕੁੰਭੜਾ

ਵਾਰਡ ਨੰ 30:- ਜਸਬੀਰ ਕੌਰ ਅਤਲੀ

ਵਾਰਡ ਨੰ 31:- ਰਜਨੀ ਗੋਇਲ

ਵਾਰਡ ਨੰ 32:- ਸੁਰਿੰਦਰ ਸਿੰਘ ਰੋਡਾ

ਵਾਰਡ ਨੰ 33:- ਹਰਜਿੰਦਰ ਕੌਰ ਸੋਹਾਣਾ

ਵਾਰਡ ਨੰ 34:- ਸੁਖਦੇਵ ਸਿੰਘ ਪਟਵਾਰੀ

ਵਾਰਡ ਨੰ 36:- ਰੋਮੇਸ਼ ਪ੍ਰਕਾਸ਼ ਕੰਬੋਜ

ਵਾਰਡ ਨੰ 38:- ਸਰਬਜੀਤ ਸਿੰਘ ਸਮਾਨਾ

ਵਾਰਡ ਨੰ 39:- ਕਰਮਜੀਤ ਕੌਰ

ਵਾਰਡ ਨੰ 42:- ਕੁਲਵੰਤ ਸਿੰਘ

ਵਾਰਡ ਨੰ 45:- ਉਮਾ ਸ਼ਰਮਾ

ਵਾਰਡ ਨੰ 47:- ਮੋਨਿਕਾ ਸ਼ਰਮਾ

ਵਾਰਡ ਨੰ 48:- ਰਜਿੰਦਰ ਪ੍ਰਸਾਦ ਸ਼ਰਮਾ

ਵਾਰਡ ਨੰ 49:- ਹਰਜਿੰਦਰ ਕੌਰ

ਵਾਰਡ ਨੰ 50:- ਗੁਰਮੀਤ ਕੌਰ

Leave a Reply

Your email address will not be published. Required fields are marked *