ਨਗਰ ਨਿਗਮ ਚੋਣਾਂ : 140901 ਵੋਟਰ ਕਰਣਗੇ 50 ਵਾਰਡਾਂ ਦੇ 260 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 72185 ਪੁਰਸ਼ , 68715 ਔਰਤਾਂ ਅਤੇ ਇੱਕ ਤੀਜਾ ਲਿੰਗ ਵੋਟਰ, 17 ਫਰਵਰੀ ਨੂੰ ਹੋਵੇਗੀ ਵੋਟਾਂ ਦੀ ਗਿਣਤੀ

ਐਸ.ਏ.ਐਸ. ਨਗਰ , 13 ਫਰਵਰੀ (ਸ.ਬ.) ਨਗਰ ਨਿਗਮ ਐਸ ਏ ਐਸ ਨਗਰ ਦੀ ਚੋਣ ਲਈ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਇਸ ਸੰਬੰਧੀ ਅੱਜ ਸ਼ਾਮ ਵੇਲੇ ਪੋਲਿੰਗ ਪਾਰਟੀਆਂ ਨੂੰ ਵੋਟਾਂ ਸਬੰਧੀ ਲੋੜੀਂਦੀ ਸਮੱਗਰੀ ਅਤੇ ਈ.ਵੀ.ਐਮ. ਮਸ਼ੀਨਾਂ ਦੀ ਵੰਡ ਕਰ ਦਿੱਤੀ ਗਈ ਹੈ। ਅੱਜ ਸਵੇਰੇ ਗਿਆਰਾਂ ਵਜੇ ਤੋਂ ਹੀ ਪੋਲਿੰਗ ਪਾਰਟੀਆਂ ਨੂੰ ਲੋੜੀਂਦਾ ਸਾਮਾਨ ਦੇਣ ਦਾ ਅਮਲ ਆਰੰਭ ਕਰ ਦਿੱਤਾ ਗਿਆ ਸੀ ਅਤੇ ਪੋਲਿੰਗ ਪਾਰਟੀਆਂ ਰਵਾਨਾ ਕਰਨ ਦਾ ਕੰਮ ਆਰੰਭ ਹੋ ਗਿਆ ਸੀ। ਵੋਟਾਂ ਪੈਣ ਦਾ ਕਾਰਜ 14 ਫਰਵਰੀ 2021 ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ। ਜਿਹੜੇ ਵੋਟਰ ਸ਼ਾਮ 4 ਵਜੇ ਤੱਕ ਬੂਥ ਵਿੱਚ ਦਾਖਲ ਹੋ ਜਾਣਗੇ ਉਨ੍ਹਾਂ ਨੂੰ ਵੋਟ ਪਾਉਣ ਦਾ ਮੌਕਾ ਦਿੱਤਾ ਜਾਵੇਗਾ।

ਵੋਟਾਂ ਦੀ ਗਿਣਤੀ ਨਿਰਧਾਰਿਤ ਕਾਊਂਟਿੰਗ ਸੈਂਟਰਾਂ ਤੇ 17 ਫਰਵਰੀ 2021 ਨੂੰ ਸਵੇਰੇ 9 ਵਜੇ ਸ਼ੁਰੂ ਹੋਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਨਿਗਮ ਮੁਹਾਲੀ ਲਈ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਦੋ ਥਾਂ ਤੇ ਕੀਤਾ ਜਾਵੇਗਾ। ਵਾਰਡ ਨੰਬਰ 1 ਤੋਂ 25 ਦੀਆਂ ਵੋਟਾਂ ਦੀ ਗਿਣਤੀ ਸੈਕਟਰ 78 ਦੇ ਸਪੋਰਟਸ ਸਟੇਡੀਅਮ ਵਿੱਚ ਕੀਤੀ ਜਾਵੇਗੀ ਜਦੋਂਕਿ ਵਾਰਡ ਨੰਬਰ 26 ਤੋਂ 50 ਤੱਕ ਦੀਆਂ ਵੋਟਾਂ ਦੀ ਗਿਣਤੀ ਪੰਜਾਬ ਮੰਡੀਕਰਨ ਬੋਰਡ ਦੇ ਦਫਤਰ ਦੇ ਨਾਲ ਲੱਗਦੀ ਅਤਿ ਆਧੁਨਿਕ ਸਬਜੀ ਮੰਡੀ ਦੀ ਇਮਾਰਤ ਵਿੱਚ ਹੋਵਗੀ।

ਜ਼ਿਲ੍ਹਾ ਚੋਣਕਾਰ ਅਫਸਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਨਗਰ ਨਿਗਮ ਐਸ.ਏ.ਐਸ ਨਗਰ ਦੇ ਕੁੱਲ 50 ਵਾਰਡਾਂ ਲਈ 152 ਪੋਲਿੰਗ ਬੂਥ ਬਣਾਏ ਗਏ ਹਨ। ਨਗਰ ਨਿਗਮ ਦੀਆਂ ਚੋਣਾਂ ਲਈ 50 ਵਾਰਡਾਂ ਵਿੱਚ ਕੁਲ 140901 ਵੋਟਰ ਹਨ ਜਿਹਨਾਂ ਵਿੱਚ 72185 ਪੁਰਸ਼, 68715 ਔਰਤਾਂ ਅਤੇ ਇੱਕ ਤੀਜਾ ਲਿੰਗ ਵੋਟਰ ਸ਼ਾਮਿਲ ਹਨ। ਉਹਨਾਂ ਦੱਸਿਆ ਕਿ ਨਗਰ ਨਿਗਮ ਐਸ.ਏ.ਐਸ ਨਗਰ ਲਈ ਸ੍ਰੀ ਜਗਦੀਪ ਸਹਿਗਲ, ਐਸ.ਡੀ.ਐਮ. ਮੁਹਾਲੀ ਜ਼ਿਲ੍ਹਾ ਮਾਲ ਅਫਸਰ ਮੁਹਾਲੀ ਸz ਗੁਰਜਿੰਦਰ ਸਿੰਘ ਬੈਨੀਪਾਲ ਨੂੰ ਰਿਟਰਨਿੰਗ ਅਫਸਰਾਂ ਵਜੋਂ ਨਿਯੁਕਤ ਕੀਤਾ ਗਿਆ ਹੈ।

ਨਗਰ ਕੌਂਸਲ ਖਰੜ ਲਈ ਕੁੱਲ 27 ਵਾਰਡਾਂ ਲਈ 99 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ਵਿੱਚ 43555 ਪੁਰਸ਼, 40852 ਔਰਤਾਂ ਅਤੇ 2 ਤੀਜਾ ਲਿੰਗ ਸਮੇਤ ਕੁੱਲ 84309 ਵੋਟਰ ਸ਼ਾਮਿਲ ਹਨ। ਨਗਰ ਕੌਂਸਲ ਖਰੜ ਦੀ ਚੋਣ ਲਈ ਐਸ ਡੀ ਐਮ ਖਰੜ ਸ੍ਰੀ ਹਿਮਾਸ਼ੂ ਜੈਨ ਨੂੰ ਰਿਟਰਨਿੰਗ ਅਫਸਰ ਵਜੋਂ ਨਿਯੁਕਤ ਕੀਤਾ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਐਸ.ਏ.ਐਸ ਨਗਰ ਵਿੱਚ ਪੈਂਦੀਆਂ 7 ਨਗਰ ਕੌਸਲਾਂ (ਲਾਲੜੂ, ਕੁਰਾਲੀ, ਬਨੂੰੜ, ਡੇਰਾਬਸੀ, ਜ਼ੀਰਕਪੁਰ , ਨਯਾਗਾਓਂ ਅਤੇ ਖਰੜ) ਅਤੇ ਨਗਰ ਨਿਗਮ ਮੁਹਾਲੀ ਦੀ ਚੋਣ ਦੌਰਾਨ 468190 ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਇਹਨਾਂ ਵਿੱਚ 235441 ਪੁਰਸ਼ , 232730 ਔਰਤਾਂ ਅਤੇ 19 ਤੀਜਾ ਲਿੰਗ ਵੋਟਰ ਹਨ। ਇਹਨਾਂ ਸ਼ਹਿਰਾਂ ਦੇ ਕੁਲ 195 ਵਾਰਡਾਂ ਲਈ 509 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 219 ਸੰਵੇਦਨਸ਼ੀਲ ਤੇ 48 ਅਤਿ ਸੰਵੇਦਨਸ਼ੀਲ ਹਨ।

ਉਹਨਾਂ ਦੱਸਿਆ ਕਿ ਨਗਰ ਕੌਂਸਲ ਜ਼ੀਰਕਪੁਰ ਦੇ ਕੁੱਲ 31 ਵਾਰਡਾਂ ਵਿੱਚ 49303 ਪੁਰਸ਼ , 53218 ਔਰਤਾਂ ਅਤੇ 9 ਤੀਜਾ ਲਿੰਗ ਸਮੇਤ ਕੁੱਲ 102530 ਵੋਟਰ ਹਨ। ਜੀਰਕਪੁਰ ਲਈ 94 ਪੋਲਿੰਗ ਬੂਥ ਬਣਾਏ ਗਏ ਹਨ। ਨਗਰ ਕੌਸਲ ਲਾਲੜੂ ਦੇ ਕੁੱਲ 17 ਵਾਰਡਾਂ ਵਿੱਚ 12190 ਪੁਰਸ਼,14003 ਔਰਤਾਂ ਅਤੇ ਇੱਕ ਤੀਜਾ ਲਿੰਗ ਵੋਟਰ ਸਮੇਤ ਕੁੱਲ 26194 ਵੋਟਰ ਹਨ। ਲਾਲੜੂ ਲਈ ਕੁਲ 30 ਪੋਲਿੰਗ ਬੂਥ ਬਣਾਏ ਗਏ ਹਨ। ਨਗਰ ਕੌਂਸਲ ਕੁਰਾਲੀ ਦੇ ਕੁੱਲ 17 ਵਾਰਡਾਂ ਵਿੱਚ 13150 ਪੁਰਸ਼ ਅਤੇ 12284 ਔਰਤਾਂ ਸਮੇਤ ਕੁੱਲ 25434 ਵੋਟਰ ਹਨ। ਕੁਰਾਲੀ ਲਈ 34 ਪੋਲਿੰਗ ਬੂਥ ਬਣਾਏ ਗਏ ਹਨ। ਨਗਰ ਕੌਂਸਲ ਬਨੂੰੜ ਦੇ ਕੁੱਲ 13 ਵਾਰਡਾਂ ਵਿੱਚ 7116 ਪੁਰਸ਼, 6418 ਔਰਤਾਂ ਅਤੇ ਇੱਕ ਤੀਜਾ ਲਿੰਗ ਸਮੇਤ ਕੁੱਲ 13535 ਵੋਟਰ ਹਨ। ਬਨੂੰੜ ਲਈ 14 ਪੋਲਿੰਗ ਬੂਥ ਬਣਾਏ ਗਏ ਹਨ। ਨਗਰ ਕੌਂਸਲ ਡੇਰਾਬਸੀ ਦੇ ਕੁੱਲ 19 ਵਾਰਡਾਂ ਵਿੱਚ 19534 ਪੁਰਸ਼, 21443 ਔਰਤਾਂ ਅਤੇ 3 ਤੀਜਾ ਲਿੰਗ ਸਮੇਤ ਕੁੱਲ 40980 ਵੋਟਰ ਹਨ। ਡੇਰਾਬਸੀ ਲਈ 45 ਪੋਲਿੰਗ ਬੂਥ ਬਣਾਏ ਗਏ ਹਨ। ਨਗਰ ਕੌਸਲ ਨਯਾਗਾਓਂ ਦੇ ਕੁੱਲ 21 ਵਾਰਡਾਂ ਵਿੱਚ 18508 ਪੁਰਸ਼ ਅਤੇ 15797 ਔਰਤਾਂ ਸਮੇਤ ਕੁੱਲ 34305 ਵੋਟਰ ਹਨ। ਨਯਾਗਾਉਂ ਲਈ 41 ਪੋਲਿੰਗ ਬੂਥ ਬਣਾਏ ਗਏ ਹਨ।

Leave a Reply

Your email address will not be published. Required fields are marked *