ਨਗਰ ਨਿਗਮ ਦੀਆਂ ਸਾਰੀਆਂ 50 ਸੀਟਾਂ ਜਿੱਤੇਗੀ ਕਾਂਗਰਸ : ਸਿੱਧੂ
ਐਸ.ਏ.ਐਸ. ਨਗਰ, 11 ਫਰਵਰੀ (ਜਸਵਿੰਦਰ ਸਿੰਘ) ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸz. ਬਲਬੀਰ ਸਿੰਘ ਸਿੱਧੂ ਵੱਲੋਂ ਵਾਰਡ ਨੰਬਰ 17 ਤੋਂ ਚੋਣ ਲੜ ਰਹੀ ਕਾਂਗਰਸ ਪਾਰਟੀ ਦੀ ਉਮੀਦਵਾਰ ਸ੍ਰੀਮਤੀ ਬਬੀਤਾ ਸ਼ਰਮਾ ਦੇ ਹੱਕ ਵਿੱਚ ਫੇਜ਼ 11 ਵਿੱਚ ਚੋਣ ਪ੍ਰਚਾਰ ਕੀਤਾ ਗਿਆ।
ਇਸ ਮੌਕੇ ਸz. ਸਿੱਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਇਨ੍ਹਾਂ ਚੋਣਾਂ ਵਿੱਚ 50 ਦੀਆਂ 50 ਸੀਟਾਂ ਤੇ ਜਿੱਤ ਪ੍ਰਾਪਤ ਕਰੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਵੇਲੇ ਹੀ ਮੁਹਾਲੀ ਸ਼ਹਿਰ ਨੇ ਵਿਕਾਸ ਕੀਤਾ ਹੈ।
ਇਸ ਮੌਕੇ ਸ੍ਰੀਮਤੀ ਬਬੀਤਾ ਸ਼ਰਮਾ ਨੇ ਕਿਹਾ ਕਿ ਪਿਛਲੇ ਤਿੰਨ ਚਾਰ ਸਾਲਾਂ ਤੋਂ ਉਹ ਲਗਾਤਾਰ ਆਪਣੇ ਵਾਰਡ ਵਿੱਚ ਲੋਕਾਂ ਵਿੱਚ ਵਿਚਰ ਰਹੇ ਹਨ ਅਤੇ ਉਨ੍ਹਾਂ ਨੇ ਸz. ਸਿੱਧੂ ਨੂੰ ਮਿਲ ਕੇ ਵਾਰਡ ਵਾਸੀਆਂ ਦੀ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਹੈ।
ਇਸ ਮੌਕੇ ਖਰੜ ਮਾਰਕੀਟ ਕਮੇਟੀ ਦੇ ਚੇਅਰਮੈਨ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਕੌਸ਼ੱਲਿਆ ਦੇਵੀ, ਜਸਵਿੰਦਰ ਸ਼ਰਮਾ, ਗੁਰਮੇਲ ਸਿੰਘ ਮੋਜੋਵਾਲ, ਰਾਮਧੀਰ ਯਾਦਵ, ਸੁਨੀਲ ਆਹੂਜਾ, ਨਰਾਇਣਜੀਤ ਸਿੰਘ, ਸ਼ਾਮ ਸਿੰਘ, ਅੰਗਰੇਜ਼ ਚਹਿਲ, ਜਰਨੈਲ ਖੋਖਰ, ਦਰਸ਼ਨ ਧਾਲੀਵਾਲ, ਮੋਨਿਕਾ ਸੱਭਰਵਾਲ, ਡਿੰਪਲ ਸੱਭਰਵਾਲ, ਸੁਰਜੀਤ ਕੌਰ, ਅੰਜਲੀ ਗਰਗ, ਵੀ ਕੇ ਵੈਦ, ਵਿਜੈ ਗਰਗ, ਰਾਜੀਵ ਬੰਸਲ, ਗੁਲਜ਼ਾਰ ਸਿੰਘ, ਗੁਰਚਰਨ ਸਿੰਘ, ਫਕੀਰ ਸਿੰਘ, ਸੁਖਵਿੰਦਰ ਸਿੰਘ, ਸਰਬਜੀਤ ਕਾਹਲੋਂ, ਕੁਲਵੰਤ ਸੰਧੂ, ਜਗਜੀਤ ਸਿੰਘ, ਗਿਰੀਸ਼ ਕਪੂਰ, ਕੁਲਬੀਰ ਸਿੰਘ ਅਤੇ ਪ੍ਰੇਮ ਸਿੰਘ ਹਾਜ਼ਿਰ ਸਨ।