ਨਗਰ ਨਿਗਮ ਦੀਆਂ 50 ਸੀਟਾਂ ਤੇ ਚੋਣ ਲੜੇਗੀ ਭਾਜਪਾ : ਗੋਲਡੀ

ਐਸ.ਏ.ਐਸ.ਨਗਰ, 28 ਸਤੰਬਰ (ਸ.ਬ.) ਭਾਜਪਾ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਸੂਬਾ ਕਾਰਜਕਾਰਨੀ ਮੈਂਬਰ ਸ੍ਰ. ਸੁਖਵਿੰਦਰ ਸਿੰਘ ਗੋਲਡੀ ਦੀ ਅਗਵਾਈ ਹੇਠ ਫੇਜ਼ 3ਬੀ2 ਵਿਖੇ ਹੋਈ| ਜਿਸ ਵਿੱਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਲਾ ਗਠਜੋੜ ਟੁੱਟਣ ਤੋਂ ਬਾਅਦ ਮੌਜੂਦਾ ਹਾਲਾਤਾਂ ਤੇ ਚਰਚਾ ਕੀਤੀ ਗਈ| 
ਇਸ ਮੌਕੇ ਸ੍ਰ. ਗੋਲਡੀ ਨੇ ਕਿਹਾ ਕਿ ਸੂਬੇ ਵਿੱਚ ਭਾਜਪਾ ਦੀ ਸਥਿਤੀ ਕਾਫੀ ਮਜਬੂਤ ਹੈ ਅਤੇ ਹੁਣ ਇਸ ਵਾਰ ਉਨ੍ਹਾਂ ਦੀ ਪਾਰਟੀ ਵਲੋਂ 50 ਉਮੀਦਵਾਰਾਂ ਵਲੋਂ ਚੋਣਾਂ ਲੜੀਆਂ ਜਾਣਗੀਆਂ ਜਿਨ੍ਹਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ| ਉਹਨਾਂ ਕਿਹਾ ਕਿ ਇਸ ਦੌਰਾਨ ਪਾਰਟੀ ਆਗੂਆਂ ਵਲੋਂ ਚੋਣਾਂ ਲਈ ਡਿਊਟੀਆਂ ਵੀ ਲਗਾਈਆਂ ਗਈਆਂ ਹਨ ਤਾਂ ਜੋ ਪਾਰਟੀ ਨੂੰ ਹੋਰ ਮਜਬੂਤ ਕੀਤਾ ਜਾ ਸਕੇ|  ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਨਿਗਮ ਦੇ ਸਾਬਕਾ ਕੌਂਸਲਰ ਸ੍ਰੀ ਅਸ਼ੋਕ ਝਾਅ, ਰਮੇਸ਼ ਵਰਮਾ, ਜਾਵੇਦ ਅਸਲਮ, ਉਮਾਂਸ਼ੰਕਰ ਤਿਵਾੜੀ, ਭਾਜਪਾ ਮੰਡਲ 1 ਪ੍ਰਧਾਨ ਅਨਿਲ ਕੁਮਾਰ ਗੁੱਡੂ, ਸੀਨੀਅਰ ਆਗੂ ਸੋਹਨ ਸਿੰਘ, ਮੰਡਲ 2 ਦੇ ਪ੍ਰਧਾਨ ਮਦਨ ਗੋਇਲ ਅਤੇ ਹੋਰ ਆਗੂ ਹਾਜਿਰ               ਸਨ

Leave a Reply

Your email address will not be published. Required fields are marked *