ਨਗਰ ਨਿਗਮ ਦੀ ਟੀਮ ਨੇ ਨਜਾਇਜ ਕਬਜੇ ਹਟਾਏ

ਐਸ ਏ ਐਸ ਨਗਰ, 16 ਨਵੰਬਰ (ਸ.ਬ.) ਨਗਰ ਨਿਗਮ ਐਸ ਏ ਐਸ ਨਗਰ ਦੀ ਨਾਜਾਇਜ ਕਬਜੇ ਹਟਾਓਣ ਵਾਲੀ ਟੀਮ ਵਲੋਂ ਅੱਜ ਸਥਾਨਕ ਫੇਜ਼ 3ਬੀ 2 ਦੀ ਮਾਰਕੀਟ ਵਿੱਚ ਦੁਕਾਨਦਾਰਾਂ ਅਤੇ ਰੇਹੜੀ ਫੜੀ ਵਾਲਿਆਂ ਵਲੋਂ ਕੀਤੇ ਗਏ ਨਾਜਾਇਜ ਕਬਜੇ ਹਟਾਏ ਗਏ|
ਇਸ ਮੌਕੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਟੀਮ ਇਚਾਰਜ ਸ੍ਰ. ਜਸਵਿੰਦਰ ਸਿੰਘ ਨੇ ਦੱਸਿਆ ਕਿ ਨਿਗਮ ਦੀ ਟੀਮ ਵਲੋਂ ਅੱਜ ਸਥਾਨਕ ਫੇਜ਼ 3ਬੀ2 ਅਤੇ ਹੋਰਨਾਂ ਫੇਜ਼ਾਂ ਦੀਆਂ ਮਾਰਕੀਟਾਂ ਵਿੱਚ ਦੁਕਾਨਦਾਰਾਂ ਅਤੇ ਰੇਹੜੀ ਫੜੀ ਵਾਲਿਆਂ ਵਲੋਂ ਕੀਤੇ ਗਏ ਨਜਾਇਜ ਕਬਜੇ ਹਟਾਏ ਗਏ| ਉਹਨਾਂ ਕਿਹਾ ਕਿ ਇਹਨਾਂ ਮਾਰਕੀਟਾਂ ਵਿੱਚ ਵੱਡੀ ਗਿਣਤੀ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਬਾਹਰ ਵਰਾਂਡੇ ਵਿੱਚ ਸਮਾਨ ਰੱਖਿਆ ਹੋਇਆ ਸੀ, ਜਿਸ ਨੂੰ ਚੁਕਵਾ ਦਿੱਤਾ ਗਿਆ ਹੈ ਅਤੇ ਦੁਕਾਨਦਾਰਾਂ ਦਾ ਬਾਹਰ ਪਿਆ ਸਮਾਨ ਜਬਤ ਵੀ ਕੀਤਾ ਗਿਆ ਹੈ| ਇਸ ਮੌਕੇ ਫੇਜ਼ 3ਬੀ 2 ਦੀ ਮਾਰਕੀਟ ਵਿੱਚ ਸਥਿਤ ਇਕ ਢਾਬੇ ਵਾਲੇ ਦਾ ਤੰਦੂਰ ਵੀ ਜਬਤ ਕਰ ਲਿਆ ਗਿਆ|
ਸ੍ਰ. ਜਸਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਅਕਸਰ ਹੀ ਸ਼ਿਕਾਇਤ ਮਿਲਦੀ ਹੈ ਕਿ ਜਦੋਂ ਉਹਨਾਂ ਦੀ ਟੀਮ ਇਸ ਮਾਰਕੀਟ ਸਮੇਤ ਹੋਰਨਾਂ ਮਾਰਕੀਟਾਂ ਵਿੱਚ ਨਾਜਾਇਜ ਕਬਜੇ ਹਟਾ ਕੇ ਜਾਂਦੀ ਹੈ ਤਾਂ ਉਹਨਾਂ ਦੀ ਟੀਮ ਦੇ ਜਾਣ ਤੋਂ ਤੁਰੰਤ ਬਾਅਦ ਹੀ ਦੁਕਾਨਦਾਰਾਂ ਵਲੋਂ ਮੁੜ ਆਪਣੀਆਂ ਦੁਕਾਨਾਂ ਦਾ ਸਮਾਨ ਬਰਾਂਡਿਆਂ ਵਿੱਚ ਰੱਖ ਕੇ ਨਜਾਇਜ ਕਬਜੇ ਕਰ ਲਏ ਜਾਂਦੇ ਹਨ| ਇਸ ਲਈ ਉਹਨਾਂ ਨੇ ਫੈਸਲਾ ਕੀਤਾ ਹੈ ਕਿ ਜਿਸ ਮਾਰਕੀਟ ਵਿੱਚ ਨਾਜਾਇਜ ਕਬਜੇ ਹਟਾ ਕੇ ਉਹਨਾਂ ਦੀ ਟੀਮ ਅੱਗੇ ਕਾਰਵਾਈ ਕਰਨ ਲਈ ਜਾਂਦੀ ਹੈ ਉਹਨਾਂ ਮਾਰਕੀਟਾਂ ਵਿੱਚ ਮੁੜ ਵਾਪਸੀ ਸਮੇਂ ਵੀ ਕਾਰਵਾਈ ਕੀਤੀ ਜਾਵੇ|
ਉਹਨਾਂ ਕਿਹਾ ਕਿ ਦੁਕਾਨਦਾਰਾਂ ਨੂੰ ਵੀ ਚਾਹੀਦਾ ਹੈ ਕਿ ਹੁਣ ਤਿਉਹਾਰਾਂ ਦੇ ਸੀਜਣ ਦੇ ਨਿਕਲ ਜਾਣ ਤੋਂ ਬਾਅਦ ਉਹ ਆਪਣੀਆਂ ਦੁਕਾਨਾਂ ਦਾ ਸਮਾਨ ਵਰਾਂਡਿਆਂ ਵਿੱਚ ਰਖਣ ਤੋਂ ਗੁਰੇਜ ਕਰਨ ਕਿਉਂਕਿ ਵਰਾਂਡਿਆਂ ਦੀ ਥਾਂ ਆਮ ਲੋਕਾਂ ਦੀ ਆਵਾਜਾਈ ਲਈ ਹੈ|

Leave a Reply

Your email address will not be published. Required fields are marked *