ਨਗਰ ਨਿਗਮ ਦੀ ਟੀਮ ਨੇ ਨਜਾਇਜ ਕਬਜ਼ੇ ਹਟਾਏ

ਐਸ ਏ ਐਸ ਨਗਰ, 25 ਅਪ੍ਰੈਲ (ਸ.ਬ) ਨਗਰ ਨਿਗਮ ਮੁਹਾਲੀ ਦੀ ਤਹਿਬਜਾਰੀ ਸਟਾਫ ਦੀ ਟੀਮ ਨੂੰ ਬੀਤੀ ਸ਼ਾਮ ਫੇਜ਼-3 ਬੀ 2 ਦੀ ਮਾਰਕੀਟ ਵਿਚੋਂ ਦੁਕਾਨਦਾਰਾਂ ਤੇ ਰੇਹੜੀ ਫੜੀ ਵਾਲਿਆਂ ਵੱਲੋਂ ਕੀਤੇ ਨਜਾਇਜ ਕਬਜ਼ੇ  ਛੁਡਵਾਏ| ਜਦੋਂ ਇਹ ਟੀਮ  3 ਬੀ 2 ਦੀ ਮਾਰਕੀਟ ਵਿਚ ਪਹੁੰਚੀ ਤਾਂ ਦੁਕਾਨਦਾਰਾਂ ਵਿਚ ਇਕਦਮ ਹੀ ਭਾਜੜ  ਪੈ ਗਈ ਅਤੇ ਨਾਜਾਇਜ਼ ਕਬਜ਼ਾ ਕਰਕੇ ਸਮਾਨ ਵੇਚ ਰਹੇ ਦੁਕਾਨਦਾਰ ਆਪਣਾ ਸਮਾਨ ਲੈ ਕੇ  ਭੱਜ ਗਏ| ਟੀਮ ਦੇ ਵਾਪਸ  ਜਾਣ ਤੋਂ ਬਾਅਦ ਦੁਕਾਨਦਾਰਾਂ ਨੂੰ ਮੁੜ ਨਜਾਇਜ਼ ਕਬਜ਼ੇ ਕਰਕੇ ਸ਼ੁਰੂ ਕਰ ਦਿੱਤੇ  ਹਨ|

Leave a Reply

Your email address will not be published. Required fields are marked *