ਨਗਰ ਨਿਗਮ ਦੀ ਟੀਮ ਨੇ ਫੇਜ਼ 5 ਵਿੱਚ ਹਟਾਏ ਨਾਜਾਇਜ਼ ਕਬਜੇ

ਐਸ ਏ ਐਸ ਨਗਰ, 30 ਅਪ੍ਰੈਲ (ਭਗਵੰਤ ਸਿੰਘ ਬੇਦੀ ) ਨਗਰ ਨਿਗਮ ਮੁਹਾਲੀ ਦੇ ਨਾਜਾਇਜ਼ ਕਬਜੇ ਹਟਾਉ ਟੀਮ ਵਲੋਂ ਮਾਰਕੀਟਾਂ ਵਿੱਚ ਨਾਜਾਇਜ਼ ਕਬਜੇ ਹਟਾਉਣ ਦੀ ਸਖਤ ਕਾਰਵਾਈ ਕਰਦਿਆਂ ਫੇਜ਼ 5 ਵਿੱਚ ਨਾਜਾਇਜ਼ ਕਬਜੇ ਹਟਾ ਕੇ ਭਾਰੀ ਮਾਤਰਾ ਵਿੱਚ ਸਮਾਨ ਜਬਤ ਕੀਤਾ ਹੈ|
ਨਗਰ ਨਿਗਮ ਮੁਹਾਲੀ ਦੇ ਕਮਿਸ਼ਨਰ ਦੇ ਹੁਕਮਾਂ ਤਹਿਤ ਕਾਰਵਾਈ ਕਰਦਿਆਂ ਨਿਗਮ ਦੀ ਨਾਜਾਇਜ਼ ਕਬਜੇ ਹਟਾਊ ਟੀਮ ਵਲੋਂ ਨਾਜਾਇਜ਼ ਕਬਜੇ ਹਟਾਉਣ ਲਈ ਫੇਜ਼ 5 ਵਿੱਚ ਚਲਦੇ ਢਾਬਿਆਂ ਦਾ ਕੁਰਸੀਆਂ, ਮੇਜ ਅਤੇ ਹੋਰ ਸਮਾਨ ਜਬਤ ਕੀਤਾ ਜੋ ਕਿ ਉਹਨਾਂ ਨੇ ਮਾਰਕੀਟ ਦੇ ਬਰਾਂਡਿਆਂ ਅਤੇ ਪਾਰਕਿੰਗ ਵਿੱਚ ਨਜਾਇਜ ਤੌਰ ਤੇ ਕਬਜੇ ਕਰਕੇ ਰੱਖਿਆ ਹੋਇਆ ਸੀ| ਇਸ ਤੋਂ ਬਾਅਦ ਫੇਜ਼ 5 ਦੇ ਸ਼ੋਅਰੂਮਾਂ ਦੇ ਬਾਹਰ ਬਰਾਂਡਿਆਂ ਅਤੇ ਪਾਰਕਿੰਗ ਵਿੱਚ ਦੁਕਾਨਦਾਰਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜਿਆਂ ਵਿਰੁੱਧ ਕਾਰਵਾਈ ਕਰਦਿਆਂ ਇਸ ਟੀਮ ਨੇ ਭਾਰੀ ਮਾਤਰਾ ਸਮਾਨ ਜਬਤ ਕਰਕੇ ਬਰਾਂਮਦੇ ਅਤੇ ਪਾਰਕਿੰਗ ਨੂੰ ਕਬਜਾ ਮੁਕਤ ਕਰਵਾਇਆ|
ਟੀਮ ਮੈਂਬਰਾਂ ਨੇ ਦੱਸਿਆ ਕਿ ਟੀਮ ਵਲੋਂ ਸ਼ਹਿਰ ਵਿੱਚ ਨਾਜਾਇਜ਼ ਕਬਜੇ ਹਟਾਉੂ ਮੁਹਿੰਮ ਲਗਾਤਾਰ ਜਾਰੀ ਹੈ, ਅਨੇਕਾਂ ਥਾਂਵਾਂ ਉਪਰ ਦੁਕਾਨਦਾਰਾਂ ਅਤੇ ਰੇਹੜੀ ਫੜੀ ਵਾਲਿਆਂ ਵਲੋਂ ਕੀਤੇ ਕਬਜੇ ਹਟਾਏ ਗਏ ਹਨ ਅਤੇ ਹੋਰਨਾਂ ਇਲਾਕਿਆਂ ਵਿੱਚ ਵੀ ਜੋ ਨਾਜਾਇਜ਼ ਕਬਜੇ ਦੁਕਾਨਦਾਰਾਂ ਅਤੇ ਰੇਹੜੀ ਫੜੀਆਂ ਵਾਲਿਆਂ ਵਲੋਂ ਕੀਤੇ ਗਏ ਹਨ, ਉਹਨਾਂ ਨੂੰ ਜਲਦੀ ਹੀ ਹਟਾਇਆ ਜਾਵੇਗਾ| ਉਹਨਾਂ ਕਿਹਾ ਕਿ ਸ਼ਹਿਰ ਵਿਚੋਂ ਨਾਜਾਇਜ਼ ਕਬਜੇ ਹਟਾਉਣ ਦੀ ਕਾਰਵਾਈ ਲਗਾਤਾਰ ਜਾਰੀ ਰਹੇਗੀ|

Leave a Reply

Your email address will not be published. Required fields are marked *