ਨਗਰ ਨਿਗਮ ਦੀ ਟੀਮ ਵਲੋਂ ਪ੍ਰਾਪਰਟੀ ਟੈਕਸ ਨਾ ਭਰਨ ਕਾਰਨ ਤਿੰਨ ਪ੍ਰਾਪਰਟੀਆਂ ਸੀਲ


ਐਸ ਏ ਐਸ ਨਗਰ, 6 ਨਵੰਬਰ (ਸ.ਬ.) ਨਗਰ ਨਿਗਮ ਮੁਹਾਲੀ ਵਲੋਂ ਪ੍ਰਾਪਰਟੀ ਟੈਕਸ ਨਾ ਭਰਨ ਵਾਲੇ ਡਿਫਾਲਟਰਾਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਅੱਜ ਪ੍ਰਾਪਰਟੀ ਟੈਕਸ ਨਾ ਭਰਨ ਵਾਲੀਆਂ ਤਿੰਨ ਪ੍ਰਾਪਰਟੀਆਂ ਨੂੰ ਸੀਲ ਕਰ ਦਿਤਾ ਗਿਆ| 
ਨਗਰ ਨਿਗਮ ਦੀ ਟੀਮ ਵਲੋਂ ਇੰਸਪੈਕਟਰ ਅਵਤਾਰ ਸਿੰਘ ਕਲਸੀਆ ਦੀ ਅਗਵਾਈ ਵਿੱਚ ਕਾਰਵਾਈ ਕਰਦਿਆਂ ਫੇਜ਼ 7 ਦੇ ਇੱਕ ਸ਼ੋਰੂਮ ਤੋਂ ਇਲਾਵਾ ਉਦਯੋਗਿਕ ਖੇਤਰ ਦੀਆਂ ਦੋ ਫੈਕਟ੍ਰੀਆਂ ਨੂੰ ਸੀਲ ਕੀਤਾ ਗਿਆ ਹੈ| 
ਇੰਸਪੈਕਟਰ ਅਵਤਾਰ ਸਿੰਘ ਕਲਸੀਆਂ ਨੇ ਦਸਿਆ ਕਿ ਨਗਰ ਨਿਗਮ ਦੀ ਟੀਮ ਵਲੋਂ ਅੱਜ ਫੇਜ 7 ਦੇ ਐਸ ਸੀ ਐਫ 135  (ਜਿਸਦਾ ਲਗਭਗ 6 ਲੱਖ ਰੁਪਏ ਟੈਕਸ ਬਕਾਇਆ ਹੈ) ਨੂੰ ਸੀਲ ਕਰ ਦਿਤਾ ਗਿਆ| ਉਹਨਾਂ ਦੱਸਿਆ ਕਿ ਇਸ ਦੌਰਾਨ ਜਦੋਂ ਨਿਗਮ ਦੀ ਟੀਮ ਫੇਜ 7 ਦੇ ਐਸ ਸੀ ਐਫ 83 ਨੂੰ ਸੀਲ ਕਰਨ ਪਹੁੰਚੀ ਤਾਂ ਐਸ ਸੀ ਐਫ ਦੇ ਮਾਲਕਾਂ ਵਲੋਂ ਪ੍ਰਾਪਰਟੀ ਟੈਕਸ ਜਮਾਂ ਕਰਵਾਉਣ ਲਈ ਸੋਮਵਾਰ ਤਕ ਦਾ ਸਮਾਂ ਮੰਗਿਆ ਗਿਆ ਅਤੇ ਨਿਗਮ ਦੀ ਟੀਮ ਵਲੋਂ ਮਾਲਕ ਨੂੰ ਸਮਾਂ ਦਿੱਤਾ ਗਿਆ ਹੈ| 
ਉਹਨਾਂ ਦੱਸਿਆ ਕਿ ਇਸ ਦੌਰਾਨ ਨਿਗਮ ਦੀ ਟੀਮ ਵਲੋਂ ਬੰਦ ਪਈ ਜੇ ਸੀ ਟੀ ਫੈਕਟਰੀ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ| ਇਸ ਫੈਕਟ੍ਰੀ ਦੇ ਮਾਲਕਾਂ ਵੱਲ ਨਿਗਮ ਦਾ ਲਗਭਗ 12 ਲੱਖ ਰੁਪਏ ਦਾ ਪ੍ਰਾਪਰਟੀ ਟੈਕਸ ਬਕਾਇਆ ਹੈ| ਇਸਦੇ ਨਾਲ ਹੀ ਉਦਯੋਗਿਕ ਖੇਤਰ ਫੇਜ਼ 8 ਦੀ ਬੀ -101 ਨੰਬਰ ਫੈਕਟ੍ਰੀ ਨੂੰ ਵੀ ਨਿਗਮ ਟੀਮ ਵਲੋਂ ਸੀਲ ਕੀਤਾ ਗਿਆ ਹੈ| ਇਸ ਫੈਕਟ੍ਰੀ ਦੇ ਮਾਲਕਾਂ ਵੱਲ ਨਿਗਮ ਦਾ 8 ਲੱਖ ਰੁਪਏ ਪ੍ਰਾਪਰਟੀ ਟੈਕਸ ਬਕਾਇਆ ਹੈ|

Leave a Reply

Your email address will not be published. Required fields are marked *