ਨਗਰ ਨਿਗਮ ਦੀ ਟੀਮ ਵਲੋਂ ਫੇਜ 2 ਵਿਖੇ ਦੋ ਸ਼ੋਅਰੂਮ ਅਤੇ ਇਕ ਬੂਥ ਸੀਲ

ਐਸ ਏ ਐਸ ਨਗਰ, 9 ਅਕਤੂਬਰ (ਸ.ਬ.) ਨਗਰ ਨਿਗਮ ਦੀ ਵਿਸ਼ੇਸ ਟੀਮ ਵਲੋਂ  ਪ੍ਰਾਪਰਟੀ ਟੈਕਸ ਨਾ ਭਰਨ ਵਾਲਿਆਂ ਦੀਆਂ ਜਾਇਦਾਦਾਂ ਨੂੰ ਸੀਲ ਕਰਨ ਦੀ ਕਾਰਵਾਈ ਕੀਤੀ ਗਈ|  ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਪ੍ਰਾਪਰਟੀ ਇੰਸਪੈਕਟਰ ਸ੍ਰੀ ਅਵਤਾਰ ਸਿੰਘ ਕਲਸੀਆ ਨੇ ਦਸਿਆ ਕਿ ਨਗਰ ਨਿਗਮ ਦੇ ਸੁਪਰਡੈਂਟ ਭੀਮ ਸੈਨ ਦੀ ਅਗਵਾਈ ਵਿਚ ਸਥਾਨਕ ਫੇਜ 2 ਵਿਚ ਨਗਰ ਨਿਗਮ ਦੀ ਟੀਮ 7 ਦੁਕਾਨਾਂ ਨੂੰ ਪ੍ਰਾਪਰਟੀ ਟੈਕਸ ਨਾ ਭਰਨ ਕਰਨ ਕਰਕੇ ਸੀਲ ਕਰਨ ਗਈ ਸੀ| ਇਸ ਮੌਕੇ ਐਸ ਸੀ ਓ 35 ਦੇ ਗ੍ਰਾਉਂਡ ਫਲੋਰ, ਫਸਟ ਫਲੋਰ ਅਤੇ ਸੈਕਿੰਡ ਫਲੋਰ ਦੇ ਤਿੰਨੇ ਮਾਲਕਾਂ ਨੇ ਮੌਕੇ ਉਪਰ ਹੀ ਨਗਰ ਨਿਗਮ ਦੀ ਟੀਮ ਕੋਲ 1 ਲੱਖ 8 ਹਜਾਰ ਰੁਪਏ ਪ੍ਰਾਪਰਟੀ ਟੈਕਸ ਭਰ ਦਿਤਾ, ਜਿਸ ਕਰਕੇ ਉਸ ਐਸ ਸੀ ਓ ਨੂੰ ਸੀਨ ਨਹੀਂ ਕੀਤਾ ਗਿਆ| ਇਸ ਮੌਕੇ ਐਸ ਸੀ ਓ 49 ਅਤੇ 67 ਸੀਲ ਕਰ ਦਿਤੇ ਗਏ ਜਦੋਕਿ ਸ਼ੋਅਰੂਮ ਨੰਬਰ 30 ਦੇ ਮਾਲਕ ਨੇ ਟੀਮ ਨੂੰ ਦਸਿਆ ਕਿ ਉਸਨੇ ਪ੍ਰਾਪਰਟੀ ਟੈਕਸ ਅਦਾ ਕਰ ਦਿਤਾ ਹੈ, ਇਸ ਕਰਕੇ ਟੀਮ ਨੇ ਉਸ ਨੂੰ ਭਲਕੇ ਟੈਕਸ ਭਰਨ ਦੀ ਰਸੀਦ ਦਿਖਾਉਣ ਲਈ ਕਿਹਾ ਤੇ ਇਸ  ਸ਼ੋਅਰੂਮ ਨੂੰ ਵੀ ਸੀਲ ਨਹੀਂ ਕੀਤਾ| ਇਸੇ ਤਰਾਂ ਬੂਥ ਨੰਬਰ 22 ਨੂੰ ਵੀ ਪ੍ਰਾਪਰਟੀ  ਟੈਕਸ ਜਮਾਂ ਨਾ ਕਰਵਾਉਣ ਕਰਕੇ ਸੀਲ ਕਰ ਦਿਤਾ ਗਿਆ|
ਉਹਨਾਂ ਕਿਹਾ ਕਿ ਪ੍ਰਾਪਰਟੀ ਟੈਕਸ ਨਾ ਭਰਨ ਵਾਲਿਆਂ ਖਿਲਾਫ ਇਸੇ ਤਰਾਂ ਕਾਰਵਾਈ ਜਾਰੀ ਰਹੇਗੀ|

Leave a Reply

Your email address will not be published. Required fields are marked *