ਨਗਰ ਨਿਗਮ ਦੀ ਮੀਟਿੰਗ 9 ਅਕਤੂਬਰ ਨੂੰ

ਨਗਰ ਨਿਗਮ ਦੀ ਮੀਟਿੰਗ 9 ਅਕਤੂਬਰ ਨੂੰ
ਕੂੜੇ ਦੀ ਸਾਂਭ ਸੰਭਾਲ ਲਈ ਗਮਾਡਾ ਅਤੇ ਪਟਿਆਲਾ ਕਲਸਟਰ ਦੇ ਪ੍ਰੋਜੈਕਟ ਬਾਰੇ ਹੋਵੇਗਾ ਵਿਚਾਰ
ਐਸ ਏ ਐਸ ਨਗਰ, 6 ਅਕਤੂਬਰ (ਸ.ਬ.) ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ 9 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਕੂੜੇ ਦੀ ਸਾਂਭ ਸੰਭਾਲ ਲਈ ਗਮਾਡਾ ਅਤੇ ਪਟਿਆਲਾ ਕਲਸਟਰ ਦੇ ਪ੍ਰੋਜੈਕਟ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ| ਇਸ ਸੰਬਧੀ ਪੇਸ਼ ਕੀਤੇ ਗਏ ਏਜੰਡੇ ਅਨੁਸਾਰ ਨਗਰ ਨਿਗਮ ਦੀ 9 ਸਤੰਬਰ ਦੀ ਮੀਟਿੰਗ ਵਿੱਚ ਇਸ ਸੰਬੰਧੀ ਤਜਵੀਜ ਰੱਖੀ ਗਈ ਸੀ ਜਿਸਤੇ ਸਰਵਸੰਮਤੀ ਨਾਲ ਫੈਸਲਾ ਕੀਤਾ ਗਿਆ ਸੀ ਕਿ ਇਸ ਮਤੇ ਸੰਬੰਧੀ ਇੱਕ ਵੱਖਰੀ ਮੀਟਿੰਗ ਬੁਲਾਈ ਜਾਵੇ ਤਾਂ ਜੋ ਇਸ ਮੁੱਦੇ ਦੇ ਹਰੇਕ ਪਹਿਲੂ ਤੇ ਵਿਸਥਾਰਪੂਰਵਕ ਚਰਚਾ ਹੋ ਸਕੇ| ਜਿਕਰਯੋਗ ਹੈ ਕਿ ਮੁਹਾਲੀ ਅਤੇ ਪਟਿਆਲਾ ਕਲਸਟਰ ਵਿੱਚ ਨਿਕਲਣ ਵਾਲੇ ਕੂੜੇ ਦੀ ਸਾਂਭ ਸੰਭਾਲ ਲਈ ਇੱਕ ਸਾਂਝਾ ਪ੍ਰੋਜੈਕਟ ਲਗਾਉਣ ਦੀ ਤਜਵੀਜ ਹੈ ਅਤੇ ਇਸ ਸੰਬੰਧੀ ਵਿਸਤਾਰ ਸਹਿਤ ਚਰਚਾ ਲਈ ਇਹ ਮਤਾ ਲਿਆਂਦਾ ਗਿਆ ਹੈ|
ਮੀਟਿੰਗ ਵਿੱਚ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਬਣੇ ਟਾਇਲਟ ਬਲਾਕਾਂ ਦੇ ਸਾਲ 2018-19 ਲਈ ਰੱਖ ਰਖਾਓ ਅਤੇ ਇਹਨਾਂ ਨੂੰ ਚਾਲੂ ਰੱਖਣ ਦਾ ਕੰਮ ਪ੍ਰਾਈਵੇਟ ਏਜੰਸੀ ਨੂੰ ਦੇਣ ਲਈ ਵੀ ਮਤਾ ਲਿਆਂਦਾ ਗਿਆ ਹੈ| ਇਸ ਤਹਿਤ ਸ਼ਹਿਰ ਨੂੰ ਚਾਰ ਜੋਨਾਂ ਵਿੱਚ ਵੰਡ ਕੇ ਤਖਮੀਨੇ ਤਿਆਰ ਕੀਤੇ ਗਏ ਹਨ ਅਤੇ ਇਸ ਕੰਮ ਤੇ 578.1 ਲੱਖ ਰੁਪਏ ਦੇ ਖਰਚੇ ਦੀ ਤਜਵੀਜ ਹੈ|
ਮੀਟਿੰਗ ਵਿੱਚ ਸ਼ਹਿਰ ਵਿਚਲੇ ਕਮਿਉਨਿਟੀ ਸੈਂਟਰਾਂ ਵਾਸਤੇ ਆਉਟਸੋਰਸ ਰਾਂਹੀ 29 ਚੌਂਕੀਦਾਰ ਕਮ ਮਾਲੀ ਦੀ ਭਰਤੀ ਕਰਨ ਦਾ ਮਤਾ ਵੀ ਪੇਸ਼ ਕੀਤਾ ਜਾਵੇਗਾ ਤਾਂ ਜੋ ਇਹਨਾਂ ਕਮਿਊਨਿਟੀ ਸੈਂਟਰਾਂ ਦੀ 124 ਘੰਟੇ ਨਿਗਰਾਨੀ ਅਤੇ ਰੱਖਰਖਾਓ ਯਕੀਨੀ ਹੋ ਸਕੇ|

Leave a Reply

Your email address will not be published. Required fields are marked *