ਨਗਰ ਨਿਗਮ ਦੀ ਸਫਾਈ ਸ਼ਾਖਾ ਵਲੋਂ ਰੈਕਿੰਗ ਜਾਰੀ
ਐਸ ਏ ਐਸ ਨਗਰ, 1 ਦਸੰਬਰ (ਸ.ਬ.) ਨਗਰ ਨਿਗਮ ਮੁਹਾਲੀ ਦੀ ਸਫਾਈ ਸ਼ਾਖਾ ਵਲੋਂ ਹੋਟਲਾਂ, ਹਸਪਤਾਲਾਂ, ਸਕੂਲਾਂ, ਮਾਰਕੀਟ ਐਸੋਸੀਏਸ਼ਨਾਂ, ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ, ਸਰਕਾਰੀ ਅਫਸਰਾਂ ਦੀ ਅਗਵਾਈ ਵਿੱਚ ਰੈਂਕਿੰਗ ਕਰਵਾਈ ਕੀਤੀ ਜਾ ਰਹੀ ਹੈ|
ਚੀਫ ਸੈਨੇਟਰੀ ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਰੈਕਿੰਗ ਵਿੱਚ ਪਹਿਲੇ ਨੰਬਰ ਤੇ ਹੋਟਲ ਕਾਮਾ, ਦੂਜੇ ਨੰਬਰ ਤੇ ਪੈਰਾਗਾਨ ਸਕੂਲ, ਜਤਿੰਦਰਵੀਰ ਸਕੂਲ ਅਤੇ ਸ਼ਿਸ਼ੂ ਨਿਕੇਤਨ ਸਕੂਲ, ਤੀਜੇ ਨੰਬਰ ਤੇ ਸੈਕਟਰ 70 ਦੀ ਮਾਰਕੀਟ ਐਸੋਸੀਏਸ਼ਨ, ਚੌਥੇ ਨ ੰਬਰ ਤੇ ਸੈਕਟਰ 70 ਦੀ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ, ਪੰਜਵੇਂ ਸਥਾਨ ਤੇ ਫੋਰਟਿਸ ਹਸਪਤਾਲ, ਛੇਵੇਂ ਸਥਾਨ ਤੇ ਸਟੇਟ ਇੰਸਟੀਚਿਊਟ ਆਫ ਰੂਰਲ ਡਿਵੈਲਪਮਂੈਟ ਆਏ ਹਨ|