ਨਗਰ ਨਿਗਮ ਦੇ ਦਫਤਰ ਅੱਗੇ 6 ਪਿੰਡਾਂ ਦੇ ਵਸਨੀਕਾਂ ਵਲੋਂ ਧਰਨਾ

ਨਗਰ ਨਿਗਮ ਦੇ ਦਫਤਰ ਅੱਗੇ 6 ਪਿੰਡਾਂ ਦੇ ਵਸਨੀਕਾਂ ਵਲੋਂ ਧਰਨਾ
ਨਿਗਮ ਅਧੀਨ ਆਉਂਦੇ 6 ਪਿੰਡਾਂ ਦੇ ਪਸ਼ੂ ਮਾਲਕਾਂ ਨੂੰ ਭੇਜੇ ਨੋਟਿਸਾਂ ਨੂੰ ਵਾਪਸ ਲੈਣ ਦੀ ਮੰਗ

ਆਮ ਆਦਮੀ ਪਾਰਟੀ ਵਲੋਂ ਧਰਨੇ ਨੂੰ ਸਮਰਥਨ
ਆਮ ਆਦਮੀ ਪਾਰਟੀ ਦੀ ਜਿਲਾ ਮੁਹਾਲੀ ਇਕਾਈ ਵਲੋਂ ਜਿਲ੍ਹਾ ਪ੍ਰਧਾਨ ਸ ਦਰਸ਼ਨ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ 6 ਪਿੰਡਾਂ ਦੇ ਵਸਨੀਕਾਂ ਵਲੋਂ ਦਿੱਤੇ ਗਏ ਧਰਨੇ ਨੂੰ ਆਪਣਾ ਪੂਰਾ ਸਮਰਥਨ ਦਿੱਤਾ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਸ੍ਰ. ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਇਹਨਾਂ ਪਿੰਡਾਂ ਦੇ ਵਸਨੀਕਾਂ ਦੇ ਨਾਲ ਖੜੀ ਹੈ ਅਤੇ ਇਹਨਾ ਪਿੰਡਾਂ ਦੇ ਵਸਨੀਕਾਂ ਨਾਲ ਕਿਸੇ ਤਰ੍ਹਾਂ ਦਾ ਵੀ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ|
ਐਸ ਏ ਐਸ ਨਗਰ, 24 ਜੁਲਾਈ (ਸ.ਬ.) ਮੁਹਾਲੀ ਨਗਰ ਨਿਗਮ ਅਧੀਨ ਆਉਂਦੇ 6 ਪਿੰਡਾਂ ਦੇ ਵਸਨੀਕਾਂ ਵਲੋਂ ਪੇਂਡੂ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਨਗਰ ਨਿਗਮ ਮੁਹਾਲੀ ਦੇ ਦਫਤਰ ਸੈਕਟਰ 68 ਦੇ ਸਾਹਮਣੇ ਧਰਨਾ ਦਿੱਤਾ ਗਿਆ ਅਤੇ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਸਰਬਜੀਤ ਸਿੰਘ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ|
ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆ ਨੇ ਕਿਹਾ ਕਿ ਪਹਿਲਾਂ ਤਾਂ ਨਗਰ ਨਿਗਮ ਮੁਹਾਲੀ ਅਧੀਨ ਆਉਂਦੇ ਪਿੰਡਾਂ ਦੇ ਲੋਕਾਂ ਤੋਂ ਜਮੀਨਾਂ ਅਕਵਾਇਰ ਕਰਕੇ ਸਸਤੇ ਭਾਅ ਲੈ ਲਈਆਂ| ਫਿਰ ਇਹਨਾਂ ਪਿੰਡਾਂ ਦੇ ਵਸਨੀਕਾਂ ਨੇ ਆਪਣੀ ਰੋਜੀ ਰੋਟੀ ਲਈ ਚੰਡੀਗੜ੍ਹ ਵਿੱਚ ਦੁੱਧ ਪਾਉਣ ਦਾ ਕੰਮ ਸ਼ੁਰੂ ਕੀਤਾ ਪਰ ਦੁੱਧ ਦੇ ਸਂੈਪਲ ਭਰ ਕੇ ਇਹਨਾਂ ਦੋਧੀਆਂ ਨੂੰ ਵੀ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ| ਇਸ ਤੋਂ ਬਾਅਦ ਪਿੰਡਾਂ ਦੇ ਬਾਹਰ ਡੰਗਰ ਨਾ ਛੱਡਣ ਦਾ ਫੁਰਮਾਨ ਸੁਣਾ ਦਿੱਤਾ ਅਤੇ ਪਿੰਡਾਂ ਦੇ ਵਸਨੀਕਾਂ ਦੇ ਡੰਗਰਾਂ ਨੂੰ ਫਾਟਕਾਂ ਵਿੱਚ ਬੰਦ ਕਰਕੇ ਜੁਰਮਾਨੇ ਕਰਨੇ ਸ਼ੁਰੂ ਕਰ ਦਿਤੇ ਗਏ| ਇਸ ਤੋਂ ਬਾਅਦ ਇਨ੍ਹਾਂ ਪਿੰਡਾਂ ਵਿੱਚ ਨਕਸ਼ੇ ਬਣਾਉਣੇ ਲਾਜਮੀ ਕਰ ਦਿੱਤੇ ਗਏ ਅਤੇ ਪਿੰਡ ਵਾਸੀਆਂ ਵਲੋਂ ਬਣਾਈਆਂ ਦੁਕਾਨਾਂ ਨੂੰ ਪ੍ਰਾਪਰਟੀ ਟੈਕਸ ਦੇ ਘੇਰੇ ਵਿੱਚ ਲਿਆਂਦਾ ਗਿਆ|
ਉਹਨਾਂ ਕਿਹਾ ਕਿ ਉਹ ਇਹਨਾਂ ਪਿੰਡਾਂ ਦੇ ਪੁਰਾਣੇ ਵਸਨੀਕ ਹਨ ਉਹਨਾਂ ਨੂੰ ਪਲਾਟ ਪੂਡਾ ਜਾਂ ਗਮਾਡਾ ਤੋਂ ਅਲਾਟ ਨਹੀਂ ਹੋਏ| ਇਸ ਲਈ ਪਿੰਡਾਂ ਦੇ ਬਾਇਓਲਾਜ ਰੂਲ ਸ਼ਹਿਰਾਂ ਨਾਲੋਂ ਵੱਖਰੇ ਬਣਾਏ ਜਾਣੇ ਚਾਹੀਦੇ ਹਨ|
ਉਹਨਾਂ ਮੰਗ ਕੀਤੀ ਕਿ ਨਿਗਮ ਅਧੀਨ ਆਉਂਦੇ 6 ਪਿੰਡਾਂ ਦੇ ਵਸਨੀਕਾਂ ਨੂੰ ਡੰਗਰਾਂ ਸਬੰਧੀ ਜਾਰੀ ਨੋਟਿਸ ਵਾਪਸ ਲਏ ਜਾਣ, ਡੰਗਰ ਪਾਲਕਾਂ ਲਈ ਗਮਾਡਾ ਵਲੋਂ ਪਲਾਟ ਸਸਤੇ ਭਾਅ ਦਿੱਤੇ ਜਾਣ, ਨਿਗਮ ਅਧੀਨ ਆਉਂਦੇ ਪਿੰਡਾਂ ਲਈ ਵੱਖਰੇ ਮਾਪਦੰਡ ਤੈਅ ਕੀਤੇ ਜਾਣ, ਨਿਗਮ ਅਧੀਨ ਆਉਂਦੇ ਪਿੰਡਾਂ ਦੇ ਵਸਨੀਕਾਂ ਦਾ ਪ੍ਰਾਪਰਟੀ ਟੈਕਸ ਮਾਫ ਕੀਤਾ ਜਾਵੇ|
ਉਹਨਾਂ ਚਿਤਾਵਨੀ ਦਿੱਤੀ ਕਿ ਜੇ ਉਹਨਾਂ ਦੀਆਂ ਮੰਗਾਂ ਜਲਦੀ ਹੀ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਉਹ ਜਲਦੀ ਹੀ ਕੈਬਿਨਟ ਮੰਤਰੀ ਸ ਨਵਜੋਤ ਸਿੰਘ ਸਿੱਧੂ ਨੂੰ ਵੀ ਮਿਲਣਗੇ|
ਇਸ ਮੌਕੇ ਪੇਂਡੂ ਸੰਘਰਸ਼ ਕਮੇਟੀ ਦੇ ਪ੍ਰਧਾਨ ਪਰਮਦੀਪ ਸਿੰਘ ਬੈਦਵਾਨ, ਸੀਨੀਅਰ ਵਾਈਸ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ, ਜਨਰਲ ਸਕੱਤਰ ਨੰਬਰਦਾਰ ਹਰਮਿੰਦਰ ਸਿੰਘ, ਮੀਤ ਪ੍ਰਧਾਨ ਦਾਰਾ ਸਿੰਘ ਬੈਦਵਾਨ, ਵਾਈਸ ਚੇਅਰਮੈਨ ਅਮਰੀਕ ਸਿੰਘ, ਸਰਪੰਚ ਸਕੱਤਰ ਜਗਦੀਸ਼ ਸਿੰਘ, ਭਿੰਦਰ ਸਿੰਘ ਮਦਨਪੁਰ, ਬਹਾਦਰ ਸਿੰਘ, ਰਣਦੀਪ ਸਿੰਘ ਬੈਦਵਾਨ, ਗੁਰਬਖਸ ਸਿੰਘ, ਮਾਨ ਸਿੰਘ ਸੋਹਾਣਾ, ਨਛੱਤਰ ਸਿੰਘ ਬੈਦਵਾਨ, ਜਸਵੰਤ ਸਿੰਘ ਮਟੌਰ, ਕਂੌਸਲਰ ਸਿਰੰਦਰ ਸਿੰਘ ਰੋਡਾ, ਨੰਬਰਦਾਰ ਕਾਲਾ, ਸੰਗਤ ਸਿੰਘ, ਬਾਬਾ ਸਾਧੂ ਸਿੰਘ ਸਾਰੰਗਪੁਰ , ਦਲਜੀਤ ਸਿੰਘ, ਬਾਬਾ ਗੁਰਦਿਆਲ ਸਿੰਘ, ਗੁਰਪ੍ਰੀਤ ਸਿੰਘ ਸੋਮਲ, ਜੋਗਿੰਦਰ ਸਿੰਘ ਬੜੈਲ, ਕਰਮਜੀਤ ਸਿੰਘ ਚਿੱਲਾ ਵੀ ਮੌਜੂਦ ਸਨ|

Leave a Reply

Your email address will not be published. Required fields are marked *