ਨਗਰ ਨਿਗਮ ਦੇ ਦੋ ਮੁਲਾਜਮ ਹਾਦਸੇ ਵਿੱਚ ਗੰਭੀਰ ਜ਼ਖਮੀ

ਐਸ ਏ ਐਸ ਨਗਰ, 26 ਜੁਲਾਈ (ਸ.ਬ.) ਸਥਾਨਕ ਉਦਯੋਗਿਕ ਖੇਤਰ ਫੇਜ਼ 9 ਵਿੱਚ ਮੋਟਰਸਾਇਕਲ ਅਤੇ ਕਾਰ ਵਿਚਾਲੇ ਹੋਈ ਟੱਕਰ ਵਿੱਚ ਨਗਰ ਨਿਗਮ ਦੇ ਦੋ ਮੁਲਾਜਮ ਗੰਭੀਰ ਜ਼ਖਮੀ ਹੋ ਗਏ|
ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਨਿਗਮ ਦੇ ਸੈਨਟਰੀ ਇੰਸਪੈਕਟਰ ਰਵਿੰਦਰ ਕੁਮਾਰ ਅਤੇ ਸੈਨਟਰੀ ਸੁਪਰਵਾਈਜਰ ਗੁਰਵਿੰਦਰ ਸਿੰਘ ਉਦਯੋਗਿਕ ਖੇਤਰ ਫੇਜ਼ 9 ਵਿਖੇ ਮੋਟਰਸਾਈਕਲ ਉਪਰ ਸਫਾਈ ਵਿਵਸਥਾ ਦਾ ਜਾਇਜਾ ਲੈ ਰਹੇ ਸਨ ਕਿ ਉਹਨਾਂ ਦੇ ਮੋਟਰ ਸਾਈਕਲ ਨੂੰ ਕਿਸੇ ਕਾਰ ਨੇ ਟੱਕਰ ਮਾਰ ਦਿਤੀ| ਇਸ ਹਾਦਸੇ ਵਿੱਚ ਰਵਿੰਦਰ ਕੁਮਾਰ ਅਤੇ ਗੁਰਵਿੰਦਰ ਸਿੰਘ ਗੰਭੀਰ ਜਖਮੀ ਹੋ ਗਏ, ਜਿਹਨਾਂ ਨੂੰ ਫੇਜ਼ 4 ਦੇ ਚੀਮਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ| ਗੁਰਵਿੰਦਰ ਸਿੰਘ ਦੇ ਪੈਰ ਦੀ ਹੱਡੀ ਦੋ ਥਾਵਾਂ ਤੋਂ ਟੁੱਟ ਗਈ ਹੈ, ਜਦੋਂ ਕਿ ਰਵਿੰਦਰ ਕੁਮਾਰ ਗੰਭੀਰ ਜਖਮੀ ਹੈ| ਦੋਵਾਂ ਵਿਅਕਤੀਆਂ ਦੇ ਸਿਰ ਉਪਰ ਹੈਲਮਟ ਪਾਏ ਹੋਣ ਕਾਰਨ ਸਿਰ ਦੀਆਂ ਗੰਭੀਰ ਸੱਟਾਂ ਲੱਗਣ ਤੋਂ ਬਚਾਓ ਹੋ ਗਿਆ|

Leave a Reply

Your email address will not be published. Required fields are marked *