ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਨ ਜੈਨ ਨੇ ਉੱਤਰ ਰੇਲਵੇ ਦੇ ਜੀ ਐਮ ਨੂੰ ਸਿੱਧੂ ਵਲੋਂ ਦਿੱਤਾ ਮੰਗ ਪੱਤਰ

ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਨ ਜੈਨ ਨੇ ਉੱਤਰ ਰੇਲਵੇ ਦੇ ਜੀ ਐਮ ਨੂੰ ਸਿੱਧੂ ਵਲੋਂ ਦਿੱਤਾ ਮੰਗ ਪੱਤਰ

ਲੋਕਾਂ ਦੀਆਂ ਸਮੱਸਿਆਵਾਂ ਦੇ ਹਲ ਲਈ ਕਾਰਵਾਈ ਮੰਗੀ
ਐਸ ਏ ਐਸ ਨਗਰ, 9 ਮਾਰਚ (ਸ.ਬ.) ਉੱਤਰ ਰੇਲਵੇ ਦੇ ਜਨਰਲ ਮੈਨੇਜਰ ਸ੍ਰੀ ਵਿਸ਼ਵੇਸ਼ ਚੌਬੇ ਦੇ ਅੱਜ ਸਥਾਨਕ ਰੇਲਵੇ ਸਟੇਸ਼ਨ ਦੇ ਦੌਰੇ ਦੌਰਾਨ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ ਨੇ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਵਲੋਂ ਸ੍ਰੀ ਚੌਬੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਸਥਾਨਕ ਵਸਨੀਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਕੀਤੀ| ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਨਵਂੀ ਦਿੱਲੀ ਚੰਡੀਗੜ੍ਹ ਸ਼ਤਾਬਦੀ ਨੂੰ ਮੁਹਾਲੀ ਹੋ ਕੇ ਚਲਾਇਆ ਜਾਵੇ, ਰਾਜਪੁਰਾ ਅਤੇ ਸਨੇਟਾ ਦੇ ਵਿਚਕਾਰ ਨਵੀਂ ਰੇਲ ਲਾਈਨ ਵਿਛਾਈ ਜਾਵੇ, ਸਨੇਟਾ ਤੋਂ ਘੜੂੰਆਂ ਤੱਕ ਨਵੀਂ ਰੇਲ ਲਾਈਨ ਵਿਛਾਈ ਜਾਵੇ ਅਤੇ ਹਲਕੇ ਵਿੱਚ ਬਣੇ 3 ਰੇਲਵੇ ਅੰਡਰ ਪਾਸਾਂ ਰਾਏਪੁਰ ਕਲਾਂ, ਪੀਰ ਸੁਹਾਣਾ ਅਤੇ ਬਡਾਲਾ ਦੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ| ਇਸ ਮੌਕੇ ਸ੍ਰੀ ਰਿਸ਼ਵ ਜੈਨ ਦੇ ਨਾਲ ਸਥਾਨਕ ਕਾਂਗਰਸੀ ਆਗੂ ਵੀ ਹਾਜਿਰ ਸਨ|

Leave a Reply

Your email address will not be published. Required fields are marked *