ਨਗਰ ਨਿਗਮ/ਨਗਰ ਕੌਸਲਾਂ ਦੀਆਂ ਚੋਣਾਂ ਲਈ ਅਬਜ਼ਵਰ ਨਿਯੁਕਤ

ਐਸ.ਏ.ਐਸ. 1 ਫਰਵਰੀ (ਸ.ਬ.) ਪੰਜਾਬ ਰਾਜ ਚੋਣ ਕਮਿਸ਼ਨ ਵਲੋਂ ਨਗਰ ਨਿਗਮ/ਨਗਰ ਕੌਸਲਾਂ ਦੀਆਂ ਚੋਣਾਂ ਲਈ ਅਬਜ਼ਵਰ ਨਿਯੁਕਤ ਕਰ ਦਿੱਤੇ ਗਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਧੀਨ ਜ਼ਿਲ੍ਹਾ ਚੋਣਕਾਰ ਅਫਸਰ, ਸ੍ਰੀਮਤੀ ਆਸ਼ੀਕਾ ਜੈਨ ਨੇ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਲਈ 2 ਆਈ. ਏ. ਐਸ. ਅਧਿਕਾਰੀਆਂ ਸ੍ਰੀ ਕੇਸ਼ਵ ਹਿੰਗੋਨੀਆ ਅਤੇ ਮੈਡਮ ਕੰਵਲਪ੍ਰੀਤ ਬਰਾੜ ਨੂੰ ਅਬਜ਼ਵਰ ਲਗਾਇਆ ਗਿਆ ਹੈ। ਇਨ੍ਹਾਂ ਅਬਜ਼ਵਰਾਂ ਦੀ ਨਿਗਰਾਨੀ ਹੇਠ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਈਆਂ ਜਾਣਗੀਆਂ।

ਉਹਨਾਂ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਪਹਿਲਾਂ ਹੀ 9 ਰਿਟਰਨਿੰਗ ਅਫਸਰ ਤੈਨਾਤ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿੱਚ ਮਿਉਂਸਪਲ ਕਾਰਪੋਰੇਸ਼ਨ ਐਸ. ਏ.ਐਸ. ਨਗਰ 1 ਤੋਂ 25 ਤੱਕ ਲਈ ਸ੍ਰੀ ਜਗਦੀਪ ਸਹਿਗਲ, ਐਸ.ਡੀ.ਐਮ. ਮੁਹਾਲੀ, ਮਿਉਂਸਪਲ ਕਾਰਪੋਰੇਸ਼ਨ ਐਸ.ਏ.ਐਸ ਨਗਰ 26 ਤੋਂ 50 ਤੱਕ ਲਈ ਸ੍ਰੀ ਗੁਰਜਿੰਦਰ ਸਿੰਘ ਬੈਨੀਪਾਲ, ਜ਼ਿਲ੍ਹਾ ਮਾਲ ਅਫਸਰ ਮੁਹਾਲੀ, ਮਿਉਂਸਪਲ ਕੌਸਲ ਬਨੂੰੜ ਲਈ ਸ੍ਰੀ ਗਰੀਸ਼ ਵਰਮਾ, ਸਹਾਇਕ ਕਮਿਸ਼ਨਰ ਐਮ.ਸੀ. ਮੁਹਾਲੀ, ਮਿਊਂਸਪਲ ਕੌਸਲ ਖਰੜ ਲਈ ਸ੍ਰੀ ਹਿਮਾਸ਼ੂ ਜੈਨ, ਐਸ.ਡੀ.ਐਮ. ਖਰੜ, ਮਿਊਂਸਪਲ ਕੌਸਲ ਜੀਰਕਪੁਰ ਲਈ ਸ੍ਰੀ ਪਵਿੱਤਰ ਸਿੰਘ, ਅਸਟੇਟ ਅਫਸਰ (ਪਲਾਂਟਸ) ਗਮਾਂਡਾ ਐਸ.ਏ.ਐਸ. ਨਗਰ, ਮਿਉਂਸਪਲ ਕੌਸਲ ਡੇਰਾਬੱਸੀ ਲਈ ਸ੍ਰੀ ਕੁਲਦੀਪ ਸਿੰਘ ਬਾਵਾ, ਐਸ.ਡੀ.ਐਮ. ਡੇਰਾਬੱਸੀ, ਮਿਉਂਸਪਲ ਕੌਸਲ ਕੁਰਾਲੀ ਲਈ ਮੈਡਮ ਮਨੀਸ਼ਾ ਰਾਣਾ, ਸਹਾਇਕ ਕਮਿਸ਼ਨਰ, ਨਗਰ ਪੰਚਾਇਤ ਨਯਾਂ ਗਾਓ ਲਈ ਸ੍ਰੀ ਤਰਸੇਮ ਚੰਦ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮੁਹਾਲੀ, ਨਗਰ ਪੰਚਾਇਤ ਲਾਲੜੂ ਲਈ ਸ੍ਰੀ ਮਹੇਸ਼ ਬਾਂਸਲ , ਅਸਟੇਟ ਅਫਸਰ (ਹਾਊਸਿੰਗ), ਗਮਾਡਾ ਐਸ.ਏ.ਐਸ.ਨਗਰ ਨਿਯੁਕਤ ਕੀਤੇ ਗਏ ਹਨ ਅਤੇ 9 ਸਹਾਇਕ ਰਿਟਰਨਿੰਗ ਅਫਸਰ ਨਿਯੁਕਤ ਕੀਤੇ ਜਾ ਚੁੱਕੇ ਹਨ ।

Leave a Reply

Your email address will not be published. Required fields are marked *