ਨਗਰ ਨਿਗਮ ਨੇ ਜਨਤਕ ਥਾਵਾਂ ਤੇ ਲੱਗੇ ਬੈਨਰ ਉਤਾਰੇ
ਐਸ ਏ ਐਸ ਨਗਰ,1 ਫ਼ਰਵਰੀ (ਜਸਵਿੰਦਰ ਸਿੰਘ ) ਆਉਣ ਵਾਲੀ ਨਗਰ ਨਿਗਮ ਦੀ ਚੋਣ ਲੜ ਰਹੇ ਵੱਖ ਵੱਖ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਵੱਲੋਂ ਆਪਣੇ ਪ੍ਰਚਾਰ ਲਈ ਸਰਕਾਰੀ ਜਗ੍ਹਾ ਤੇ ਲਗਾਏ ਗਏ ਬੈਨਰਾਂ ਨੂੰ ਨਗਰ ਨਿਗਮ ਦੀ ਟੀਮ ਵੱਲੋਂ ਉਤਾਰਨ ਦੀ ਕਾਰਵਾਈ ਆਰੰਭ ਦਿੱਤੀ ਗਈ ਹੈ।
ਇਸ ਦੌਰਾਨ ਫੇਜ਼ 10 ਵਿੱਚ ਨਿਗਮ ਦੀ ਟੀਮ ਵਲੋਂ ਇਹ ਪੋਸਟਰ ਉਤ;ਰ ਦਿੱਤੇ ਗਏ। ਬੈਨਰ ਉਤਾਰ ਰਹੇ ਕਰਮਚਾਰੀਆ ਨੇ ਕਿਹਾ ਕਿ ਜਿਹੜੇ ਵੀ ਬੈਨਰ ਜਾਂ ਪੋਸਟਰ ਸਰਕਾਰੀ ਜਗ੍ਹਾ ਤੇ ਲਗਾਏ ਮਿਲਣਗੇ ਉਨ੍ਹਾਂ ਨੂੰ ਉਤਾਰ ਦਿੱਤਾ ਜਾਵੇਗਾ।