ਨਗਰ ਨਿਗਮ ਨੇ ਡੇਂਗੂ ਦਾ ਲਾਰਵਾ ਮਿਲਣ ਤੇ ਕੱਟੇ ਚਲਾਣ

ਐਸ.ਏ.ਐਸ ਨਗਰ, 25 ਜੁਲਾਈ (ਸ.ਬ.) ਸ੍ਰੀ ਗੁਰਮੀਤ ਸਿੰਘ ਸੈਨੇਟਰੀ ਇੰਸਪੈਕਟਰ ਅਤੇ ਸ੍ਰੀ ਜ਼ੋਰਾਵਰ ਸਿੰਘ ਸੈਨੇਟਰੀ ਸੁਪਰਵਾਇਜਰ ਦੀ ਅਗਵਾਈ ਵਾਲੀ ਨਗਰ ਨਿਗਮ ਦੀ ਟੀਮ ਵੱਲੋਂ ਸੈਕਟਰ-57 ਵਿੱਚ ਡੇਂਗੂ ਦੇ ਲਾਰਵੇ ਸਬੰਧੀ ਚੈਕਿੰਗ ਕੀਤੀ ਗਈ ਅਤੇ ਲਾਰਵਾ ਮਿਲਣ ਤੇ 4 ਚਲਾਨ ਕੀਤੇ ਗਏ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਦੇ ਟੀਚਿਆਂ ਦੀ ਪ੍ਰਾਪਤੀ ਲਈ ਨਗਰ ਨਿਗਮ ਵੱਲੋਂ ਲਗਾਤਾਰ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ | ਇਸੇ ਤਹਿਤ ਘਰਾਂ ਅਤੇ ਹੋਰਨਾਂ ਥਾਵਾਂ ਤੇ ਪਏ ਕੂਲਰਾਂ/ਕੰਨਟੇਨਰਾਂ ਦੀ ਸਫਾਈ ਕਰਵਾਈ ਗਈ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਸਫਾਈ ਰੱਖਣ ਲਈ ਪ੍ਰੇਰਿਆ ਗਿਆ|
ਇਸੇ ਦੌਰਾਨ ਸੈਕਟਰ-57 ਵਿਖੇ ਪਾਰਕਾਂ ਦੇ ਆਲੇ-ਦੁਆਲੇ ਸਫਾਈ ਮੁਹਿੰਮ ਚਲਾਈ ਗਈ| ਇਸ ਦੇ ਨਾਲ-ਨਾਲ ਹੀ ਸੈਕਟਰ-57 ਮਾਰਕੀਟ ਵਿੱਚ ਪਲਾਸਟਿਕ ਕੈਰੀ ਬੈਗ ਦੀ ਵਰਤੋਂ ਕਰਨ ਦੀ ਥਾਂ 100 ਫੀਸਦ ਗਲਣਯੋਗ ਤੇ ਵਾਤਾਵਰਨ ਪੱਖੀ ਲਿਫਾਫੇ ਵਰਤਣ ਲਈ ਦੁਕਾਨਦਾਰਾਂ/ਲੋਕਾਂ ਨੂੰ ਜਾਗਰੂਕ ਕੀਤਾ ਗਿਆ|

Leave a Reply

Your email address will not be published. Required fields are marked *