ਨਗਰ ਨਿਗਮ ਨੇ ਡੇਂਗੂ ਦੇ ਲਾਰਵੇ ਸਬੰਧੀ ਕੀਤੀ ਚੈਕਿੰਗ

ਐਸ.ਏ.ਐਸ ਨਗਰ, 2 ਅਗਸਤ (ਸ.ਬ.) ਸ੍ਰੀ ਸੁਰਿੰਦਰ ਕੁਮਾਰ ਸੈਨੇਟਰੀ ਇੰਸਪੈਕਟਰ, ਹਰਮਿੰਦਰ ਸਿੰਘ ਸੈਨੇਟਰੀ ਸੁਪਰਵਾਇਜ਼ਰ ਅਤੇ ਸ੍ਰੀ ਦੀਪਕ ਸੈਨੇਟਰੀ ਸੁਪਰਵਾਇਜ਼ਰ ਦੀ ਅਗਵਾਈ ਵਾਲੀ ਨਗਰ ਨਿਗਮ ਦੀ ਟੀਮ ਵੱਲੋਂ ਫੇਜ਼-10 ਵਿੱਚ ਡੇਂਗੂ ਦੇ ਲਾਰਵੇ ਸਬੰਧੀ ਚੈਕਿੰਗ ਕੀਤੀ ਗਈ| ਇਸੇ ਦੌਰਾਨ ਫੇਜ਼-10 ਦੀ ਮਾਰਕੀਟ ਵਿੱਚ ਸੈਨੀਟੇਸ਼ਨ ਸਬੰਧੀ ਚੈਕਿੰਗ ਕੀਤੀ ਗਈ ਅਤੇ 1 ਚਲਾਣ ਵੀ ਕੀਤਾ ਗਿਆ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਦੇ ਟੀਚਿਆਂ ਦੀ ਪ੍ਰਾਪਤੀ ਲਈ ਨਗਰ ਨਿਗਮ ਵੱਲੋਂ ਲਗਾਤਾਰ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ| ਇਸੇ ਤਹਿਤ ਘਰਾਂ ਅਤੇ ਹੋਰਨਾਂ ਥਾਵਾਂ ਤੇ ਪਏ ਕੂਲਰਾਂ/ਕੰਨਟੇਨਰਾਂ ਦੀ ਸਫਾਈ ਕਰਵਾਈ ਗਈ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਸਫਾਈ ਰੱਖਣ ਲਈ ਪ੍ਰੇਰਿਆ ਗਿਆ|
ਇਸੇ ਦੌਰਾਨ ਫੇਜ਼-10 ਵਿਖੇ ਸਾਫ-ਸਫਾਈ ਮੁਹਿੰਮ ਚਲਾਈ ਗਈ| ਇਸ ਦੇ ਨਾਲ-ਨਾਲ ਹੀ ਫੇਜ਼-10 ਮਾਰਕੀਟ ਵਿੱਚ ਪਲਾਸਟਿਕ ਕੈਰੀ ਬੈਗਾਂ ਦੀ ਵਰਤੋਂ ਕਰਨ ਦੀ ਥਾਂ 100 ਫੀਸਦੀ ਗਲਣਯੋਗ ਤੇ ਵਾਤਾਵਰਨ ਪੱਖੀ ਲਿਫਾਫੇ ਵਰਤਣ ਲਈ ਦੁਕਾਨਦਾਰਾਂ/ ਲੋਕਾਂ ਨੂੰ ਜਾਗਰੂਕ ਕੀਤਾ ਗਿਆ| ਇਸ ਤੋਂ ਇਲਾਵਾ ਲੋਕਾਂ ਨੂੰ ਖੁਲ੍ਹੇ ਵਿੱਚ ਸ਼ੌਚ (ਓ.ਡੀ.ਐਫ) ਦੇ ਮਾੜੇ ਪ੍ਰਭਾਵਾਂ ਬਾਰੇ ਵੀ ਜਾਗਰੂਕ ਕੀਤਾ ਗਿਆ|

Leave a Reply

Your email address will not be published. Required fields are marked *