ਨਗਰ ਨਿਗਮ ਨੇ ਪਿੰਡ ਮਟੌਰ ਵਿੱਚ ਚਾਰ ਮੰਜਿਲਾਂ ਇਮਾਰਤ ਢਾਹੀ

ਨਗਰ ਨਿਗਮ ਨੇ ਪਿੰਡ ਮਟੌਰ ਵਿੱਚ ਚਾਰ ਮੰਜਿਲਾਂ ਇਮਾਰਤ ਢਾਹੀ

ਬਿਨਾ ਨਕਸ਼ਾ ਪਾਸ ਕਰਵਾਏ ਕੀਤੀ ਗਈ ਸੀ ਇਮਾਰਤ ਦੀ ਉਸਾਰੀ
ਐਸ. ਏ. ਐਸ ਨਗਰ, 1 ਜੂਨ (ਸ.ਬ.) ਨਗਰ ਨਿਗਮ ਵਲੋਂ ਪਿੰਡਾਂ ਵਿੱਚ ਬਿਨਾ ਇਜਾਜਤ ਕੀਤੀਆਂ ਗਈਆਂ ਉਸਾਰੀਆਂ ਤੇ ਕਾਰਵਾਈ ਕਰਦਿਆਂ ਅੱਜ ਪਿੰਡ ਮਟੌਰ ਵਿੱਚ ਬਿਨਾ ਨਕਸ਼ਾ ਪਾਸ ਕਰਵਾਏ ਉਸਾਰੀ ਗਈ ਇੱਕ ਚਾਰ ਮੰਜਿਲਾਂ ਇਮਾਰਤ ਨੂੰ ਢਾਹ ਦਿੱਤਾ ਗਿਆ| ਨਗਰ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਸ. ਸਰਬਜੀਤ ਸਿੰਘ ਦੀ ਅਗਵਾਈ ਵਿੱਚ ਨਗਰ ਨਿਗਮ ਦੀ ਟੀਮ ਕਾਰਜਕਾਰੀ ਮਜਿਸਟ੍ਰੇਟ ਅਤੇ ਪੁਲੀਸ ਫੋਰਸ ਨਾਲ ਪਿੰਡ ਮਟੌਰ ਵਿੱਚ ਪਹੁੰਚੀ ਅਤੇ ਉੱਥੇ ਬਣੀ ਉਕਤ ਇਮਾਰਤ ਨੂੰ ਢਾਹੁਣ ਦੀ ਕਾਰਵਾਈ ਆਰੰਭ ਦਿੱਤੀ ਗਈ|
ਨਗਰ ਨਿਗਮ ਦੇ ਐਕਸੀਅਨ ਸ੍ਰ. ਨਰਿੰਦਰ ਸਿੰਘ ਦਾਲਮ ਨੇ ਦੱਸਿਆ ਕਿ ਉਕਤ ਇਮਾਰਤ ਦੇ ਮਾਲਕ ਵੱਲੋਂ 2 ਮੰਜਿਲਾਂ ਇਮਾਰਤ ਦਾ ਨਕਸ਼ਾ ਪਾਸ ਕਰਵਾਇਆ ਗਿਆ ਸੀ ਪਰੰਤੂ ਇਸ ਵੱਲੋਂ ਇੱਥੇ ਚਾਰ ਮੰਜਿਲਾ ਇਮਾਰਤ ਦੀ ਉਸਾਰੀ ਕਰ ਦਿੱਤੀ ਗਈ ਅਤੇ ਨਕਸ਼ੇ ਅਨੁਸਾਰ ਮਕਾਨ ਦੇ ਅੱਗੇ ਅਤੇ ਪਿੱਛੇ ਵੀ ਨਹੀਂ ਛੱਡੀ ਗਈ| ਇਸ ਵਿਅਕਤੀ ਵਲੋਂ ਰਿਹਾਇਸ਼ੀ ਮਕਾਨ ਦਾ ਨਕਸ਼ਾ ਪਾਸ ਕਰਵਾਇਆ ਗਿਆ ਸੀ ਪਰੰਤੂ ਉਸ ਵੱਲੋਂ ਇੱਥੇ ਵੱਡੀ ਗਿਣਤੀ ਵਿੱਚ ਕਮਰੇ ਬਣਾ ਕੇ ਪੀ. ਜੀ ਕੇਂਦਰ ਬਣਾਇਆ ਗਿਆ ਸੀ| ਉਹਨਾਂ ਦੱਸਿਆ ਕਿ ਨਿਗਮ ਵੱਲੋਂ ਮਕਾਨ ਮਾਲਿਕ ਨੂੰ 2016 ਵਿਚ ਨੋਟਿਸ ਵੀ ਜਾਰੀ ਗਿਆ ਸੀ ਪਰੰਤੂ ਉਸ ਵੱਲੋਂ ਨਾਜਾਇਜ ਉਸਾਰੀ ਕਾਇਮ ਰੱਖੀ ਗਈ ਜਿਸ ਤੇ ਨਿਗਮ ਵੱਲੋਂ ਕਾਰਵਾਈ ਕਰਦਿਆਂ ਇਸਨੂੰ ਢਹਿਆ ਜਾ ਰਿਹਾ ਹੈ|
ਇਸ ਮੌਕੇ ਨਿਗਮ ਦੇ ਅਧਿਕਾਰੀ ਸ੍ਰ. ਅਵਤਾਰ ਸਿੰਘ ਕਲਸੀਆ ਅਤੇ ਸ੍ਰ. ਜਸਵਿੰਦਰ ਸਿੰਘ ਵੀ ਹਾਜਿਰ ਸਨ|

Leave a Reply

Your email address will not be published. Required fields are marked *