ਨਗਰ ਨਿਗਮ ਨੇ ਵਾਈ ਪੀ ਐਸ ਸਕੂਲ ਨੂੰ ਸਵੱਛ ਭਾਰਤ ਅਭਿਆਨ ਦਾ ਮਿਸ਼ਨ ਪਾਰਟਨਰ ਬਣਾਇਆ

ਐਸ ਏ ਐਸ ਨਗਰ, 18 ਦਸੰਬਰ (ਸ.ਬ.) ਨਗਰ ਨਿਗਮ ਮੁਹਾਲੀ ਵੱਲੋਂ ਚਲਾਏ ਜਾ ਰਹੇ ਸਵੱਛ ਭਾਰਤ ਅਭਿਆਨ ਵਾਸਤੇ ਵਾਈ ਪੀ ਐਸ ਸਕੂਲ ਨੂੰ ਮਿਸ਼ਨ ਪਾਰਟਨਰ ਬਣਾਇਆ ਗਿਆ ਹੈ| ਅੱਜ ਇਸ ਸਬੰਧੀ ਵਾਈ ਪੀ ਐਸ ਸਕੂਲ ਵਿੱਚ ਹੋਏ ਇੱਕ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਸਾਡਾ ਮਕਸਦ ਹੈ ਕਿ ਸਵੱਛ ਭਾਰਤ ਮਿਸ਼ਨ ਨੂੰ ਵੱਧ ਤੋਂ ਵੱਧ ਚਲਾਇਆ ਜਾਵੇ, ਜਿਸ ਤਹਿਤ ਵਾਈ ਪੀ ਐਸ ਸਕੂਲ ਮੁਹਾਲੀ ਨੂੰ ਨਗਰ ਨਿਗਮ ਨਾਲ ਜੋੜਿਆ ਗਿਆ ਹੈ ਅਤੇ ਇਸ ਸਕੂਲ ਨੂੰ ਮਿਸ਼ਨ ਪਾਰਟਨਰ ਬਣਾਇਆ ਗਿਆ ਹੈ| ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਜੋਰਾਂ ਤੇ ਚਲਾਇਆ ਜਾਵੇਗਾ ਅਤੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾਵੇਗਾ| ਉਹਨਾਂ ਕਿਹਾ ਕਿ ਸ਼ਹਿਰ ਵਿੱਚ ਸਫਾਈ ਰੱਖਣ ਵਿੱਚ ਇਸ ਮਿਸ਼ਨ ਦੀ ਅਹਿਮ ਭੂਮਿਕਾ ਹੋਵੇਗੀ| ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ ਉੱਪਰ ਲੋਕਾਂ ਨੂੰ ਜਾਣਕਾਰੀ ਦੇਣ ਲਈ ਜਾਗਰੂਕਤਾ ਕੈਂਪ ਲਗਾਏ ਜਾਣਗੇ|
ਇਸ ਮੌਕੇ ਸੰਬੋਧਨ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਮੇਜਰ ਜਨਰਲ ਟੀ ਪੀ ਐਸ ਵੜੈਚ ਨੇ ਕਿਹਾ ਕਿ ਉਹਨਾਂ ਵੱਲੋਂ ਹੀ ਸਵੱਛ ਭਾਰਤ ਮਿਸ਼ਨ ਨੂੰ ਬੱਚਿਆਂ ਤੋਂ ਸ਼ੁਰੂ ਕਰਵਾਉਣ ਦਾ ਸੁਝਾਅ ਦਿੱਤਾ ਗਿਆ ਸੀ, ਜੋ ਕਿ ਕਮਿਸ਼ਨਰ ਨੇ ਮੰਨ ਲਿਆ ਹੈ| ਇਸ ਮਿਸ਼ਨ ਤਹਿਤ ਵਾਈ ਪੀ ਐਸ ਸਕੂਲ ਨੂੰ ਚੁਣਿਆ ਗਿਆ ਹੈ, ਜੋ ਕਿ ਮਾਣ ਵਾਲੀ ਗੱਲ ਹੈ| ਇਸ ਮੌਕੇ ਸਕੂਲ ਦੀ ਗਿਆਰਵੀਂ ਜਮਾਤ ਦੀ ਵਿਦਿਆਰਥਣ ਤਰਨਜੋਤ ਕੌਰ ਨੂੰ ਅਭਿਆਨ ਦਾ ਮਿਸ਼ਨ ਅੰਬੈਸਡਰ ਬਣਾਇਆ ਗਿਆ|
ਉਹਨਾਂ ਕਿਹਾ ਕਿ ਅਕਸਰ ਹੀ ਏਦਾ ਦੇ ਪ੍ਰੋਗਰਾਮ ਦਾ ਮਿਸ਼ਨ ਪਾਰਟਨਰ ਕਿਸੇ ਫਿਲਮੀ ਹੀਰੋ ਜਾਂ ਕ੍ਰਿਕਟਰ ਨੂੰ ਬਣਾਇਆ ਜਾਂਦਾ ਹੈ ਪਰ ਬੱਚਿਆਂ ਵਲੋਂ ਕੀਤੀ ਗਈ ਇਹ ਪਹਿਲੀ ਮੁਹਿੰਮ ਹੈ, ਆਉਣ ਵਾਲੇ ਦਿਨਾਂ ਵਿਚ ਛੁੱਟੀਆਂ ਦੌਰਾਨ ਬੱਚੇ ਆਪਣੇ ਛੋਟੇ-ਛੋਟੇ ਗਰੁੱਪ ਬਣਾ ਕੇ ਲੋਕਾਂ ਨੂੰ ਸਵੱਛ ਭਾਰਤੀ ਦੀ ਜਾਣਕਾਰੀ ਦੇਣਾ ਅਤੇ ਮਿਸ਼ਨ ਨੂੰ ਕਾਮਯਾਬ ਬਨਾਉਣਗੇ| ਇਸ ਸਕੂਲ ਵਿੱਚ ਸਿਲੇਬਸ ਵਿੱਚ ਵੀ ਸਵੱਛਤਾ ਮੁਹਿੰਮ ਦੀ ਜਾਣਕਾਰੀ ਦਿੱਤੀ ਜਾਵੇਗੀ ਤਾਂ ਕਿ ਬੱਚਿਆਂ ਦੇ ਨਾਲ ਉਹਨਾਂ ਦੇ ਮਾਪਿਆਂ ਨੂੰ ਵੀ ਜਾਗਰੂਕ ਕੀਤਾ ਜਾ ਸਕੇ| ਇਸ ਮੌਕੇ ਨਿਗਮ ਦੀ ਜਾਇੰਟ ਕਮਿਸ਼ਨਰ ਸ੍ਰੀਮਤੀ ਅਵਨੀਤ ਕੌਰ ਵੀ ਹਾਜਿਰ ਸਨ|

Leave a Reply

Your email address will not be published. Required fields are marked *