ਨਗਰ ਨਿਗਮ ਵਲੋਂ ਪਿੰਡਾਂ ਦੇ ਵਸਨੀਕਾਂ ਨੂੰ ਦਿੱਤੇ ਜਾ ਰਹੇ ਉਸਾਰੀ ਦੇ ਨੋਟਿਸਾਂ ਤੇ ਰੋਕ ਲਗਾਉਣ ਲਈ ਪੇਂਡੂ ਸੰਘਰਸ਼ ਕਮੇਟੀ ਦਾ ਵਫਦ ਮੰਤਰੀ ਨੂੰ ਮਿਲਿਆ

ਐਸ. ਏ. ਐਸ ਨਗਰ, 20 ਜੂਨ (ਸ.ਬ.) ਨਗਰ ਨਿਗਮ ਵੱਲੋਂ ਨਿਗਮ ਅਧੀਨ ਆਉਂਦੇ ਪਿੰਡਾਂ ਵਿੱਚ ਬਿਨਾ ਨਕਸ਼ਾ ਪਾਸ ਕਰਵਾਏ ਕੀਤੀਆਂ ਜਾ ਰਹੀਆਂ ਉਸਾਰੀਆਂ ਨੂੰ ਜਾਰੀ ਕੀਤੇ ਜਾ ਰਹੇ ਨੋਟਿਸਾਂ ਦੇ ਖਿਲਾਫ ਪੇਂਡੂ ਸੰਘਰਸ਼ ਕਮੇਟੀ ਦਾ ਇੱਕ ਵਫਦ ਕਮੇਟੀ ਦੇ ਪ੍ਰਧਾਨ ਸ੍ਰ. ਪਰਮਦੀਪ ਸਿੰਘ ਬੈਦਵਾਨ ਦੀ ਅਗਵਾਈ ਹੇਠ ਹਲਕਾ ਵਿਧਾਇਕ ਅਤੇ ਕੈਬਿਨਟ ਮੰਤਰੀ ਪੰਜਾਬ ਸ੍ਰ. ਬਲਬੀਰ ਸਿੰਘ ਸਿੱਧੂ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਨਿਗਮ ਵਲੋਂ ਪਿੰਡਾਂ ਦੇ ਵਸਨੀਕਾਂ ਨੂੰ ਇਸ ਤਰੀਕੇ ਨਾਲ ਤੰਗ ਕਰਨ ਦੀ ਕਾਰਵਾਈ ਤੇ ਰੋਕ ਲਗਾਈ ਜਾਵੇ|
ਇਸ ਮੌਕੇ ਵਫਦ ਨੇ ਸ੍ਰ. ਸਿੱਧੂ ਨੂੰ ਦੱਸਿਆ ਕਿ ਨਗਰ ਨਿਗਮ ਵਲੋਂ ਪਿੰਡਾਂ ਵਿੱਚ ਨਕਸ਼ੇ ਵਿੱਚ ਵਖਰੇ ਬਾਈਲਾਜ ਬਣਾਉਣੇ ਚਾਹੀਦੇ ਹਨ| ਉਹਨਾਂ ਮੰਤਰੀ ਤੋਂ ਮੰਗ ਕੀਤੀ ਹੈ ਕਿ ਜੇਕਰ ਪਿੰਡਾਂ ਵਿੱਚ ਉਸਾਰੀਆਂ ਬਾਰੇ ਕੋਈ ਨਿਯਮ (ਜਿਵੇਂ ਉਸਾਰੀ ਦੀ ਹੱਦ) ਲਾਗੂ ਵੀ ਕਰਨੇ ਹਨ ਤਾਂ ਵੀ ਪਹਿਲਾਂ ਹੋ ਚੁੱਕੀਆਂ ਉਸਾਰੀਆਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਪਿੰਡਾਂ ਵਿੱਚ ਨਕਸ਼ੇ ਪਾਸ ਕਰਵਾਉਣ ਦੀ ਸ਼ਰਤ ਖਤਮ ਕੀਤੀ ਜਾਵੇ|
ਸ੍ਰ. ਬੈਦਵਾਨ ਨੇ ਦੱਸਿਆ ਕਿ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਉਹ ਪਿੰਡਾਂ ਵਾਲਿਆਂ ਨਾਲ ਧੱਕੇਸ਼ਾਹੀ ਨਹੀਂ ਹੋਣ ਦੇਣਗੇ ਅਤੇ ਇਸ ਸਬੰਧੀ ਨਗਰ ਨਿਗਮ ਦੇ ਕਮਿਸ਼ਨਰ ਨੂੰ ਸੱਦ ਕੇ ਇਹ ਮਸਲਾ ਹਲ ਕਰਵਾਉਣਗੇ|
ਇਸ ਮੌਕੇ ਬੂਟਾ ਸਿੰਘ ਸੋਹਾਣਾ, ਅਮਰੀਕ ਸਿੰਘ, ਜਗਦੀਸ਼ ਸਿੰਘ ਸ਼ਾਹੀਮਾਜਰਾ, ਨਵੀਨ ਜਿੰਦਲ ਕੁੰਭੜਾ, ਬਲਵਿੰਦਰ ਕੁਮਾਰ, ਜਸਵੰਤ ਸਿੰਘ ਕਾਮਰੇਡ, ਗੁਰਬਖਸ਼ ਸਿੰਘ, ਬਾਲ ਕ੍ਰਿਸ਼ਨ, ਸੁਦਾਗਰ ਖਾਨ, ਦਿਲਵਰ ਖਾਨ ਹਾਜ਼ਿਰ ਸਨ

Leave a Reply

Your email address will not be published. Required fields are marked *