ਨਗਰ ਨਿਗਮ ਵਲੋਂ ਫੇਜ਼-4 ਤੋਂ ਫੇਜ਼-5 ਵਾਲੇ ਪਾਸੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਲੈਵਲਿੰਗ ਸ਼ੁਰੂ ਕਰਵਾਉਣ ਦੇ ਕੰਮ ਦਾ ਵਸਨੀਕਾਂ ਨੇ ਕੀਤਾ ਵਿਰੋਧ

ਨਗਰ ਨਿਗਮ ਵਲੋਂ ਫੇਜ਼-4 ਤੋਂ ਫੇਜ਼-5 ਵਾਲੇ ਪਾਸੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਲੈਵਲਿੰਗ ਸ਼ੁਰੂ ਕਰਵਾਉਣ ਦੇ ਕੰਮ ਦਾ ਵਸਨੀਕਾਂ ਨੇ ਕੀਤਾ ਵਿਰੋਧ

ਫੇਜ਼-5 ਵਿੱਚ ਇੱਕਤਰ ਹੁੰਦੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਹਿਲਾਂ ਕਾਜ ਵੇ ਦੀ ਉਸਾਰੀ ਆਰੰਭ ਕਰੇ ਨਿਗਮ : ਅਸ਼ੋਕ ਝਾਅ
ਐਸ. ਏ. ਐਸ. ਨਗਰ, 25 ਜੂਨ (ਸ.ਬ.) ਨਗਰ ਨਿਗਮ ਵਲੋਂ ਸਥਾਨਕ ਫੇਜ਼-4 ਵਿੱਚ ਬੋਗਨ ਵਿਲਿਆ ਪਾਰਕ ਅਤੇ ਐਚ ਐਮ ਕਵਾਟਰਾਂ ਦੇ ਵਿਚਾਲੇ ਪੈਂਦੀ ਸੜਕ ਤੇ ਕਵਾਟਰਾਂ ਵਾਲੇ ਪਾਸੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਸੜਕ ਦਾ ਲੈਵਲ ਨੀਵਾਂ ਕਰਵਾ ਕੇ ਫੇਜ਼-5 ਵਾਲੇ ਪਾਸੇ ਪਾਣੀ ਕੱਢਣ ਲਈ ਸ਼ੁਰੂ ਕਰਵਾਇਆ ਗਿਆ ਕੰਮ ਮਿਉਂਸਪਲ ਕੌਸਲਰ ਸ੍ਰੀ ਅਸ਼ੋਕ ਝਾਅ ਦੀ ਅਗਵਾਈ ਵਿੱਚ ਇੱਕਠੇ ਹੋਏ ਫੇਜ਼-5 ਦੇ ਵਸਨੀਕਾਂ ਵਲੋਂ ਇਹ ਕਹਿ ਕੇ ਰੁਕਵਾ ਦਿੱਤਾ ਗਿਆ ਕਿ ਪਹਿਲਾਂ ਨਗਰ ਨਿਗਮ ਵਲੋਂ ਫੇਜ਼-5 ਦੇ ਗੁਰਦੁਆਰਾ ਸਾਹਿਬ ਤੋਂ ਅੱਗੇ ਪਾਣੀ ਨਿਕਾਸੀ ਲਈ ਬਣਾਏ ਜਾਣ ਵਾਲੇ ਕਾਜ ਵੇ ਦਾ ਕੰਮ ਸ਼ੁਰੂ ਕਰਵਾਇਆ ਜਾਵੇ ਅਤੇ ਉਸਤੋਂ ਬਾਅਦ ਫੇਜ਼-4 ਤੋਂ ਫੇਜ਼-5 ਵੱਲ ਆਉਣ ਵਾਲੇ ਪਾਣੀ ਦੇ ਲੈਵਲਿੰਗ ਦਾ ਕੰਮ ਸ਼ੁਰੂ ਕੀਤਾ ਜਾਵੇ| ਫੇਜ਼-5 ਦੇ ਵਸਨੀਕਾਂ ਦਾ ਕਹਿਣਾ ਸੀ ਕਿ ਪਿਛਲੇ ਸਾਲ ਬਰਸਾਤਾਂ ਦੌਰਾਨ ਫੇਜ਼ -5 ਵਿੱਚਲੇ ਮਕਾਨਾਂ ਵਿੱਚ ਕਈ ਕਈ ਫੁੱਟ ਪਾਣੀ ਦਾਖਿਲ ਹੋਣ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਸੀ ਅਤੇ ਨਿਗਮ ਵਲੋਂ ਫੇਜ਼ -5 ਵਿੱਚ ਇੱਕਤਰ ਹੋਣ ਵਾਲੇ ਪਾਣੀ ਦੀ ਨਿਕਾਸੀ ਲਈ ਕਾਜ ਵੇ ਬਣਾਉਣ ਦਾ ਕੰਮ ਸ਼ੁਰੂ ਕੀਤੇ ਬਿਨਾਂ ਫੇਜ਼-4 ਵਿੱਚ ਸੜਕ ਤੇ ਨੀਵਾਂ ਕਰਨ ਦਾ ਕੰਮ ਆਰੰਭ ਦਿੱਤਾ ਗਿਆ ਹੈ| ਵਸਨੀਕਾਂ ਨੇ ਕਿਹਾ ਕਿ ਜੇਕਰ ਬਰਸਾਤ ਆ ਗਈ ਤਾਂ ਇਸ ਕਾਰਣ ਫੇਜ਼ 5 ਵਿੱਚ ਪਹਿਲਾਂ ਦੇ ਮੁਕਾਬਲੇ ਕਿਤੇ ਵੱਧ ਪਾਣੀ ਇੱਕਠਾ ਹੋ ਜਾਵੇਗਾ| ਜਿਸਦਾ ਨੁਕਸਾਨ ਫੇਜ਼-5 ਦੇ ਵਸਨੀਕਾਂ ਨੂੰ ਸਹਿਣਾ ਪਵੇਗਾ|
ਇਸ ਮੌਕੇ ਉੱਥੇ ਫੇਜ਼-4 ਦੇ ਕੁਝ ਵਸਨੀਕ ਵੀ ਇੱਕਤਰ ਹੋ ਗਏ ਜਿਹਨਾਂ ਦੀ ਮੰਗ ਸੀ ਕਿ ਇਹ ਕੰਮ ਸ਼ੁਰੂ ਕਰਵਾਇਆ ਜਾਵੇ ਤਾਂ ਜੋ ਆਉਣ ਵਾਲੀ ਬਰਸਾਤ ਦੌਰਾਨ ਇੱਥੇ ਕਿਸੇ ਨੁਕਸਾਨ ਤੋਂ ਬਚਿਆ ਜਾ ਸਕੇ|
ਮੌਕੇ ਤੇ ਪਹੁੰਚੇ ਨਿਗਮ ਅਧਿਕਾਰੀਆਂ ਨੇ ਉਥੇ ਇੱਕਤਰ ਹੋਏ ਲੋਕਾਂ ਨੂੰ ਇਹ ਕਹਿ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਕੰਮ ਵਸਨੀਕਾਂ ਦੀ ਭਲਾਈ ਲਈ ਹੀ ਕੀਤਾ ਜਾ ਰਿਹਾ ਹੈ ਅਤੇ ਇਸਨੂੰ ਜਾਰੀ ਰਹਿਣ ਦਿੱਤਾ ਜਾਵੇ ਪਰੰਤੂ ਬਾਅਦ ਵਿੱਚ ਲੋਕ ਰੋਹ ਨੂੰ ਵੇਖਦਿਆਂ ਉਹਨਾਂ ਵਲੋਂ ਕੰਮ ਰੋਕ ਦਿੱਤਾ ਗਿਆ|
ਇਸ ਮੌਕੇ ਕੌਸਲਰਾਂ ਸ੍ਰ .ਅਸ਼ੋਕ ਝਾਅ ਅਤੇ ਸ੍ਰੀ ਅਰੁਣ ਸ਼ਰਮਾ ਨੇ ਕਿਹਾ ਕਿ ਨਿਗਮ ਨੂੰ ਚਾਹੀਦਾ ਸੀ ਕਿ ਪਹਿਲਾਂ ਫੇਜ਼-5 ਵਿੱਚ ਇੱਕਤਰ ਹੋਣ ਵਾਲੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਕਾਜ ਵੇ ਦਾ ਕੰਮ ਮੁਕੰਮਲ ਕਰਵਾਏ ਅਤੇ ਬਾਅਦ ਵਿੱਚ ਫੇਜ਼- 5 ਵਿੱਚ ਆਉਣ ਵਾਲੇ ਪਾਣੀ ਲਈ ਰਾਹ ਪੱਧਰਾ ਕਰੇ ਪਰੰਤੂ ਵਾਰ ਵਾਰ ਕਹਿਣ ਦੇ ਬਾਵਜੂਦ ਨਿਗਮ ਵਲੋਂ ਹੁਣ ਤੱਕ ਕਾਜ ਵੇ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ ਹੈ ਅਤੇ ਫੇਜ਼-4 ਤੋਂ ਆਉਂਦੀ ਸੜਕ ਨੂੰ ਨੀਵਾਂ ਕਰਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਜਿਸਦਾ ਸਥਾਨਕ ਵਸਨੀਕਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ|
ਸੰਪਰਕ ਕਰਨ ਤੇ ਨਗਰ ਨਿਗਮ ਦੇ ਐਕਸੀਅਨ ਸ੍ਰ. ਨਰਿੰਦਰ ਸਿੰਘ ਦਾਲਮ ਨੇ ਕਿਹਾ ਕਿ ਅੱਜ ਸ਼ੁਰੂ ਕਰਵਾਇਆ ਗਿਆ ਕੰਮ ਵੀ ਬਰਸਾਤੀ ਪਾਣੀ ਦੀ ਨਿਕਾਸੀ ਲਈ ਹੀ ਸ਼ੁਰੂ ਕਰਵਾਇਆ ਗਿਆ ਸੀ ਅਤੇ ਇੰਜਨੀਅਰਿੰਗ ਕਾਲਜ ਚੰਡੀਗੜ੍ਹ ਦੀ ਟੀਮ ਵਲੋਂ ਕੀਤੇ ਸਰਵੇ ਦੇ ਆਧਾਰ ਤੇ ਪਾਣੀ ਦੀ ਨਿਕਾਸੀ ਲਈ ਲੈਵਲਿੰਗ ਦਾ ਕੰਮ ਸ਼ੁਰੂ ਕੀਤਾ ਗਿਆ ਸੀ| ਉਹਨਾਂ ਦੱਸਿਆ ਕਿ ਫੇਜ਼-5 ਦੇ ਗੁਰਦੁਆਰਾ ਸਾਹਿਬ ਦੇ ਨੇੜੇ ਕਾਜ ਵੇ ਬਣਾਉਣ ਲਈ ਠੇਕੇਦਾਰ ਨੂੰ ਕੰਮ ਅਲਾਟ ਕੀਤਾ ਜਾ ਚੁੱਕਿਆ ਹੈ ਅਤੇ ਉਸਦਾ ਕੰਮ ਵੀ ਭਲਕੇ ਸ਼ੁਰੂ ਕਰਵਾਇਆ ਜਾ ਰਿਹਾ ਹੈ ਜਿਸਦੇ ਨਾਲ ਹੀ ਇਹ ਕੰਮ ਵੀ ਸ਼ੁਰੂ ਕਰਵਾ ਦਿੱਤਾ ਜਾਵੇਗਾ ਤਾਂ ਜੋ ਬਰਸਾਤਾਂ ਤੋਂ ਪਹਿਲਾਂ ਇਸ ਨੂੰ ਮੁਕੰਮਲ ਕੀਤਾ ਜਾ ਸਕੇ|

Leave a Reply

Your email address will not be published. Required fields are marked *