ਨਗਰ ਨਿਗਮ ਵਲੋਂ ਬੱਲਮ ਖੀਰਿਆਂ ਦੀ ਤੁੜਾਈ ਦਾ ਕੰਮ ਸ਼ੁਰੂ

ਨਗਰ ਨਿਗਮ ਵਲੋਂ ਬੱਲਮ ਖੀਰਿਆਂ ਦੀ ਤੁੜਾਈ ਦਾ ਕੰਮ ਸ਼ੁਰੂ
ਨਿਗਮ ਕਰਮਚਾਰੀ ਮਸ਼ੀਨ ਲਗਾ ਕੇ ਕਰ ਰਹੇ ਹਨ ਬੱਲਮ ਖੀਰਿਆਂ ਦੀ ਤੁੜਾਈ
ਐਸ.ਏ.ਐਸ.ਨਗਰ, 27 ਜੂਨ (ਆਰ.ਪੀ.ਵਾਲੀਆ) ਲੋਕਾਂ ਲਈ ਸਿਰ ਦਰਦੀ ਬਣ ਚੁੱਕੇ ਸ਼ਹਿਰ ਦੀਆਂ ਸੜਕਾਂ ਕਿਨਾਰੇ ਲੱਗੇ ਬਲ੍ਹਮ ਖੀਰਿਆਂ ਦੀ ਸਮੱਸਿਆ ਦੇ ਹਲ ਲਈ ਨਗਰ ਨਿਗਮ ਵਲੋਂ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ| ਇਸ ਸੰਬੰਧੀ ਬੀਤੇ ਦਿਨੀਂ ਸਕਾਈ ਹਾਕ ਟਾਈਮਜ਼ ਵਲੋਂ ਸ਼ਹਿਰ ਵਿਚਲੀ ਬੱਲਮ ਖੀਰਿਆਂ ਦੀ ਇਸ ਸਮੱਸਿਆ ਕਾਰਨ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਇੱਕ ਵਿਸਥਾਰਤ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਸੀ ਜਿਸਤੋਂ ਬਾਅਦ ਨਗਰ ਨਿਗਮ ਵਲੋਂ ਇਸ ਸੰਬੰਧੀ ਕਾਰਵਾਈ ਆਰੰਭ ਕੀਤੀ ਗਈ ਹੈ|
ਨਗਰ ਨਿਗਮ ਦੇ ਕਰਮਚਾਰੀਆਂ ਵਲੋਂ ਮਸ਼ੀਨ ਲਗਾ ਕੇ ਇਨ੍ਹਾਂ ਬਲ੍ਹਮ ਖੀਰਿਆਂ ਨੂੰ ਤੋੜਿਆ ਜਾ ਰਿਹਾ ਹੈ ਤਾਂ ਜੋ ਸ਼ਹਿਰਵਾਸੀਆਂ ਦੀ ਪ੍ਰੇਸ਼ਾਨੀ ਦਾ ਹੱਲ ਹੋ ਸਕੇ| ਇਸ ਦੌਰਾਨ ਇਹ ਕਰਮਚਾਰੀ ਸੜਕ ਕਿਨਾਰੇ ਮਸ਼ੀਨ ਲਗਾ ਕੇ ਇਨ੍ਹਾਂ ਨੂੰ ਤੋੜ ਰਹੇ ਹਨ ਅਤੇ  ਇਹਨਾਂ ਨੂੰ ਟ੍ਰਾਲੀ ਵਿੱਚ ਇਕੱਠਾ ਕਰਕੇ ਲਿਜਾਇਆ ਜਾ ਰਿਹਾ ਹੈ| 
ਇਸ ਸੰਬੰਧੀ ਸਮਾਜਸੇਵੀ ਆਗੂ ਡਾ. ਹਰਜਿੰਦਰ ਸਿੰਘ ਹੈਰੀ ਅਤੇ ਬਲਵਿੰਦਰ ਸਿੰਘ ਨੇ ਨਿਗਮ ਵਲੋਂ ਕੀਤੀ ਜਾ ਰਹੀ ਇਸ ਕਾਰਵਾਈ ਦਾ ਸੁਆਗਤ ਕਰਦਿਆਂ ਕਿਹਾ ਹੈ ਕਿ            ਦੇਰ ਨਾਲ ਹੀ ਸਹੀ ਪਰੰਤੂ ਨਿਗਮ ਵਲੋਂ ਕਾਰਵਾਈ ਤਾਂ ਅਰੰਭ ਕੀਤੀ ਗਈ| ਇੱਥੇ ਇਹ ਜਿਕਰਯੋਗ ਹੈ ਕਿ ਸੜਕਾਂ ਕਿਨਾਰੇ ਲੱਗੇ ਦਰਖਤ ਤੋਂ ਟੁੱਟ ਕੇ ਡਿੱਗਣ ਵਾਲੇ ਇਹਨਾਂ ਬੱਲਮਖੀਰਿਆਂ ਕਾਰਨ ਕਈ ਲੋਕ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਕਈਆਂ ਦੇ ਸੱਟਾਂ ਵੀ ਲੱਗ ਚੁੱਕੀਆਂ ਹਨ|

Leave a Reply

Your email address will not be published. Required fields are marked *