ਨਗਰ ਨਿਗਮ ਵਲੋਂ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਕੰਮ ਜਾਰੀ : ਕਾਹਲੋਂ

ਐਸ ਏ ਐਸ ਨਗਰ, 7 ਦਸੰਬਰ (ਸ.ਬ.) ਨਗਰ ਨਿਗਮ ਵਲੋਂ ਸ਼ਹਿਰ ਦਾ ਲਗਾਤਾਰ ਵਿਕਾਸ ਕਰਵਾਇਆ ਜਾ ਰਿਹਾ ਹੈ ਅਤੇ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਦੀ ਅਗਵਾਈ ਵਿੱਚ ਸ਼ਹਿਰ ਦੇ ਸਮੂਹ ਵਾਰਡਾਂ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ| ਇਹ ਗੱਲ ਮਿਉਂਸਪਲ ਕੌਂਸਲਰ ਸ੍ਰ. ਪਰਮਜੀਤ ਸਿੰਘ ਕਾਹਲੋਂ ਨੇ ਅੱਜ ਸਥਾਨਕ ਫੇਜ਼ 7 ਵਿੱਚ ਅੰਦਰੂਨੀ ਫੁਟਪਾਥਾਂ ਨੂੰ ਟੇਪਰ ਕਰਕੇ ਉੱਥੇ ਪੇਵਰ ਲਗਵਾਉਣ ਦੇ ਕੰਮ ਦੀ ਰਸਮੀ ਸ਼ੁਰੂਆਤ ਕਰਨ ਮੌਕੇ ਸੰਬੋਧਨ ਕਰਦਿਆਂ ਆਖੀ| ਇਸ ਮੌਕੇ ਵਾਰਡ ਦੇ ਸੀਨੀਅਰ ਸਿਟੀਜਨ ਸ੍ਰ. ਅਮਰੀਕ ਸਿੰਘ ਭੱਟੀ ਵਲੋਂ ਕੰਮ ਦਾ ਰਸਮੀ ਉਦਘਾਟਨ ਕੀਤਾ ਗਿਆ|
ਸ੍ਰ. ਕਾਹਲੋਂ ਨੇ ਦੱਸਿਆ ਕਿ ਉਹਨਾਂ ਦੇ ਵਾਰਡ ਵਿੱਚ ਆ ਰਹੀ ਪਾਰਕਿੰਗ ਦੀ ਸਮੱਸਿਆ ਦੇ ਹਲ ਲਈ ਫੁਟਪਾਥਾਂ ਨੂੰ ਟੇਪਰ ਕਰਕੇ ਇੱਥੇ ਪੇਵਰ ਲਗਾਏ ਜਾ ਰਹੇ ਹਨ ਤਾਂ ਜੋ ਲੋਕ ਆਪਣੇ ਵਾਹਨ ਇੱਥੇ ਖੜ੍ਹੇ ਕਰ ਸਕਣ ਅਤੇ ਆਵਾਜਾਈ ਦੀ ਸਮੱਸਿਆ ਨਾ ਆਵੇ| ਉਹਨਾਂ ਦੱਸਿਆ ਕਿ ਇਸ ਕੰਮ ਤੇ 14.50 ਲੱਖ ਰੁਪਏ ਦਾ ਖਰਚਾ ਆਵੇਗਾ ਅਤੇ ਇਹ ਕੰਮ ਛੇਤੀ ਹੀ ਮੁਕੰਮਲ ਕਰਵਾ ਦਿੱਤਾ ਜਾਵੇਗਾ| ਉਹਨਾਂ ਕਿਹਾ ਕਿ ਨਿਗਮ ਵਲੋਂ ਜਿੱਥੇ ਲਗਾਤਾਰ ਵਿਕਾਸ ਕਾਰਜਾਂ ਲਈ ਫੰਡ ਦਿੱਤੇ ਜਾ ਰਹੇ ਹਨ ਉੱਥੇ ਇਸ ਗੱਲ ਦਾ ਵੀ ਖਾਸ ਧਿਆਨ ਰੱਖਿਆ ਜਾਂਦਾ ਹੈ ਕਿ ਇਹ ਕੰਮ ਮਿਆਰ ਪੱਖੋਂ ਵਧੀਆ ਹੋਣ| ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ. ਹਰਦਿਆਲ ਸਿੰਘ ਸੈਣੀ, ਸ੍ਰ. ਗਗਨ ਪ੍ਰੀਤ ਸਿੰਘ ਬੈਂਸ (ਸਾਬਕਾ ਡਿਪਟੀ ਮੇਅਰ, ਰਾਉਰਕੇਲਾ, ਉੜੀਸਾ) ਸ੍ਰ. ਮਨਦੀਪ ਸਿੰਘ ਚੱਕਲ, ਸ. ਜਗਦੀਪ ਸਿੰਘ ਚੱਕਲ, ਸ੍ਰ. ਕਰਮ ਸਿੰਘ ਠਾਕੁਰ, ਸ੍ਰ. ਵਾਸੁਦੇਵ ਸਿੰਘ ਅਤੇ ਸੰ੍ਰ ਹਰਬੰਸ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਹਾਜਿਰ ਸਨ|

Leave a Reply

Your email address will not be published. Required fields are marked *