ਨਗਰ ਨਿਗਮ ਵਲੋਂ ਸੀਵਰੇਜ ਲਾਈਨ ਪਾਉਣ ਦੇ ਕੰਮ ਦੌਰਾਨ ਪਾਣੀ ਸਪਲਾਈ ਦੀ ਲਾਈਨ ਨੁਕਸਾਨੀ ਕਈ ਫੇਜ਼ਾਂ ਦੀ ਪਾਣੀ ਸਪਲਾਈ ਪ੍ਰਭਾਵਿਤ


ਐਸ ਏ ਐਸ ਨਗਰ, 19 ਅਕਤੂਬਰ (ਸ.ਬ.) ਨਗਰ ਨਿਗਮ ਵਲੋਂ ਪਾਈ ਜਾ ਰਹੀ ਸੀਵਰੇਜ ਦੀ ਨਵੀਂ ਲਾਈਨ ਪਾਏ ਜਾਣ ਦੌਰਾਨ ਫੇਜ਼ 3 ਬੀ 2 ਅਤੇ ਸੈਕਟਰ 71 ਨੂੰ ਵੰਡਦੀ ਮੱਖ ਸੜਕ ਦੇ ਕਿਨਾਰੇ ਤੇ ਪਈ ਪੀਣ ਵਾਲੇ ਪਾਣੀ ਦੀ ਮੇਨ ਸਪਲਾਈ ਲਾਈਨ ਵਿੱਚ ਲੀਕੇਜ ਹੋਣ ਕਾਰਨ ਸ਼ਹਿਰ ਦੇ ਕਈ              ਖੇਤਰਾਂ ਦੀ ਪਾਣੀ ਸਪਲਾਈ ਠੱਪ ਹੋ ਗਈ ਹੈ| ਇਸ ਦੌਰਾਨ ਜਲ ਸਪਲਾਈ ਵਿਭਾਗ ਦੇ ਕਰਮਚਾਰੀਆਂ ਵਲੋਂ ਪਾਣੀ ਦੀ ਮੇਨ ਲਾਈਨ ਦੀ ਮੁਰੰਮਤ ਕੀਤੀ ਜਾ ਰਹੀ ਹੈ ਅਤੇ ਕੱਲ ਸ਼ਾਮ ਤੱਕ ਪਾਣੀ ਦੀ ਸਪਲਾਈ ਦੇ ਆਮ ਵਾਂਗ ਹੋਣ ਦੀ ਸੰਭਾਵਨਾ ਹੈ| 
ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ 2 ਦੇ ਕਾਰਜਕਾਰੀ ਇੰਜੀਨੀਅਰ ਸੁਨੀਲ ਕੁਮਾਰ ਨੇ ਦੱਸਿਆ ਕਿ  ਨਗਰ ਨਿਗਮ ਵਲੋਂ ਸੀਵਰੇਜ ਦਾ ਪਾਈਪ ਪਾਏ ਜਾਣ ਦੌਰਾਨ ਦੋ ਦਿਨ ਪਹਿਲਾਂ ਕੁੰਭੜਾ ਚੌਂਕ ਨੇੜੇ ਪਾਣੀ ਸਪਲਾਈ ਦੀ ਲਾਈਨ ਨੁਕਸਾਨੀ ਗਈ ਸੀ ਅਤੇ ਨਿਗਮ ਦੇ ਸਟਾਫ ਵਲੋਂ ਇਸ ਪਾਈਪ ਲਾਈਨ ਦੀ ਮੁਰਮੰਤ ਕਰਕੇ ਵਾਲਵ ਫਿੱਟ ਕਰ ਦਿੱਤਾ ਸੀ ਜਿਸਤੋਂ ਬਾਅਦ ਪਾਣੀ ਦੀ ਸਪਲਾਈ ਚਾਲੂ ਕਰ ਦਿੱਤੀ ਗਈ ਸੀ| 
ਉਹਨਾਂ ਦੱਸਿਆ ਕਿ ਇਸ ਪਾਈਪ ਲਾਈਨ ਵਿੱਚ ਪਾਣੀ ਦਾ ਪ੍ਰੈਸ਼ਰ ਜਿਆਦਾ ਹੋਣ ਅਤੇ ਕੁੰਭੜਾ ਚੌਂਕ          ਨੇੜੇ ਕੀਤੀ ਗਈ ਮੁਰਮੰਤ ਦੌਰਾਨ ਵਾਲ ਲੱਗਿਆ ਹੋਣ ਕਾਰਨ ਫੇਜ਼ 3 ਬੀ 2 ਦੇ ਪਿੱਛੇ ਪਾਈਪ ਵਿੱਚ ਲੀਕੇਜ ਹੋ ਗਈ ਜਿਸ ਕਾਰਨ ਪਾਣੀ ਦੀ ਸਪਲਾਈ ਤੇ ਅਸਰ ਪਿਆ ਹੈ| 
ਉਹਨਾਂ ਕਿਹਾ ਕਿ ਇਸ ਪਾਈਪ ਦੀ ਮੁਰੰਮਤ ਦਾ ਕੰਮ ਚਲ ਰਿਹਾ ਹੈ ਅਤੇ ਕੱਲ ਸ਼ਾਮ ਤੱਕ ਪਾਣੀ ਦੀ ਸਪਲਾਈ ਆਮ ਵਾਂਗ ਹੋ ਜਾਣ ਦੀ ਸੰਭਾਵਨਾ ਹੈ|

Leave a Reply

Your email address will not be published. Required fields are marked *