ਨਗਰ ਨਿਗਮ ਵਲੋਂ ਸੈਕਟਰ 66 ਤੋਂ 69 ਅਤੇ 76 ਤੋਂ 80 ਦੀ ਪਾਣੀ ਸਪਲਾਈ ਦਾ ਕੰਮ ਸੰਭਾਲਣ ਦੇ ਰਾਹ ਦੀ ਰੁਕਾਵਟ ਦੂਰ ਕਰੇ ਸਰਕਾਰ : ਵਿਨੀਤ ਵਰਮਾ

ਨਗਰ ਨਿਗਮ ਵਲੋਂ ਸੈਕਟਰ 66 ਤੋਂ 69 ਅਤੇ 76 ਤੋਂ 80 ਦੀ ਪਾਣੀ ਸਪਲਾਈ ਦਾ ਕੰਮ ਸੰਭਾਲਣ ਦੇ ਰਾਹ ਦੀ ਰੁਕਾਵਟ ਦੂਰ ਕਰੇ ਸਰਕਾਰ : ਵਿਨੀਤ ਵਰਮਾ
ਆਪ ਆਗੂ ਨੇ ਸਥਾਨਕ ਸਰਕਾਰ ਵਿਭਾਗ ਦੇ ਡਾਇਰੈਕਟਰ ਨੂੰ ਲਿਖਿਆ ਪੱਤਰ
ਐਸ.ਏ.ਐਸ. ਨਗਰ, 10 ਅਗਸਤ (ਸ.ਬ.) ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ੍ਰੀ ਵਿਨੀਤ ਵਰਮਾ ਵਲੋਂ ਸਥਾਨਕ ਸਰਕਾਰ ਵਿਭਾਗ ਦੇ ਡਾਇਰੈਕਟਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਹੈ ਕਿ ਸੈਕਟਰ 66 ਤੋਂ 69 ਅਤੇ ਸੈਕਟਰ 77 ਤੋਂ 80 ਦੀ ਪਾਣੀ ਦੀ ਸਪਲਾਈ ਦਾ ਚਾਰਜ ਨਗਰ ਨਿਗਮ ਅਧੀਨ ਲਿਆਉਣ ਦੀ ਕਾਰਵਾਈ ਦੇ ਰਾਹ ਦੀ ਰੁਕਾਵਟ ਤੁਰੰਤ ਦੂਰ ਕੀਤੀ ਜਾਵੇ| 
ਪੱਤਰ ਵਿੱਚ ਉਹਨਾਂ ਲਿਖਿਆ ਹੈ ਕਿ ਸੈਕਟਰ 66 ਤੋਂ 69 ਅਤੇ ਸੈਕਟਰ 77 ਤੋਂ 80 ਵਿੱਚ ਪਾਣੀ ਸਪਲਾਈ ਦਾ ਕੰਮ ਗਮਾਡਾ ਦੇ ਅਧੀਨ ਹੈ ਅਤੇ ਇਸ ਖੇਤਰ ਦੇ ਵਸਨੀਕਾਂ ਨੂੰ ਪੀਣ ਵਾਲੇ ਪਾਣੀ ਦੀ ੋਸਪਲਾਈ ਬਦਲੇ ਸ਼ਹਿਰ ਦੇ ਬਾਕੀ ਹਿੱਸਿਆ ਦੇ ਮੁਕਾਬਲੇ ਤਿੰਨ ਗੁਣਾ ਵੱਧ ਰਕਮ ਦੀ ਅਦਾਇਗੀ ਕਰਨੀ ਪੈਂਦੀ ਹੈ| ਉਹਨਾਂ ਲਿਖਿਆ ਹੈ ਕਿ ਇਸ ਸੰਬੰਧੀ ਸ਼ਹਿਰ ਦੇ ਚੁਣੇ ਹੋਏ ਕੌਂਸਲਰਾਂ ਵਲੋਂ 2019 ਵਿੱਚ ਹੋਈ ਨਗਰ ਨਿਗਮ ਦੀ ਮੀਟਿੰਗ ਦੌਰਾਨ ਸੈਕਟਰ 66 ਤੋਂ 71 ਅਤੇ 76 ਤੋਂ 80 ਦੀ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਕੰਮ ਨਿਗਮ ਵਲੋਂ ਸੰਭਾਲੇ ਜਾਣ ਸੰਬੰਧੀ ਮਤਾ ਪਾਸ ਕੀਤਾ ਸੀ ਪਰੰਤੂ ਇੱਕ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਇਸ ਮਤੇ ਨੂੰ ਸਰਕਾਰ ਵਲੋਂ ਪ੍ਰਵਾਨਗੀ ਨਹੀਂ ਦਿੱਤੀ ਗਈ ਹੈ| 
ਉਹਨਾਂ ਲਿਖਿਆ ਹੈ ਕਿ ਇਸ ਸੰਬੰਧੀ ਇਹਨਾਂ ਸੈਕਟਰਾਂ ਦੇ ਵਸਨੀਕਾਂ ਵਲੋਂ ਕਈ ਵਾਰ ਰੋਸ ਪ੍ਰਦਰਸ਼ਨ ਵੀ ਕੀਤੇ ਗਏ ਹਨ ਪਰ ਇਸਦੇ ਬਾਵਜੂਦ ਵੀ ਇਸਦਾ ਕੋਈ ਹੱਲ ਨਹੀਂ ਕੀਤਾ ਗਿਆ| ਉਹਨਾਂ ਕਿਹਾ ਕਿ ਇੱਥੇ ਦੇ ਵਸਨੀਕ ਪੀਣ ਵਾਲੇ ਪਾਣੀ ਲਈ ਪ੍ਰਤੀ ਕਿਲੋ ਲਿਟਰ 5.25 ਰੁਪਏ ਦੀ ਅਦਾਇਗੀ ਕਰਦੇਹਨ ਜਦਕਿ ਬਾਕੀ ਦੇ ਸ਼ਹਿਰ ਦੇ ਵਸਨੀਕਾਂ ਲਈ ਇਹ ਦਰ 1.8 ਰੁਪਏ ਪ੍ਰਤੀ ਲਿਟਰ ਹੈ|
ਉਹਨਾਂ ਮੰਗ ਕੀਤੀ ਕਿ ਇਸ             ਖੇਤਰ ਵਿੱਚ ਪਾਣੀ ਸਪਲਾਈ ਦਾ ਚਾਰਜ ਨਗਰ ਨਿਗਮ ਦੇ ਅਧੀਨ ਲਿਆਂਦਾ ਜਾਵੇ ਤਾਂ ਜੋ ਵਸਨੀਕਾਂ ਦੀ ਪ੍ਰੇਸ਼ਾਨੀ ਦਾ ਹੱਲ ਹੋ ਸਕੇ|  

Leave a Reply

Your email address will not be published. Required fields are marked *