ਨਗਰ ਨਿਗਮ ਵਲੋਂ 6 ਫੈਕਟਰੀਆਂ ਸੀਲ

ਐਸ ਏ ਐਸ ਨਗਰ, 19 ਜੂਨ (ਸ.ਬ.) ਨਗਰ ਨਿਗਮ ਮੁਹਾਲੀ ਦੀ ਟੀਮ ਵਲੋਂ ਪ੍ਰਾਪਰਟੀ ਟੈਕਸ ਨਾ ਭਰਨ ਕਰਕੇ ਮੁਹਾਲੀ ਦੀਆਂ 6 ਫੈਕਟਰੀਆਂ ਨੂੰ ਸੀਲ ਕਰ ਦਿੱਤਾ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ਦੇ ਇੰਸਪੈਕਟਰ ਸ੍ਰੀ ਅਵਤਾਰ ਸਿੰਘ ਕਲਸੀਆ ਨੇ ਦੱਸਿਆ ਕਿ ਨਗਰ ਨਿਗਮ ਦੇ ਕਮਿਸ਼ਨਰ ਦੇ ਹੁਕਮਾਂ ਤੇ ਸੁਪਰਡੈਂਟ ਭੀਮ ਸੈਨ ਦੀ ਅਗਵਾਈ ਵਿੱਚ ਮੁਹਾਲੀ ਦੇ ਉਦਯੋਗਿਕ ਖੇਤਰਾਂ ਦੀਆਂ 6 ਫੈਕਟਰੀਆਂ ਨੂੰ ਸੀਲ ਕਰਨ ਦੀ ਕਾਰਵਾਈ ਕੀਤੀ ਗਈ ਹੈ| ਉਹਨਾਂ ਕਿਹਾ ਕਿ ਉਦਯੋਗਿਕ ਖੇਤਰ ਫੇਜ਼ 9 ਦੀ ਫੈਕਟਰੀ ਨੰਬਰ 176, 351, 551, 654, ਉਦਯੋਗਿਕ ਫੇਜ਼ 3 ਦੀ ਫੈਕਟਰੀ ਨੰਬਰ ਸੀ 49 ਅਤੇ ਉਦਯੋਗਿਕ ਖੇਤਰ ਫੇਜ਼ 1 ਦੀ ਫੈਕਟਰੀ ਨੰਬਰ ਸੀ 20 ਨੂੰ ਪ੍ਰਾਪਰਟੀ ਟੈਕਸ ਨਾ ਭਰਨ ਕਰਕੇ ਅੱਜ ਸੀਲ ਕਰ ਦਿੱਤਾ ਗਿਆ| ਉਹਨਾਂ ਦਸਿਆ ਕਿ ਇਹਨਾਂ ਫੈਕਟਰੀਆਂ ਵੱਲ 7-8 ਲੱਖ ਰੁਪਏ ਪ੍ਰਾਪਰਟੀ ਟੈਕਸ ਬਕਾਇਆ ਸੀ ਪਰ ਇਹਨਾਂ ਵਲੋਂ ਇਹ ਪ੍ਰਾਪਰਟੀ ਟੈਕਸ ਨਾ ਭਰੇ ਜਾਣ ਕਰਕੇ ਅੱਜ ਇਹਨਾਂ ਫੈਕਟਰੀਆਂ ਨੂੰ ਸੀਲ ਕਰ ਦਿੱਤਾ ਗਿਆ|

Leave a Reply

Your email address will not be published. Required fields are marked *