ਨਗਰ ਨਿਗਮ ਵਸੂਲੇਗਾ ਪਿੰਡਾਂ ਤੋਂ ਪ੍ਰਾਪਰਟੀ ਟੈਕਸ ਨਿਗਮ ਅਧੀਨ ਆਉਂਦੇ ਪਿੰਡਾਂ ਅਤੇ ਨਵੇਂ ਸੈਕਟਰਾਂ ਦੀਆਂ 14813 ਜਾਇਦਾਦਾਂ ਤੇ ਟੈਕਸ ਲਗਾਉਣ ਦੀ ਤਿਆਰੀ

ਭੁਪਿੰਦਰ ਸਿੰਘ
ਐਸ ਏ ਐਸ ਨਗਰ, 17 ਫਰਵਰੀ

ਨਗਰ ਨਿਗਮ ਵਲੋਂ ਨਗਰ ਨਿਗਮ ਦੀ ਹਦੂਦ ਵਿੱਚ ਪੈਂਦੇ 6 ਪਿੰਡਾਂ ਵਿਚਲੀਆਂ ਜਾਇਦਾਦਾਂ ਤੋਂ ਪ੍ਰਾਪਰਟੀ ਟੈਕਸ ਵਸੂਲਣ ਲਈ ਤਿਆਰੀ ਮੁਕੰਮਲ ਕਰ ਲਈ ਹੈ| ਇਸ ਸੰਬੰਧੀ ਨਗਰ ਨਿਗਮ ਵਲੋਂ ਇਹਨਾਂ ਪਿੰਡਾਂ ਮੁਹਾਲੀ, ਮਟੌਰ , ਸ਼ਾਹੀ ਮਾਜਰਾ, ਮਦਨਪੁਰਾ, ਕੁੰਭੜਾ ਅਤੇ ਸੋਹਾਣਾ ਵਿੱਚ ਬਕਾਇਦਾ ਸਰਵੇ ਕਰਵਾ ਕੇ ਪਿੰਡਾਂ ਵਿਚਲੀਆਂ ਰਿਹਾਇਸ਼ੀ ਅਤੇ ਵਪਾਰਕ ਥਾਵਾਂ ਦੀ ਨਿਸ਼ਾਨਦੇਹੀ ਕਰ ਲਈ ਗਈ ਹੈ ਜਿਹਨਾਂ ਤੋਂ ਪ੍ਰਾਪਰਟੀ ਟੈਕਸ ਦੀ ਵਸੂਲੀ ਕੀਤੀ ਜਾਣੀ ਹੈ| ਇਸ ਸੰਬੰਧੀ ਨਗਰ ਨਿਗਮ ਵੱਲੋਂ ਇਹਨਾਂ ਜਾਇਦਾਦਾਂ ਦੀ ਮੌਜੂਦਾ ਸਥਿਤੀ, ਇਹਨਾਂ ਦੇ ਮਾਲਕਾਂ ਬਾਰੇ ਜਾਣਕਾਰੀ ਅਤੇ ਹੋਰ ਵੇਰਵੇ ਇੱਕਤਰ ਕੀਤੇ ਜਾ ਚੁੱਕੇ ਹਨ ਅਤੇ ਇਹਨਾਂ ਜਾਇਦਾਦਾਂ ਦੇ ਮਾਲਿਕਾਂ ਨੂੰ ਬਾਕਾਇਦਾ ਸੁਨੇਹੇ ਵੀ ਭੇਜੇ ਜਾ ਚੁੱਕੇ ਹਨ ਕਿ ਉਹ ਆਪਣਾ ਬਣਦਾ ਪ੍ਰਾਪਰਟੀ ਟੈਕਸ ਨਗਰ ਨਿਗਮ ਵਿੱਚ ਜਮਾਂ ਕਰਵਾਉਣ|
ਇਸ ਦੇ ਨਾਲ ਹੀ ਨਗਰ ਨਿਗਮ ਵੱਲੋਂ ਨਗਰ ਨਿਗਮ ਵਿੱਚ ਸ਼ਾਮਿਲ ਕੀਤੇ ਗਏ ਸੈਕਟਰ 66 ਤੋਂ 69 ਅਤੇ ਸੈਕਟਰ 76 ਤੋਂ 80 ਵਿੱਚ ਵੀ ਪ੍ਰਾਪਰਟੀ ਟੈਕਸ ਲਗਾਉਣ ਦੀ ਤਿਆਰੀ ਕਰ ਲਈ ਗਈ ਹੈ ਇਹ ਸੈਕਟਰ ਭਾਵੇਂ ਗਮਾਡਾ ਵੱਲੋਂ ਨਗਰ ਨਿਗਮ ਦੇ ਸੁਪਰਦ ਨਹੀਂ ਕੀਤੇ ਗਏ ਹਨ ਪਰੰਤੂ ਇਹ                ਖੇਤਰ ਪਿਛਲੀ ਵਾਰ ਹੋਈਆਂ ਮਿਉਂਸਪਲ ਚੋਣਾਂ ਤੋਂ ਪਹਿਲਾਂ ਨਗਰ ਨਿਗਮ ਵਿੱਚ ਦੀ ਹੱਦ ਵਿੱਚ ਸ਼ਮਿਲ ਕਰ ਦਿੱਤੇ ਗਏ ਸਨ ਅਤੇ ਹੁਣ ਨਿਗਮ ਵੱਲੋਂ ਇਹਨਾ ਸੈਕਟਰਾਂ ਤੇ ਵੀ ਪ੍ਰਾਪਰਟੀ ਟੈਕਸ ਲਗਾਇਆ ਜਾ ਰਿਹਾ ਹੈ|
ਸੰਪਰਕ ਕਰਨ ਤੇ ਨਗਰ ਨਿਗਮ ਦੀ ਜਾਇੰਟ ਕਮਿਸ਼ਨਰ ਸ੍ਰੀਮਤੀ ਅਵਨੀਤ ਕੌਰ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਇਸ ਸੰਬੰਧੀ ਕੁਲ 14813 ਜਾਇਦਾਦਾਂ (ਰਿਹਾਇਸ਼ੀ ਅਤੇ ਵਪਾਰਕ) ਦੀ ਨਿਸ਼ਾਨਦੇਹੀ ਕਰਕੇ ਇਹਨਾਂ ਦੇ ਮਾਲਕਾਂ ਨੂ ੰਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ ਅਤੇ ਜੇਕਰ ਲੋੜ ਪਈ ਤਾਂ ਇਸ ਸੰਬਧੀ ਨਿਗਮ ਵੱਲੋਂ ਮੁਨਿਆਦੀ ਕਰਵਾਈ ਜਾਵੇਗੀ ਅਤੇ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਲੋਕਾਂ ਨੂੰ  ਆਪਣਾ ਬਣਦਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾTਣ ਲਈ ਪ੍ਰੇਰਿਤ ਕੀਤਾ           ਜਾਵੇਗਾ|

Leave a Reply

Your email address will not be published. Required fields are marked *