ਨਗਰ ਨਿਗਮ ਵੱਲੋਂ ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ ਵਾਲਿਆਂ ਦੀਆਂ ਜਾਇਦਾਦਾਂ ਸੀਲ

ਨਗਰ ਨਿਗਮ ਵੱਲੋਂ ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ ਵਾਲਿਆਂ  ਦੀਆਂ ਜਾਇਦਾਦਾਂ ਸੀਲ
2 ਸ਼ੋਰੂਮਾਂ ਅਤੇ ਇੱਕ ਉਦਯੋਗਿਕ ਪਲਾਟ ਨੂੰ ਸੀਲ ਕੀਤਾ
ਐਸ. ਏ. ਐਸ. ਨਗਰ, 13 ਜੁਲਾਈ (ਸ.ਬ.) ਨਗਰ ਨਿਗਮ ਵਲੋਂ ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ ਵਾਲੇ ਪ੍ਰਾਪਰਟੀ ਮਾਲਕਾਂ ਦੀਆਂ ਜਾਇਦਾਦਾਂ ਨੂੰ ਜਬਤ ਕਰਨ ਦੀ ਕਾਰਵਾਈ ਦੇ ਤਹਿਤ ਅੱਜ ਇੱਕ ਉਦਯੋਗਿਕ ਪਲਾਟ ਅਤੇ 2 ਸ਼ੋਰੂਮਾਂ ਨੂੰ ਤਾਲੇ ਲਗਾ ਕੇ ਉਹਨਾਂ ਨੂੰ ਸੀਲ ਕਰ ਦਿੱਤਾ| ਨਗਰ ਨਿਗਮ ਦੇ ਇੰਸਪੈਕਟਰ ਸ੍ਰੀ ਅਵਤਾਰ ਸਿੰਘ ਕਲਸੀਆ ਦੀ ਅਗਵਾਈ ਵਿੱਚ ਨਗਰ ਨਿਗਮ ਦੀ ਟੀਮ ਵਲੋਂ ਉਦਯੋਗਿਕ ਖੇਤਰ ਫੇਜ਼ -9 ਦੇ ਪਲਾਟ ਨੰ. 27, ਫੇਜ਼ 3 ਬੀ-2 ਦੇ ਸ਼ੋਰੂਮ ਨੰਬਰ 4 ਅਤੇ ਫੇਜ਼-5 ਦੇ ਸ਼ੋ ਰੂਮ ਨੰਬਰ ਨੰ. 6 ਨੂੰ ਤਾਲੇ ਲਗਾ ਕੇ ਉਹਨਾਂ ਨੂੰ ਸੀਲ ਲਗਾ ਦਿੱਤੀ|
ਨਗਰ ਨਿਗਮ ਦੇ ਸੁਪਰਡੈਂਟ ਸ੍ਰੀ ਭੀਮ ਸੈਨ ਨੇ ਦੱਸਿਆ ਕਿ ਇਹਨਾਂ ਦੇ ਮਾਲਕਾਂ ਵਲੋਂ ਪਿਛਲੇ ਪੰਜ ਸਾਲਾਂ ਦੇ ਸਮੇਂ ਦੌਰਾਨ ਇੱਕ ਵੀ ਪ੍ਰਾਪਰਟੀ ਟੈਕਸ ਜਮਾਂ ਨਹੀਂ ਕਰਵਾਇਆ ਗਿਆ ਸੀ| ਜਿਸ ਕਾਰਨ ਇਹਨਾਂ ਦੇ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ| ਉਹਨਾਂ ਕਿਹਾ ਕਿ ਨਗਰ ਨਿਗਮ ਦੀ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ ਅਤੇ ਜਿਹਨਾਂ ਵਿਅਕਤੀਆਂ ਵੱਲੋਂ ਪ੍ਰਾਪਰਟੀ ਟੈਕਸ ਜਮਾਂ ਨਹੀਂ ਕਰਵਾਇਆ ਗਿਆ| ਉਹਨਾਂ ਦੀਆਂ ਜਾਇਦਾਦਾਂ ਨੂੰ ਸੀਲ ਕੀਤਾ ਜਾਵੇਗਾ|

Leave a Reply

Your email address will not be published. Required fields are marked *