ਨਗਰ ਨਿਗਮ ਸ਼ਹਿਰ ਵਾਸੀਆਂ ਨੂੰ ਬਿਹਤਰ ਸੁਵਿਧਾਵਾਂ ਦੇਣ ਲਈ ਵਚਨਬੱਧ : ਕੁਲਵੰਤ ਸਿੰਘ

ਐਸ ਏ ਐਸ ਨਗਰ 31 ਮਾਰਚ (ਸ.ਬ.) ਨਗਰ ਨਿਗਮ ਵਲੋਂ ਸ਼ਹਿਰ ਵਾਸੀਆਂ ਨੂੰ ਲੋੜੀਂਦੀਆਂ ਸਹੂਲਤਾਂ ਮੁਹਈਆ ਕਰਵਾਉਣ ਲਈ ਹਰ ਸੰਭਵ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਸਦੇ ਨਾਲ ਨਾਲ ਨਿਗਮ ਅਧੀਨ ਆਉਂਦੇ ਪਿੰਡਾਂ ਵਿੱਚ ਵਿਕਾਸ ਕਾਰਜ ਤੇਜ ਕਰਵਾਏ ਗਏ ਹਨ| ਇਹ ਗੱਲ ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਨੇ ਅੱਜ ਇੱਥੇ ਪਿੰਡ ਕੁੰਭੜਾ ਵਿੱਚ ਨਗਰ ਨਿਗਮ ਵਲੋਂ 15 ਲੱਖ ਰੁਪਏ ਖਰਚ ਕੇ ਕੀਤੇ ਗਏ ਸਰਕਾਰੀ ਮਿਡਲ ਸਕੂਲ ਵਿੱਚ ਭਰਤ ਪਵਾ ਕੇ ਲੈਵਲ ਉੱਚਾ ਚੁੱਕਣ ਅਤੇ ਸਕੂਲ ਦੀ ਇਮਾਰਤ ਦੀ ਮੁਰੰਮਤ ਦੇ ਕੰਮ ਦੇ ਮੁਕੰਮਲ ਹੋਣ ਉਪਰੰਤ ਕਰਵਾਏ ਇੱਕ ਸਮਾਗਮ ਦੌਰਾਨ ਆਖੀ| ਉਹਨਾਂ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਅੱਜ ਇਸ ਸਕੂਲ ਦੀ ਮੁਰਮੰਤ ਦਾ ਕੰਮ ਮੁਕੰਮਲ ਹੋ ਗਿਆ ਹੈ ਜਿਸ ਨਾਲ ਇੱਥੇ ਪੜ੍ਹਦੇ ਬੱਚਿਆਂ ਨੂੰ ਲੋੜੀਂਦੀ ਸਹੂਲੀਅਤ ਮਿਲੇਗੀ| ਉਹਨਾਂ ਕਿਹਾ ਕਿ ਪਿਛਲੀ ਵਾਰ ਜਦੋਂ ਉਹ ਇਸ ਸਕੂਲ ਵਿੰਚ ਆਏ ਸੀ ਤਾਂ ਇਸਦੀ ਹਾਲਤ ਬਹੁਤ ਖਸਤਾ ਸੀ ਅਤੇ ਹੁਣ ਇਸਦਾ ਪੂਰੀ ਤਰ੍ਹਾਂ ਕਾਇਆਕਲਪ ਹੋ ਗਿਆ ਹੈ|
ਇੱਥੇ ਜਿਕਰਯੋਗ ਹੈ ਕਿ ਸਕੂਲ ਦਾ ਲੈਵਲ ਨੀਵਾਂ ਹੋਣ ਕਾਰਨ ਇੱਥੇ ਪਾਣੀ ਭਰ ਜਾਂਦਾ ਸੀ ਅਤੇ ਇਸ ਕਾਰਨ ਇੱਥੇ ਪੜ੍ਹਦੇ ਬੱਚਿਆਂ ਅਤੇ ਸਟਾਫ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈਂਦੀ ਸੀ| ਇਸ ਸੰਬੰਧੀ ਨਗਰ ਨਿਗਮ ਵਲੋਂ ਸਕੂਲ ਦੀ ਮੁਰੰਮਤ ਲਈ 15 ਲੱਖ ਰੁਪਿਏ ਦਾ ਮਤਾ ਪਾਸ ਕੀਤਾ ਗਿਆ ਸੀ|
ਇਸਤੋਂ ਪਹਿਲਾਂ ਪਿੰਡ ਦੇ ਸਕੂਲ ਪਹੁੰਚਣ ਤੇ ਪਿੰਡ ਦੀ ਕੌਂਸਲਰ ਸ੍ਰੀਮਤੀ ਰਮਨਪ੍ਰੀਤ ਕੌਰ, ਸਕੂਲ ਦੇ ਸਟਾਫ ਅਤੇ ਪਿੰਡ ਦੇ ਪਤਵੰਤਿਆਂ ਵਲੋਂ ਮੇਅਰ ਕੁਲਵੰਤ ਸਿੰਘ ਦਾ ਨਿੱਘਾ ਸੁਆਗਤ ਕੀਤਾ ਗਿਆ| ਇਸ ਮੌਕੇ ਸ੍ਰ. ਫੂਲਰਾਜ ਸਿੰਘ, ਸ੍ਰੀ ਆਰ ਪੀ ਸ਼ਰਮਾ, ਸ੍ਰੀ ਅਰੁਣ ਸ਼ਰਮਾ, ਸ੍ਰ. ਗੁਰਮੁਖ ਸਿੰਘ ਸੋਹਲ, ਸ੍ਰ. ਪਰਮਜੀਤ ਸਿੰਘ ਕਾਹਲੋਂ, ਸ੍ਰੀਮਤੀ ਜਸਪ੍ਰੀਤ ਕੌਰ, ਸ੍ਰ. ਕਮਲਜੀਤ ਸਿੰਘ ਰੂਬੀ, ਸ੍ਰ. ਸਰਬਜੀਤ ਸਿੰਘ ਸਮਾਣਾ, ਸ੍ਰੀਮਤੀ ਗੁਰਮੀਤ ਕੌਰ, ਸ੍ਰੀਮਤੀ ਜਸਬੀਰ ਕੌਰ ਅਤਲੀ, ਸ੍ਰੀ ਬੌਬੀ ਕੰਬੋਜ, ਸ੍ਰੀਮਤੀ ਰਜਨੀ ਗੋਇਲ, ਸ੍ਰ. ਸਤਵੀਰ ਸਿੰਘ ਧਨੋਆ, ਸ੍ਰੀਮਤੀ ਰਜਿੰਦਰ ਕੌਰ ਕੁੰਭੜਾ, ਸ੍ਰੀਮਤੀ ਕਮਲਜੀਤ ਕੌਰ (ਸਾਰੇ ਕੌਂਸਲਰ), ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਸ੍ਰ. ਬਲਜੀਤ ਸਿੰਘ ਕੁੰਭੜਾ, ਯੂਥ ਆਗੂ ਰਾਜਾ ਕੰਵਰਜੋਤ ਸਿੰਘ ਰਾਜਾ ਮੁਹਾਲੀ, ਸ੍ਰ. ਜਸਪਾਲ ਸਿੰਘ, ਸ੍ਰ. ਹਰਮੇਸ਼ ਸਿੰਘ, ਸ੍ਰ. ਹਰਵਿੰਦਰ ਸਿੰਘ, ਸ੍ਰ. ਹਰਸੰਗਤ ਸਿੰਘ ਸੋਹਾਣਾ ਅਤੇ ਪਿੰਡ ਦੇ ਪਤਵੰਤੇ ਹਾਜਿਰ ਸਨ|
ਅਖੀਰ ਵਿੱਚ ਸਕੂਲ ਦੇ ਪਿੰਸੀਪਲ ਸ੍ਰੀ ਅਰਵਿੰਦਰ ਕੁਮਾਰ ਵਲੋਂ ਸਕੂਲ ਦਾ ਕਾਇਆਕਲਪ ਕਰਵਾਉਣ ਲਈ ਮੇਅਰ ਕੁਲਵੰਤ ਸਿੰਘ ਦਾ ਧੰਨਵਾਦ ਕੀਤਾ ਗਿਆ ਅਤੇ ਸਕੂਲ ਦੇ ਸਟਾਫ ਵਲੋਂ ਮੇਅਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ| ਇਸ ਮੌਕੇ ਸਟੇਜ ਸਕੱਤਰ ਦੀ ਜਿੰਮੇਵਾਰੀ ਸ੍ਰ. ਫੂਲਰਾਜ ਸਿੰਘ ਨੇ ਨਿਭਾਈ

Leave a Reply

Your email address will not be published. Required fields are marked *