ਨਗਰ ਨਿਗਮ ਸ਼ਹਿਰ ਦੇ ਵਿਕਾਸ ਲਈ ਵਚਨਬੱਧ : ਫੂਲਰਾਜ ਸਿੰਘ

ਐਸ.ਏ.ਐਸ ਨਗਰ, 19 ਸਤੰਬਰ (ਸ.ਬ.) ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਸ਼ਹਿਰ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਜੋ ਕਿ ਆਉਣ ਵਾਲੇ  ਸਮੇਂ ਵਿੱਚ ਵੀ ਜਾਰੀ ਰਹਿਣਗੇ ਤਾਂ ਜੋ ਵਸਨੀਕਾਂ ਨੂੰ ਇੱਥੇ ਹਰ ਸਹੂਲਤ ਮਿਲ ਸਕੇ| ਇਹਨਾਂ ਸ਼ਬਦਾਂ ਦਾ ਪ੍ਰਗਟਾਵਾ         ਫੇਜ਼ 7 ਦੇ ਵਾਰਡ ਨੰ 21 ਦੇ ਕੌਂਸਲਰ ਸ੍ਰ. ਫੂਲਰਾਜ ਸਿੰਘ ਨੇ ਫੇਜ਼ 7 ਦੇ ਐਚ.ਐਲ ਅਤੇ ਐਚ.ਐਮ ਮਕਾਨਾਂ ਦੀਆਂ ਸੜਕਾਂ ਤੇ ਪ੍ਰੀਮਿਕਸ ਪਾਊਣ ਦੇ ਕੰਮ ਦੀ ਰਸਮੀ ਸ਼ੁਰੂਆਤ ਕਰਨ ਮੌਕੇ ਆਖੀ| 
ਉਹਨਾਂ ਕਿਹਾ ਕਿ ਨਗਰ ਨਿਗਮ ਸ਼ਹਿਰ ਦੇ ਵਿਕਾਸ  ਅਤੇ ਵਸਨੀਕਾਂ ਨੂੰ ਲੋੜੀਂਦੀਆਂ ਸੁਵਿਧਾਵਾਂ ਮੁਹਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਇਸ ਸੰਬੰਧੀ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ|  
ਉਹਨਾਂ ਦੱਸਿਆ ਕਿ  ਪ੍ਰੀਮਿਕਸ ਪਾਉਣ ਦੇ ਇਸ ਕੰਮ ਤੇ ਤਕਰੀਬਨ 10 ਲੱਖ ਰੁਪਏ ਦਾ ਖਰਚ ਆਵੇਗਾ| ਇਸ ਮੌਕੇ ਇਲਾਕਾ ਨਿਵਾਸੀਆਂ ਨੂੰ ਲੰਡੂ ਵੰਡੇ ਗਏ| ਇਸ ਮੌਕੇ ਜਸਵੀਰ ਸਿੰਘ, ਪਿਆਰਾ ਸਿੰਘ, ਕੇ.ਐਸ. ਭੱਲਾ, ਦਰਸ਼ਨ ਸਿੰਘ, ਸੋਮਨਾਥ ਸਿੰਘ, ਜੀ.ਐਸ. ਗਰੇਵਾਲ, ਯਾਦਵਿੰਦਰ ਸਿੰਘ, ਰਮੇਸ਼ ਵਰਮਾ, ਅਵਤਾਰ ਸਿੰਘ, ਤੀਰਥ ਸਿੰਘ, ਸਤਨਾਮ ਸਿੰਘ, ਦਰਸ਼ਨ ਕੌਰ, ਸੂਦਾ ਰਾਣੀ, ਸੁਖਵਿੰਦਰ ਕੌਰ,ਰਵਿੰਦਰ ਬਹਿਲ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜਿਰ ਸਨ|

Leave a Reply

Your email address will not be published. Required fields are marked *