ਨਗਰ ਪੰਚਾਇਤ ਘਨੌਰ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਆਜ਼ਾਦੀ ਦਿਵਸ

ਘਨੌਰ, 15 ਅਗਸਤ (ਅਭਿਸ਼ੇਕ ਸੂਦ) ਨਗਰ ਪੰਚਾਇਤ ਘਨੌਰ ਵਿਖੇ 72ਵਾਂ ਆਜ਼ਾਦੀ ਦਿਹਾੜਾ ਬਹੁਤ ਧੂਮਧਾਮ ਨਾਲ ਮਨਾਇਆ ਗਿਆ| ਇਸ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਨਰਭਿੰਦਰ ਸਿੰਘ ਭਿੰਦਾ ਨੇ ਤਿਰੰਗਾ ਝੰਡਾ ਲਹਿਰਾਇਆ| ਨਰਭਿੰਦਰ ਸਿੰਘ ਭਿੰਦਾ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦੀ ਬਹੁਤ ਕੁਰਬਾਨੀਆਂ ਤੋਂ ਬਾਅਦ ਮਿਲੀ ਹੈ ਜਿਸ ਵਿੱਚ ਲੱਖਾਂ ਨੌਜਵਾਨਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਆਜ਼ਾਦੀ ਲਈ ਆਪਣੀ ਜਾਨ ਦੇਸ਼ ਲਈ ਕੁਰਬਾਨ ਕਰ ਦਿੱਤੀ| ਉਹਨਾਂ ਸਮੂਹ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਅਤੇ ਕਸਬੇ ਘਨੌਰ ਵਿਚ ਵਿਕਾਸ ਲਈ ਆਪਣਾ ਪ੍ਰਣ ਦੁਹਰਾਇਆ| ਇਸ ਮੌਕੇ ਥਾਣਾ ਘਨੌਰ ਤੋੰ ਥਾਣੇਦਾਰ ਬਲਜੀਤ ਸਿੰਘ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਨੇ ਸਲਾਮੀ ਦੀ ਰਸਮ ਪੂਰੀ ਕੀਤੀ|
ਸਕੂਲੀ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ|
ਇਸ ਮੌਕੇ ਚਤਿੰਦਰਬੀਰ ਸਿੰਘ ਛਾਛੀ, ਕਰਨੈਲ ਸਿੰਘ ਘਘਰ ਸਰਾਏ, ਬਲਵਿੰਦਰ ਸਿੰਘ ਮੁਗਲਸਰਾਏ, ਮੁਸ਼ਤਾਕ ਅਲੀ, ਭੁਪਿੰਦਰ ਸ਼ਰਮਾ (ਰਾਜੂ), ਸੁਰਿੰਦਰ ਕੁਮਾਰ, ਰਚਨਾ ਰਾਮ, ਮਾਸਟਰ ਮੋਹਨ ਸਿੰਘ, ਗੁਰਨਾਮ ਸਿੰਘ ਬਦੇਸ਼ਾ,ਵਿਸ਼ਾਲ ਗੋਇਲ,ਹਰਵਿੰਦਰ ਸਿੰਘ, ਪਰਮਜੀਤ ਮੱਟੂ,ਰਾਜ ਕੁਮਾਰ, ਵਿਸ਼ਾਲੀ ਬਹਿਲ, ਕ੍ਰਿਸ਼ਨ ਲਾਲ, ਬਲਜੀਤ ਕੌਰ ਸਮੇਤ ਕਸਬਾ ਨਿਵਾਸੀ ਹਾਜ਼ਰ ਸਨ|

Leave a Reply

Your email address will not be published. Required fields are marked *