ਨਜਾਇਜ ਬਣਾਏ ਰਸਤਿਆਂ ਕਾਰਨ ਹਾਦਸੇ ਵਾਪਰਨ ਦਾ ਖਤਰਾ ਬਣਿਆ

ਐਸ ਏ ਐਸ ਨਗਰ, 16 ਜਨਵਰੀ (ਆਰ ਵੀ ਵਾਲੀਆ) ਸਥਾਨਕ ਫੇਜ਼ 5 ਤੋਂ ਬਲੌਂਗੀ ਨੂੰ ਜਾਂਦੇ ਰਸਤੇ ਉੱਪਰ ਲੋਕਾਂ ਨੇ ਫੁੱਟਪਾਥ ਦੀਆਂ ਟਾਈਲਾਂ ਤੋੜ ਕੇ ਨਜਾਇਜ ਰਸਤੇ ਬਣਾ ਰੱਖੇ ਹਨ, ਜਿਸ ਕਾਰਨ ਕਦੇ ਵੀ ਇਸ ਸੜਕ ਉਪਰ ਹਾਦਸੇ ਵਾਪਰ ਸਕਦੇ ਹਨ|
ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਫੇਜ਼ 5 ਸ਼ਾਹੀ ਮਾਜਰਾ ਦੇ ਸਾਹਮਣੇ ਬਲੌਂਗੀ ਰੋਡ ਉਪਰ ਵੱਖ ਵੱਖ ਥਾਵਾਂ ਤੇ ਲੋਕਾਂ ਨੇ ਫੁਟਪਾਥਾਂ ਦੀਆਂ ਟਾਈਲਾਂ ਤੋੜ ਕੇ ਵਾਹਨ ਲੰਘਾਉਣ ਲਈ ਨਜਾਇਜ ਰਸਤੇ ਬਣਾਏ ਹੋਏ ਹਨ, ਜਿਸ ਕਾਰਨ ਇਹਨਾਂ ਨਜਾਇਜ ਰਸਤਿਆਂ ਤੋਂ ਆਉਂਦੇ ਵਾਹਨਾਂ ਕਾਰਨ ਕਦੇ ਵੀ ਹਾਦਸੇ ਵਾਪਰ ਸਕਦੇ ਹਨ| ਜਦੋਂ ਇਹਨਾਂ ਨਜਾਇਜ ਰਸਤਿਆਂ ਤੋਂ ਤੇਜ ਰਫਤਾਰ ਵਾਹਨ ਮੁੱਖ ਸੜਕ ਉਪਰ ਚੜਦੇ ਹਨ ਤਾਂ ਮੁੱਖ ਸੜਕ ਉਪਰ ਜਾ ਰਹੇ ਤੇਜ ਰਫਤਾਰ ਵਾਹਨਾਂ ਨਾਲ ਉਹਨਾਂ ਦੀ ਟੱਕਰ ਹੋਣ ਦਾ ਖਤਰਾ ਪੈਦਾ ਹੋ ਜਾਂਦਾ ਹੈ| ਇਹਨਾਂ ਨਜਾਇਜ ਰਸਤਿਆਂ ਤੋਂ ਮੁੱਖ ਸੜਕ ਉਪਰ ਆਉਂਦੇ ਵਾਹਨਾਂ ਕਾਰਨ ਕਈ ਵਾਰ ਟ੍ਰੈਫਿਕ ਵੀ ਜਾਮ ਹੋ ਜਾਂਦਾ ਹੈ, ਜਿਸ ਕਾਰਨ ਵਾਹਨ ਚਾਲਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ|

Leave a Reply

Your email address will not be published. Required fields are marked *