ਨਜੀਬ ਜੰਗ ਨੂੰ ਮਿਲੇ ਅਰਵਿੰਦ ਕੇਜਰੀਵਾਲ, ਨਾਸਤੇ ਤੇ ਕੀਤੀ ਮੀਟਿੰਗ

ਨਵੀਂ ਦਿੱਲੀ, 23 ਦਸੰਬਰ (ਸ.ਬ.) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ  ਕੇਜਰੀਵਾਲ ਦੀ ਸਵੇਰੇ ਨਜੀਬ ਜੰਗ ਨੂੰ ਮਿਲਣ ਪੁੱਜੇ| ਦੋਹਾਂ ਦਰਮਿਆਨ ਕਰੀਬ ਅੱਧੇ ਘੰਟੇ ਮੁਲਾਕਾਤ ਚੱਲੀ| ਮੁਲਾਕਾਤ ਬਾਰੇ ਪੁੱਛੇ ਜਾਣ ਤੇ ਕੇਜਰੀਵਾਲ ਨੇ ਮੀਡੀਆ ਨੂੰ ਕੋਈ ਸਪੱਸ਼ਟ ਜਵਾਬ ਨਹੀਂ ਦਿੱਤੀ| ਉਨ੍ਹਾਂ ਨੇ ਸਿਰਫ ਇੰਾ ਕਿਹਾ ਕਿ ਜੰਗ ਨੇ ਉਨ੍ਹਾਂ ਨੂੰ ਨਾਸ਼ਤੇ ਤੇ ਬੁਲਾਇਆ ਸੀ| ਨਜੀਬ ਨੇ ਅਹੁਦਾ ਕਿਉਂ ਛੱਡਿਆ, ਇਸ ਬਾਰੇ ਸਵਾਲ ਪੁੱਛੇ ਜਾਣ ਤੇ ਕੇਜਰੀਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਪਰਿਵਾਰ ਅਤੇ ਸਿੱਖਿਆ ਦੇ ਖੇਤਰ ਵਿੱਚ ਫਿਰ ਤੋਂ ਵਾਪਸ ਜਾਣ ਲਈ ਅਹੁਦਾ ਛੱਡਿਆ ਹੈ|
ਜ਼ਿਕਰਯੋਗ ਹੈ ਕਿ ਦਿੱਲੀ ਦੇ ਉਪ ਰਾਜਪਾਲ ਨਜੀਬ ਜੰਗ ਨੇ ਵੀਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ| ਸਾਬਕਾ ਆਈ.ਏ.ਐਸ. ਅਧਿਕਾਰੀ ਨਜੀਬ ਜੰਗ (65) ਨੇ 9 ਜੁਲਾਈ 2013 ਨੂੰ ਉਪ ਰਾਜਪਾਲ ਦਾ ਅਹੁਦਾ ਸੰਭਾਲਿਆ ਸੀ| ਉਪ ਰਾਜਪਾਲ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ,”ਜੰਗ ਨੇ ਆਪਣੇ ਕਾਰਜਕਾਲ ਖਾਸ ਕਰ ਕੇ ਦਿੱਲੀ ਵਿੱਚ ਇਕ ਸਾਲ ਦੇ ਰਾਸ਼ਟਰਪਤੀ ਸ਼ਾਸਨ ਦੌਰਾਨ ਮਿਲੇ ਸਹਿਯੋਗ ਅਤੇ ਪਿਆਰ ਲਈ ਜਨਤਾ ਦਾ ਧੰਨਵਾਦ ਕੀਤਾ|” ਰਾਸ਼ਟਰਪਤੀ ਸ਼ਾਸਨ ਦੌਰਾਨ ਜੰਗ ਨੂੰ ਜਨਤਾ ਤੋਂ ਲਗਾਤਾਰ ਸਮਰਥਨ ਮਿਲਿਆ ਅਤੇ ਇਸ ਕਾਰਨ ਦਿੱਲੀ ਵਿੱਚ ਨਰਮੀ ਅਤੇ ਆਸਾਨੀ ਨਾਲ ਪ੍ਰਸ਼ਾਸਨ ਚਲਾਉਣ ਵਿੱਚ ਮਦਦ ਮਿਲੀ| ਜੰਗ ਨੇ ਪਿਛਲੇ 2 ਸਾਲ ਨਾਲ ਕੰਮ ਕਰਨ ਲਈ ਕੇਜਰੀਵਾਲ ਨੂੰ ਧੰਨਵਾਦ ਕੀਤਾ| ਉਨ੍ਹਾਂ ਦੇ ਦਫ਼ਤਰ ਨੇ ਕਿਹਾ,”ਜੰਗ ਆਪਣੀ ਉਸ ਪਹਿਲੀ ਪਸੰਦ ਵੱਲ ਆ ਰਹੇ ਹਨ, ਜੋ ਕਿ ਸਿੱਖਿਅਕ ਹਨ|

Leave a Reply

Your email address will not be published. Required fields are marked *