ਨਡਾਲ ਇਟੈਲੀਅਨ ਓਪਨ ਦੇ ਤੀਜੇ ਦੌਰ ਵਿੱਚ

ਰੋਮ, 17 ਮਈ (ਸ.ਬ.) ਹਾਲ ਹੀ ਵਿੱਚ ਵਿਸ਼ਵ ਰੈਂਕਿੰਗ ਵਿੱਚ ਪਹਿਲਾ ਸਥਾਨ ਗੁਆਉਣ ਵਾਲੇ ਰਾਫੇਲ ਨਡਾਲ ਨੇ ਬੋਸਨੀਆ ਦੇ ਦਾਮਿਰ ਜੁਮਹੁਰ ਤੇ ਸਿਧੇ ਸੈਟਾਂ ਵਿੱਚ ਜਿੱਤ ਦਰਜ ਕਰਕੇ ਏ.ਟੀ.ਪੀ. ਇਟੈਲੀਅਨ ਓਪਨ ਦੇ ਤੀਜੇ ਦੌਰ ਵਿੱਚ ਪ੍ਰਵੇਸ਼ ਕੀਤਾ| ਸਪੇਨ ਦੇ ਇਸ ਖਿਡਾਰੀ ਨੇ ਇਕ ਘੰਟੇ ਵਿੱਚ 6-1, 6-0 ਨਾਲ ਜਿੱਤ ਦਰਜ ਕੀਤੀ ਅਤੇ ਹੁਣ ਉਨ੍ਹਾਂ ਦੀਆਂ ਨਜ਼ਰਾਂ 2013 ਦੇ ਬਾਅਦ ਫੋਰੋ ਇਟੈਲਿਕੋ ਵਿੱਚ ਅੱਠਵੇਂ ਖ਼ਿਤਾਬ ਤੇ ਲਗੀਆਂ ਹਨ|
ਨਡਾਲ ਪਿਛਲੇ ਹਫਤੇ ਮੈਡ੍ਰਿਡ ਓਪਨ ਦੇ ਕੁਆਰਟਰਫਾਈਨਲ ਵਿੱਚ ਆਸਟ੍ਰੀਆ ਦੇ ਡੋਮਿਨਿਕ ਥਿਏਮ ਤੋਂ ਹਾਰ ਗਏ ਸਨ ਜਿਸ ਨਾਲ ਉਨ੍ਹਾਂ ਨੇ ਵਿਸ਼ਵ ਰੈਂਕਿੰਗ ਵਿੱਚ ਰੋਜ਼ਰ ਫੈਡਰਰ ਨੂੰ ਆਪਣਾ ਪਹਿਲਾ ਸਥਾਨ ਗੁਆ ਦਿੱਤਾ ਸੀ| ਹੁਣ 16 ਵਾਰ ਦੇ ਗ੍ਰੈਂਡਸਲੈਮ ਜੇਤੂ ਦਾ ਸਾਹਮਣਾ ਕੈਨੇਡਾ ਦੇ ਡੇਨਿਸ ਸ਼ਾਪੋਵਾਲੋਵ ਅਤੇ ਨੀਦਰਲੈਂਡ ਦੇ ਰੋਬਿਨ ਹਾਸੇ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਹੋਵੇਗਾ|

Leave a Reply

Your email address will not be published. Required fields are marked *