ਨਡਾਲ ਨੂੰ ਹਰਾ ਕੇ ਫੈਡਰਰ ਬਣੇ ਮਿਆਮੀ ਓਪਨ ਚੈਂਪੀਅਨ

ਮਿਆਮੀ, 3 ਅਪ੍ਰੈਲ (ਸ.ਬ.) ਇਸ ਸਾਲ ਆਸਟ੍ਰੇਲੀਅਨ ਓਪਨ ਜਿੱਤ ਚੁੱਕੇ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਆਪਣੀ ਸ਼ਾਨਦਾਰ ਲੈਅ ਜਾਰੀ ਰਖਦੇ ਹੋਏ ਸਪੇਨ ਦੇ ਦਿੱਗਜ ਰਾਫੇਲ ਨਡਾਲ ਤੇ ਇਕ ਵਾਰ ਫਿਰ ਸ਼੍ਰੇਸ਼ਠਤਾ ਸਾਬਤ ਕੀਤੀ ਹੈ ਅਤੇ ਫੈਡਰਰ ਨੇ ਉਨ੍ਹਾਂ ਨੂੰ ਇੱਥੇ ਫਾਈਨਲ ਵਿੱਚ ਲਗਾਤਾਰ ਸੈਟਾਂ ਵਿੱਚ 6-3, 6-4 ਨਾਲ ਹਰਾ ਕੇ ਮਿਆਮੀ ਓਪਨ ਟੈਨਿਸ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ| 18 ਗ੍ਰੈਂਡ ਸਲੈਮ ਖਿਤਾਬ ਜਿੱਤ ਚੁੱਕੇ ਫੈਡਰਰ ਦੀ ਇਹ 91ਵੀਂ ਕਰੀਅਰ ਦੀ ਖਿਤਾਬੀ ਜਿੱਤ ਹੈ ਜਦੋਂਕਿ ਇੱਥੇ ਉਨ੍ਹਾਂ ਦਾ ਤੀਜਾ ਖਿਤਾਬ ਹੈ|
ਫੈਡਰਰ ਦੇ ਖਿਲਾਫ ਇਸ ਸਾਲ ਲਗਾਤਾਰ ਤਿੰਨ ਹਾਰਾਂ ਦਾ ਸਾਹਮਣਾ ਕਰਨ ਵਾਲੇ ਨਡਾਲ ਇੱਥੇ ਆਪਣੇ ਪਹਿਲੇ ਖਿਤਾਬ ਦੀ ਭਾਲ ਵਿੱਚ ਸਨ ਪਰ ਫੈਡਰਰ ਨੇ ਉਨ੍ਹਾਂ ਨੂੰ ਕੋਈ ਮੌਕਾ ਨਹੀਂ ਦਿੱਤਾ ਅਤੇ ਮੈਲਬੋਰਨ ਫਾਈਨਲ ਅਤੇ ਇੰਡੀਅਨ ਵੇਲਸ ਦੀ ਹਾਰ ਦੀ ਤਰ੍ਹਾਂ ਇੱਥੇ ਵੀ ਉਨ੍ਹਾਂ ਦੀਆਂ ਚੁਣੌਤੀਆਂ ਨੂੰ ਪਿੱਛੇ ਛੱਡਦੇ ਹੋਏ ਖਿਤਾਬ ਆਪਣੇ ਨਾਂ ਕੀਤਾ| ਖਿਤਾਬ ਜਿੱਤਣ ਦੇ ਬਾਅਦ ਚੌਥਾ ਦਰਜਾ ਪ੍ਰਾਪਤ ਫੈਡਰਰ ਨੇ ਕਿਹਾ ਕਿ ਇਹ ਸਾਲ ਮੇਰੇ ਲਈ ਬਿਹਤਰੀਨ ਸਾਬਤ ਹੋ ਰਿਹਾ ਹੈ| ਮੇਰੇ ਲਈ ਇਹ ਸੁਪਨੇ ਦੇ ਸੱਚ ਹੋਣ ਜਿਹਾ ਹੈ| ਸੈਮੀਫਾਈਨਲ ਵਿੱਚ ਆਸਟ੍ਰੇਲੀਆ ਦੇ ਨਿਕ ਕਿਰਗਿਓਸ ਨੂੰ ਮੈਰਾਥਨ ਸੰਘਰਸ਼ ਵਿੱਚ 7-6, 6-7, 7-6 ਨਾਲ ਹਰਾਉਣ ਵਾਲੇ ਸਾਬਕਾ ਨੰਬਰ ਇਕ ਫੈਡਰਰ ਨੇ ਫਾਈਨਲ ਵਿੱਚ ਜ਼ਬਰਦਸਤ ਅੰਦਾਜ਼ ਵਿੱਚ ਖੇਡ ਦਿਖਾਉਂਦੇ ਹੋਏ ਆਪਣੇ ਮੁਕਾਬਲੇਬਾਜ਼ ਨੂੰ ਕੋਈ ਮੌਕਾ ਨਹੀਂ ਦਿੱਤਾ ਅਤੇ      ਸਪੇਨ ਦੇ ਇਸ ਖਿਡਾਰੀ ਤੇ ਲਗਾਤਾਰ ਚੌਥੀ ਜਿੱਤ ਦਰਜ ਕੀਤੀ|

Leave a Reply

Your email address will not be published. Required fields are marked *