ਨਦੀ ਵਿੱਚ ਕਿਸ਼ਤੀ ਡੁੱਬਣ ਨਾਲ ਵੈਨਜ਼ੁਏਲਾ ਦੇ 3 ਨਾਗਰਿਕਾਂ ਦੀ ਮੌਤ

ਬਗੋਟਾ, 23 ਨਵੰਬਰ (ਸ.ਬ.) ਵੈਨਜ਼ੁਏਲਾ ਤੋਂ ਰਵਾਨਾ ਹੋਈ ਕਿਸ਼ਤੀ ਦੇ ਓਰਿਨੀਕੋ ਨਦੀ ਵਿੱਚ ਡੁੱਬਣ ਮਗਰੋਂ ਕੋਲੰਬੀਆ ਤੋਂ 3 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਉਥੇ ਹੀ 7 ਲੋਕ ਅਜੇ ਵੀ ਲਾਪਤਾ ਹਨ| ਅਧਿਕਾਰੀਆਂ ਨੇ ਦੱਸਿਆ ਕਿ ਵੈਨਜ਼ੁਏਲਾ ਸਮੁੰਦਰੀ ਇਕਾਈ ਨੇ ਵੈਨਜ਼ੁਏਲਾ ਦੀ ਇਕ ਮਹਿਲਾ ਅਤੇ ਦੋ ਮਰਦਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ| ਲਾਸ਼ਾਂ ਦੀ ਪਛਾਣ ਅਜੇ ਤਕ ਨਹੀਂ ਹੋ ਸਕੀ| ਨਾਗਰਿਕ ਰੱਖਿਆ ਬੁਲਾਰੇ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਤੇਜ਼ ਲਹਿਰਾਂ ਉਠਣ ਨਾਲ ਕਿਸ਼ਤੀ ਉਲਟ ਗਈ ਸੀ| ਕਿਸ਼ਤੀ ਵਿੱਚ 18 ਲੋਕ ਸਵਾਰ ਸਨ ਅਤੇ ਅੱਠ ਲੋਕਾਂ ਨੂੰ ਬਚਾ ਲਿਆ ਗਿਆ ਹੈ|

Leave a Reply

Your email address will not be published. Required fields are marked *