ਨਦੀ ਵਿੱਚ ਕਿਸ਼ਤੀ ਪਲਟਣ ਨਾਲ 6 ਵਿਅਕਤੀਆਂ ਦੀ ਮੌਤ, ਬਾਕੀਆਂ ਦੀ ਭਾਲ ਜਾਰੀ

ਬਹਿਰਾਈਚ, 7 ਅਕਤੂਬਰ (ਸ.ਬ.) ਯੂ. ਪੀ. ਦੇ ਬਾਗਪਤ ਜ਼ਿਲੇ ਵਿੱਚ ਕਿਸ਼ਤੀ ਪਲਟਣ ਦੀ ਖ਼ਬਰ ਅਜੇ ਕੁਝ ਦਿਨ ਪਹਿਲਾਂ ਹੀ ਆਈ| ਅਜਿਹੀ ਹੀ ਬਹਿਰਾਈਚ ਵਿੱਚ ਫਿਰ ਤੋਂ ਉਹ ਹੀ ਮਾਮਲਾ ਸਾਹਮਣੇ ਆ ਗਿਆ| ਘਾਘਰਾ ਨਦੀਂ ਵਿੱਚ ਕਿਸ਼ਤੀ ਪਲਟਣ ਨਾਲ 6 ਵਿਅਕਤੀਆਂ ਦੀ ਡੁੱਬ ਕੇ ਮੌਤ ਹੋ ਗਈ ਤਾਂ ਬਾਕੀ ਲੋਕਾਂ ਦੀ ਭਾਲ ਅਜੇ ਜਾਰੀ ਹੈ| ਦੱਸਣਾ ਚਾਹੁੰਦੇ ਹਾਂ ਕਿ ਕੁਲ 15 ਵਿਅਕਤੀ ਇਸ ਕਿਸ਼ਤੀ ਵਿੱਚ ਸਵਾਰ ਹੋ ਕੇ ਸਥਾਨਕ ਮੇਲੇ ਤੇ ਜਾ ਰਹੇ ਸਨ|
ਨਦੀਂ ਵਿੱਚ ਡੁੱਬਣ ਵਾਲੇ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ| ਜਾਣਕਾਰੀ ਮੁਤਾਬਕ ਇਹ ਮਾਮਲਾ ਕੋਤਵਾਲੀ ਦੇਹਾਤ ਇਲਾਕੇ ਦਾ ਹੈ| ਜਿੱਥੇ ਲੋਕ ਮੇਲਾ ਦੇਖਣ ਲਈ ਬੇਜਨਾਪੁਰ ਤੋਂ ਮੁਟੇਰੀਆ ਵੱਲ ਜਾ ਰਹੇ ਸਨ| ਅਚਾਨਕ ਹੀ ਕਿਸ਼ਤੀ ਨਦੀਂ ਵਿਚਕਾਰ ਪਲਟ ਗਈ| ਫਿਲਹਾਲ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ| ਪੁਲੀਸ ਹੋਰ ਪ੍ਰਸ਼ਾਸ਼ਨਿਕ ਅਧਿਕਾਰੀ ਮੌਕੇ ਤੇ ਮੌਜ਼ੂਦ ਹਨ|

Leave a Reply

Your email address will not be published. Required fields are marked *