ਨਨਹੇੜੀ ਸਕੂਲ ਦੇ ਮੁੱਖ ਅਧਿਆਪਕ ਨੂੰ ਦਿੱਤੀ ਵਿਦਾਇਗੀ ਪਾਰਟੀ

ਘਨੌਰ, 1 ਅਕਤੂਬਰ (ਅਭਿਸ਼ੇਕ ਸੂਦ) ਹਲਕਾ ਘਨੌਰ ਦੇ ਪਿੰਡ                ਨਨਹੇੜੀ ਦੇ ਸਰਕਾਰੀ ਮਿਡਲ ਸਕੂਲ ਦੀ ਲੰਮੇ ਸਮੇਂ ਤੋਂ ਸੇਵਾ ਨਿਭਾ ਰਹੇ ਮੁੱਖ ਅਧਿਆਪਕ  ਜੈ ਪਾਲ ਨੂੰ ਸੇਵਾ ਮੁਕਤੀ ਸਮੇਂ ਵਿਦਾਇਗੀ ਪਾਰਟੀ ਦਿੱਤੀ ਗਈ| 
ਇਸ ਮੌਕੇ ਸ੍ਰੀ ਜੈ ਪਾਲ ਨੇ ਕਿਹਾ ਕਿ ਸਕੂਲ ਵਿਦਿਆ ਦਾ ਪਵਿੱਤਰ ਮੰਦਰ ਹੈ ਅਤੇ ਉਨ੍ਹਾਂ ਪ੍ਰਮਾਤਮਾ ਦੀ ਰਜ਼ਾ ਵਿੱਚ ਰਹਿ ਕੇ ਵਿੱਦਿਆ ਦੀ ਸੇਵਾ ਕੀਤੀ ਹੈ|
ਇਸ ਮੌਕੇ ਸਕੂਲ ਇੰਚਾਰਜ ਮੈਡਮ ਸੁਸ਼ਮਾ ਰਾਣੀ, ਸ੍ਰ. ਗੁਰਮੇਲ ਸਿੰਘ ਸਰਪੰਚ ਅਤੇ ਸਮੂਹ ਪੰਚਾਇਤ, ਸ੍ਰ. ਲਖਬੀਰ ਸਿੰਘ ਬਲਾਕ ਸੰਮਤੀ ਮੈਂਬਰ ਤੋਂ ਇਲਾਵਾ ਸੁਨੀਲ ਦੱਤ ਚੇਅਰਮੈਨ ਐਸ. ਐਮ. ਸੀ., ਸ੍ਰ. ਜਸਵਿੰਦਰ ਸਿੰਘ ਚਪੜ ਖੇਡ ਸਕੱਤਰ ਘਨੌਰ, ਸ੍ਰੀ ਅਸ਼ਵਨੀ ਕੁਮਾਰ ਪੀ.ਟੀ.ਆਈ, ਸ੍ਰ. ਜਸਪ੍ਰੀਤ ਸਿੰਘ, ਮੈਡਮ ਟੀਨਾ, ਮੈਡਮ ਅਪਰਨਾ, ਸ੍ਰੀ ਜੈ ਪਾਲ ਦੀ ਧਰਮ ਪਤਨੀ ਨੀਲਮ ਕੁਮਾਰੀ, ਬੇਟਾ ਪਾਰਸ ਅਤੇ ਤੁਸ਼ਾਰ, ਸਮੂਹ                     ਸਟਾਫ, ਪਿੰਡ ਦੇ ਹੋਰ ਪਤਵੰਤੇ                  ਅਤੇ ਵਿਦਿਆਰਥੀ ਹਾਜਿਰ                 ਸਨ|

Leave a Reply

Your email address will not be published. Required fields are marked *