ਨਮਕ ਨਾਲ ਭਰਿਆ ਟਰਾਲਾ ਕਾਰ ਉੱਪਰ ਪਲਟਿਆ, ਸੜਕ ਨਾਲ ਚਿਪਕ ਗਈਆਂ 5 ਲਾਸ਼ਾਂ

ਜੈਪੁਰ,  6 ਜੂਨ (ਸ.ਬ.) ਇੱਥੇ ਅੱਜ ਸਵੇਰੇ ਭਿਆਨਕ ਸੜਕ ਹਾਦਸੇ ਵਿੱਚ 2 ਪਰਿਵਾਰਾਂ ਦੇ ਮੈਂਬਰਾਂ ਦੀ ਕਾਰ ਤੇ ਨਮਕ ਨਾਲ ਭਰਿਆ ਟਰਾਲਾ ਪਲਟ ਗਿਆ| ਇਸ ਵਿੱਚ 5 ਲੋਕਾਂ ਦੀ ਮੌਤ ਹੋ ਗਈ| ਘਟਨਾ ਇੱਥੇ ਚੌਮੂੰ ਸਰਕਿਲ ਦੀ ਹੈ, ਜਿੱਥੋਂ ਇਹ ਟਰਾਲਾ ਲੰਘ ਰਿਹਾ ਸੀ| ਸਰਕਾਰੀ ਹੋਸਟਲ ਕੋਲ ਪ੍ਰਿਥਵੀਰਾਜ ਰੋਡ ਵੱਲੋਂ 2 ਪਰਿਵਾਰਾਂ ਦੇ 5 ਮੈਂਬਰ ਸਵਿਫਟ ਡਿਜ਼ਾਈਰ ਕਾਰ ਤੇ ਕਿਤੇ ਜਾ ਰਹੇ ਸਨ| ਅਚਾਨਕ ਹੀ ਟਰਾਲੇ ਦਾ ਸੰਤੁਲਨ ਵਿਗੜਿਆ ਅਤੇ ਉਹ ਕਾਰ ਦੇ ਉੱਪਰ ਪਲਟ ਗਿਆ|
ਕਾਰ ਦੇ ਉੱਪਰ ਨਾ ਸਿਰਫ ਟਰਾਲਾ ਡਿੱਗਿਆ ਸਗੋਂ ਪੂਰਾ ਨਮਕ ਹੀ ਉਨ੍ਹਾਂ ਦੀ ਪਿਚਕੀ ਕਾਰ ਦੇ ਉੱਪਰ ਜਾ ਡਿੱਗਿਆ| ਇਸ ਤੋਂ ਬਾਅਦ ਜੋ ਹੋਇਆ ਉਹ ਬੇਹੱਦ ਦਰਦਨਾਕ ਸੀ|
ਅਸਲ ਵਿੱਚ ਜਦੋਂ ਟਰਾਲਾ ਪਲਟਿਆ ਤਾਂ ਇਕੱਠੇ ਹੋਏ ਲੋਕਾਂ ਨੇ ਪੁਲੀਸ ਨੂੰ ਇਸ ਦੀ ਸੂਚਨਾ ਦਿੱਤੀ| ਤੜਕੇ 4.15 ਵਜੇ ਨੇੜੇ-ਤੇੜੇ ਹੋਈ ਘਟਨਾ ਤੋਂ ਬਾਅਦ ਪੁਲੀਸ ਆਈ ਅਤੇ ਨਮਕ ਦੇ ਟਰਾਲੇ ਨੂੰ ਹਟਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ| ਇਸ ਤੋਂ ਬਾਅਦ ਨਮਕ ਦੀਆਂ ਬੋਰੀਆਂ ਹਟਾਈਆਂ ਤਾਂ ਲੋਕ ਅਤੇ ਪੁਲੀਸ ਹੈਰਾਨ ਰਹਿ ਗਏ| ਉਨ੍ਹਾਂ ਦੇ ਹੇਠਾਂ ਇਕ ਕਾਰ ਪਿਚਕੀ ਹੋਈ ਸੀ, ਜਿਸ ਵਿੱਚ ਲਾਸ਼ਾਂ ਪਿਚਕ ਚੁਕੀਆਂ ਸਨ|
ਹਾਲਾਤ ਇਹ ਸਨ ਕਿ ਉਨ੍ਹਾਂ ਦੀਆਂ ਲਾਸ਼ਾਂ ਜ਼ਮੀਨ ਨਾਲ ਇੰਨੀਆਂ ਚਿਪਕ ਗਈਆਂ ਸਨ ਕਿ ਉਨ੍ਹਾਂ ਨੂੰ ਜ਼ਮੀਨ ਤੋਂ ਛੁਡਾਉਣ ਲਈ ਟਰੈਕਟਰ ਦਾ ਸਹਾਰਾ ਲੈਣਾ ਪਿਆ| ਉੱਥੇ ਜੋ ਵੀ ਖੜ੍ਹਾ ਸੀ, ਉਨ੍ਹਾਂ ਦੀ ਰੂਹ ਕੰਬ ਉੱਠੀ| ਦੋਹਾਂ ਪਰਿਵਾਰਾਂ ਦੀ ਇਹ ਕਾਰ ਜਦੋਂ ਤੱਕ ਸਾਹਮਣੇ ਆਈ ਤਾਂ ਪਤਾ ਲੱਗਾ ਕਿ ਕਾਰ ਵਿੱਚ ਕਈ ਲਾਸ਼ਾਂ ਹਨ|
ਜਦੋਂ ਉਨ੍ਹਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਗੱਲਣ ਲੱਗੀਆਂ ਸਨ| ਨਮਕ ਦੇ ਪ੍ਰਭਾਵ ਨਾਲ ਉਨ੍ਹਾਂ ਦੇ ਗੱਲਣ ਕਾਰਨ ਲਾਸ਼ਾਂ ਬਾਹਰ ਕੱਢਦੇ-ਕੱਢਦੇ ਜ਼ਮੀਨ ਤੇ ਚਿਪਕਣ ਲੱਗੀਆਂ| ਬਾਅਦ ਵਿੱਚ ਉਨ੍ਹਾਂ ਨੂੰ ਟਰੈਕਟਰ ਅਤੇ ਝਾੜੂ ਨਾਲ ਛੁਡਾ ਕੇ ਸੜਕ ਤੋਂ ਚੁੱਕਿਆ ਗਿਆ|

Leave a Reply

Your email address will not be published. Required fields are marked *