ਨਮਜਗੀਆਂ ਭਰਨ ਦੇ ਦੂਜੇ ਦਿਨ 33 ਉਮੀਦਵਾਰਾਂ ਨੇ ਕਾਗਜ ਦਾਖਿਲ ਕੀਤੇ

ਐਸ.ਏ.ਐਸ ਨਗਰ, 1 ਫਰਵਰੀ (ਸ.ਬ.) ਨਗਰ ਨਿਗਮ ਚੋਣਾਂ ਸੰਬੰਧੀ ਨਾਮਜਦਗੀਆਂ ਦਾਖਿਲ ਕਰਨ ਦੇ ਦੂਜੇ ਦਿਨ ਅੱਜ ਕੁਲ 33 ਉਮੀਦਵਾਰਾਂ ਵਲੋਂ ਅੱਜ ਆਪਣੇ ਕਾਗਜ ਦਾਖਿਲ ਕੀਤੇ ਗਏ ਹਨ। ਇਹਨਾਂ ਵਿੱਚੋਂ 25 ਉਮੀਦਵਾਰਾਂ ਵਲੋਂ ਐਸ ਡੀ ਐਮ ਦਫਤਰ (ਵਾਰਡ ਨੰਬਰ 1 ਤੋਂ 25) ਅਤੇ 8 ਉਮੀਦਵਾਰਾਂ ਵਲੋਂ ਮੰਡੀਕਰਨ ਬੋਰਡ ਦੇ ਦਫਤਰ (ਵਾਰਡ ਨੰਬਰ 26 ਤੋਂ 50) ਵਿੱਚ ਜਾ ਕੇ ਆਪਣੇ ਕਾਗਜ ਦਾਖਿਲ ਕੀਤੇ ਹਨ। ਅੱਜ ਅਕਾਲੀ ਦਲ ਦੇ 9 ਉਮੀਦਵਾਰਾਂ ਵਲੋਂ ਆਪਣੇ ਕਾਗਜ ਦਾਖਿਲ ਕੀਤੇ ਗਏ ਹਨ ਜਦੋਂਕਿ ਬਾਕੀ ਆਜਾਦ ਉਮੀਦਵਾਰ ਹਨ।

ਅੱਜ ਆਪਣੇ ਨਾਮਜਦਗੀ ਪੱਤਰ ਦਾਖਿਲ ਕਰਨ ਵਾਲਿਆਂ ਵਿੱਚ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ, ਸਾਬਕਾ ਕੌਂਸਲਰ ਹਰਮਨਪ੍ਰੀਤ ਸਿੰਘ ਪ੍ਰਿੰਸ ਅਤੇ ਉਹਨਾਂ ਦੀ ਪਤਨੀ ਇੰਦਰਪ੍ਰੀਤ ਕੌਰ ਪ੍ਰਿੰਸ, ਸਾਬਕਾ ਕੌਂਸਲਰ ਕਮਲਜੀਤ ਸਿੰਘ ਰੂਬੀ ਅਤੇ ਸਾਬਕਾ ਕੌਂਸਲਰ ਮਨਮੋਹਨ ਸਿੰਘ ਲੰਗ ਵਲੋਂ ਵੀ ਆਪਣੇ ਕਾਗਜ ਦਾਖਿਲ ਕਰ ਦਿੱਤੇ ਗਏ ਹਨ।

ਇਸਦੇ ਨਾਲ ਹੀ ਨਗਰ ਨਿਗਮ ਚੋਣਾਂ ਲਈ ਹੁਣ ਤਕ 103 ਉਮੀਦਵਾਰਾਂ ਵਲੋਂ ਆਪਣੇ ਕਾਗਜ ਦਾਖਿਲ ਕਰ ਦਿੱਤੇ ਗਏ ਹਨ। ਇਹਨਾਂ ਵਿੱਚੋਂ ਵਾਰਡ ਨੰਬਰ 1 ਤੋਂ 25 ਤਕ ਲਈ ( ਐਸ ਡੀ ਐਮ ਦਫਤਰ ਵਿੱਚ) 59 ਉਮੀਦਵਾਰਾਂ ਵਲੋਂ ਕਾਗਜ ਦਾਖਿਲ ਕੀਤੇ ਗਏ ਹਨ ਜਦੋਂਕਿ ਮੰਡੀਕਰਨ ਬੋਰਡ ਵਿੱਚ ਹੁਣ ਤਕ ਕੁਲ 44 ਉਮੀਦਵਾਰਾਂ ਵਲੋਂ ਆਪਣੇ ਕਾਗਜ ਦਾਖਿਲ ਕੀਤੇ ਗਏ ਹਨ।

Leave a Reply

Your email address will not be published. Required fields are marked *