ਨਰਸਿੰਘਪੁਰ ਦੇ ਕੋਲ ਬੱਸ ਪਲਟੀ, 25 ਯਾਤਰੀ ਜ਼ਖਮੀ

ਨਰਸਿੰਘਪੁਰ, 6 ਫਰਵਰੀ (ਸ.ਬ.) ਜ਼ਿਲਾ ਮੁੱਖ ਦਫਤਰ ਤੋਂ ਕਰੀਬ 22 ਕਿਲੋਮੀਟਰ ਦੂਰ ਮਨਕਵਾਰਾ ਦੇ ਕੋਲ ਤੇਜ਼ ਰਫਤਾਰ ਬੱਸ ਪਲਟ ਗਈ| ਬੱਸ ਵਿੱਚ ਸਵਾਰ 25 ਲੋਕ ਜ਼ਖਮੀ ਹੋ         ਗਏ| ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਜਾਣਕਾਰੀ ਦੇ ਮੁਤਾਬਕ ਬੱਸ ਐਮ.ਪੀ. 28 ਪੀ 1044                     ਸਾਈਖੇੜਾ ਤੋਂ ਛਿੰਦਵਾੜਾ ਜਾ ਰਹੀ ਸੀ| ਅੱਜ ਸਵੇਰੇ 8:30 ਵਜੇ ਮਨਕਵਾਰਾ ਰੇਲ ਗੇਟ ਦੇ ਕੋਲ ਡਰਾਇਵਰ ਨੇ ਤੇਜ ਰਫਤਾਰ ਬੱਸ ਨੂੰ ਅਚਾਨਕ ਬਰੇਕ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ|
ਇਸ ਦੇ ਬਾਅਦ ਬੱਸ ਪਲਟ ਗਈ ਅਤੇ ਉਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਖਰਾਬ ਹੋ ਗਿਆ|
ਘਟਨਾ ਦੇ ਬਾਅਦ ਬੱਸ ਚਾਲਕ ਫਰਾਰ ਹੋ ਗਿਆ| ਬੱਸ ਪਲਟਨ ਦੇ ਬਾਅਦ ਉਸ ਵਿੱਚ ਮੌਜੂਦ ਯਾਤਰੀ ਘਬਰਾ ਕੇ ਚੀਖਾਂ ਮਾਰਨ ਲੱਗੇ| ਨੇੜੇ-ਤੇੜੇ ਤੋਂ ਨਿਕਲ ਰਹੇ ਲੋਕਾਂ ਨੇ ਜ਼ਖਮੀਆਂ ਨੂੰ ਬੱਸ ਤੋਂ ਬਾਹਰ ਕੱਢਿਆ ਅਤੇ ਪੁਲੀਸ ਅਤੇ ਐਂਬੂਲੈਂਸ ਨੂੰ ਇਸ ਦੀ ਸੂਚਨਾ ਦਿੱਤੀ|

Leave a Reply

Your email address will not be published. Required fields are marked *