ਨਰਿੰਦਰ ਮੋਦੀ ਦੀਆਂ ਜੱਫੀਆਂ ਪਾਉਣ ਦੀ ਨੀਤੀ ਕੰਮ ਨਹੀਂ ਆਈ : ਰਾਹੁਲ

ਨਵੀਂ ਦਿੱਲੀ, 25 ਨਵੰਬਰ (ਸ.ਬ.) ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਸ਼ਾਨਾ ਸਾਧਿਆ ਹੈ| ਰਾਹੁਲ ਨੇ ਅੱਜ ਟਵੀਟ ਕਰਕੇ ਪਾਕਿਸਤਾਨ ਵਿੱਚ ਅੱਤਵਾਦੀ ਹਾਫਿਜ ਸਈਦ ਦੀ ਰਿਹਾਈ ਤੇ ਅਮਰੀਕਾ ਵਲੋਂ ਪਾਕਿਸਤਾਨ ਫੌਜ ਨੂੰ ਲਸ਼ਕਰ ਫੰਡਿੰਗ ਮਾਮਲੇ ਵਿੱਚ ਕਲੀਨ ਚਿੱਟ ਨੂੰ ਲੈ ਕੇ ਮੋਦੀ ਤੇ ਟਰੰਪ ਦੀ ਦੋਸਤੀ ਤੇ ਤੰਜ ਕੱਸਿਆ ਹੈ| ਰਾਹੁਲ ਗਾਂਧੀ ਨੇ ਟਵੀਟ ਕਰਕੇ ਲਿਖਿਆ ਹੈ ਕਿ ਨਰਿੰਦਰ ਭਾਈ ਗੱਲ ਨਹੀਂ ਬਣੀ, ਅੱਤਵਾਦ ਦਾ ਮਾਸਟਰਮਾਈਂਡ ਆਜਾਦ, ਰਾਸ਼ਟਰਪਤੀ ਟਰੰਪ ਨੇ ਲਸ਼ਕਰ ਫੰਡਿੰਗ ਮਾਮਲੇ ਵਿੱਚ ਪਾਕਿ ਫੌਜ ਨੂੰ ਕਲੀਨ ਚਿੱਟ ਦੇ ਦਿੱਤੀ, ਗਲੇ ਲਗਾਉਣ ਦੀ ਨੀਤੀ ਅਸਫਲ, ਜਲਦ ਹੀ ਹੋਰ ਗਲੇ ਲਗਾਉਣ ਦੀ ਲੋੜ ਹੈ| ਰਾਹੁਲ ਨੇ ਆਪਣੇ ਇਕ ਟਵੀਟ ਨਾਲ ਮੋਦੀ ਸਰਕਾਰ ਨੂੰ ਕਈ ਮੋਰਚਿਆਂ ਤੇ ਘੇਰਣ ਦੀ ਕੋਸ਼ਿਸ਼ ਕੀਤੀ ਹੈ|

Leave a Reply

Your email address will not be published. Required fields are marked *