ਨਰਿੰਦਰ ਸ਼ੇਰਗਿੱਲ ਵਲੋਂ ਪਿੰਡਾਂ ਵਿੱਚ ਰੋਡ ਸ਼ੋਅ

ਐਸ. ਏ. ਐਸ. ਨਗਰ, 31 ਜਨਵਰੀ (ਸ.ਬ.) ਆਮ ਆਦਮੀ  ਪਾਰਟੀ ਦੇ ਉਮੀਦਵਾਰ ਸ੍ਰ. ਨਰਿੰਦਰ ਸਿੰਘ ਸ਼ੇਰਗਿੱਲ ਵਲੋਂ ਸ਼ਹਿਰ ਵਿੱਚ ਰੋਡ ਸ਼ੋਅ ਦਾ ਗੇੜ ਮੁਕੰਮਲ ਕਰਨ ਤੋਂ ਬਾਅਦ ਅੱਜ ਹਲਕੇ ਦੇ ਪਿੰਡਾਂ ਦਾਉਂ, ਬਰਿਆਲੀ, ਚੱਪੜਚਿੜੀ, ਕੈਲੋਂ, ਲਾਂਡਰਾਂ, ਰਾਏਪੁਰ ਅਤੇ ਮਸਾਣਾ ਵਿੱਚ ਰੋਡ ਸ਼ੋਅ ਕੱਢਿਆ ਗਿਆ ਅਤੇ ਵੱਖ ਵੱਖ ਥਾਵਾਂ ਤੇ ਚੋਣ ਮੀਟਿੰਗਾਂ ਨੂੰ ਵੀ ਸੰਬੋਧਨ ਕੀਤਾ ਗਿਆ| ਇਸ ਦੌਰਾਨ ਵੱਖ ਵੱਖ ਥਾਵਾਂ ਤੇ ਪਿੰਡਾਂ ਦੇ ਸਰਗਰਮ ਵਰਕਰਾਂ ਵਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਵੀ ਕੀਤਾ ਗਿਆ|
ਪਿੰਡਾਂ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸ੍ਰ. ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਤੈਅ ਹੈ| ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਅਤੇ ਅਕਾਲੀ ਦੋਵਾਂ ਨੂੰ ਵਰਤ ਚੁੱਕੇ ਹਨ ਅਤੇ ਬਦਲਾਅ ਲਈ ਵੋਟਾਂ ਪਾਉਣ ਲਈ ਕਾਹਲੇ ਹਨ| ਇਸ ਮੌਕੇ ਉਹਨਾਂ ਦੇ ਨਾਲ ਪਾਰਟੀ ਦੇ ਹੋਰ ਆਗੂ ਅਤੇ ਵਰਕਰ ਵੀ ਨਾਲ ਚਲ ਰਹੇ ਸਨ|

Leave a Reply

Your email address will not be published. Required fields are marked *