‘ਨਰੇਗਾ’ ਜ਼ਰੀਏ ਪਿੰਡਾਂ ਦੀ ਨੁਹਾਰ ਬਦਲੀ ਜਾਵੇ : ਮੱਛਲੀ ਕਲਾਂ

ਖਰੜ, 4 ਜੁਲਾਈ (ਸ਼ਮਿੰਦਰ ਸਿੰਘ)  ‘ਨਰੇਗਾ’ ਤਹਿਤ ਪਿੰਡਾਂ ਵਿੱਚ ਵੱਧ ਤੋਂ ਵੱਧ ਵਿਕਾਸ ਕਾਰਜ ਕਰਵਾਏ ਜਾਣ ਅਤੇ ਪਿੰਡਾਂ ਦਾ ਸੁੰਦਰੀਕਰਨ ਕਰਵਾਇਆ ਜਾਵੇ ਜਿਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ| ਇਹ ਗੱਲ ਮਾਰਕੀਟ                  ਕਮੇਟੀ ਖਰੜ ਦੇ ਚੇਅਰਮੈਨ ਸ੍ਰੀ            ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਆਪਣੇ ਦਫਤਰ ਵਿਖੇ ਹਲਕੇ ਦੇ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ਨਾਲ ਗੱਲਬਾਤ ਕਰਦਿਆਂ ਆਖੀ| 
ਸ੍ਰੀ ਮੱਛਲੀ ਕਲਾਂ ਨੇ ਆਖਿਆ ਕਿ ਉਹ ਇਸ ਇਲਾਕੇ ਦੀ ਹਰ ਸਮੱਸਿਆ ਤੋਂ ਚੰਗੀ ਤਰ੍ਹਾਂ ਵਾਕਿਫ ਹਨ ਅਤੇ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਅਪਣੇ ਤੌਰ ਤੇ ਪਹਿਲਾਂ ਹੀ ਸਰਗਰਮ ਹਨ| ਉਨ੍ਹਾਂ ਕਿਹਾ ਕਿ ਉਹ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਅਤੇ ਹਲਕਾ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੂੰ ਸਮੱਸਿਆਵਾਂ ਤੋਂ ਜਾਣੂੰ ਕਰਵਾਉਂਦਿਆਂ ਇਨ੍ਹਾਂ ਦਾ ਹੱਲ ਕਰਵਾਉਣਗੇ ਅਤੇ ਇਲਾਕੇ ਵਿੱਚ ਵਿਕਾਸ ਕਾਰਜਾਂ ਦੇ ਰਾਹ ਵਿੱਚ ਕੋਈ ਅੜਿੱਕਾ ਨਹੀਂ ਪੈਣ ਦਿੱਤਾ                  ਜਾਵੇਗਾ| ਉਹਨਾਂ ਕਿਹਾ ਕਿ ਉਨ੍ਹਾਂ ਦਾ ਟੀਚਾ ਹੈ ਕਿ ਖਰੜ ਇਲਾਕੇ ਦਾ ਸ਼ਾਨਦਾਰ ਵਿਕਾਸ ਹੋਵੇ ਅਤੇ ਲੋਕਾਂ ਨੂੰ ਕਿਸੇ ਵੀ ਤਕਲੀਫ ਜਾਂ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ|
ਇਸ ਸੰਬੰਧੀ ਖਰੜ ਹਲਕੇ ਦੇ ਦਰਜਨਾਂ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ਨੇ ਸ੍ਰੀ ਮੱਛਲੀ ਕਲਾਂ ਨਾਲ ਉਨ੍ਹਾਂ ਦੇ ਦਫਤਰ ਵਿੱਚ ਵਿਸ਼ੇਸ਼ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਆਪੋ-ਅਪਣੇ ਪਿੰਡਾਂ ਦੀਆਂ ਸਮੱਸਿਆਵਾਂ ਤੋਂ ਵਾਕਿਫ ਕਰਵਾਇਆ| ਮੀਟਿੰਗ ਦੌਰਾਨ ਉਹਨਾਂ ਕਿਹਾ ਕਿ ਮਹਾਤਮਾ ਗਾਂਧੀ ਕੌਮੀ ਪੇਂਡੂ ਰੁਜ਼ਗਾਰ ਗਾਰੰਟੀ ਕਾਨੂੰਨ ਦੇਸ਼ ਭਰ ਦੇ ਪਿੰਡਾਂ ਲਈ ਵਰਦਾਨ ਸਾਬਿਤ ਹੋਇਆ ਹੈ ਜਿਸ ਰਾਹੀਂ ਜਿਥੇ ਪਿੰਡ ਦੇ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ, ਉੱਥੇ ਪਿੰਡਾਂ ਦਾ ਮੂੰਹ-ਮੁਹਾਂਦਰਾ ਵੀ ਬਦਲਿਆ ਹੈ| ਉਨ੍ਹਾਂ ਸਰਪੰਚਾਂ ਨੂੰ ਕਿਹਾ ਕਿ ਉਹ ਇਸ ਕਾਨੂੰਨ ਤਹਿਤ ਮਿਲਦੇ ਫੰਡਾਂ ਦੀ ਸੁਚਾਰੂ ਢੰਗ ਨਾਲ ਵਰਤੋਂ ਕਰਦਿਆਂ ਆਪੋ-ਆਪਣੇ ਪਿੰਡਾਂ ਦੀ ਨੁਹਾਰ ਬਦਲ ਸਕਦੇ ਹਨ| 
ਮੀਟਿੰਗ ਂਦੌਰਾਨ ਬੀਡੀਪੀਓ ਖਰੜ ਸ੍ਰੀ ਹਿਤੇਨ ਕਪਿਲਾ ਨੇ ਸਰਪੰਚਾਂ ਨੂੰ  ਨਰੇਗਾ ਤਹਿਤ ਮਿਲਦੇ ਫੰਡਾਂ ਅਤੇ ਇਨ੍ਹਾਂ ਦੀ ਸੁਚਾਰੂ ਵਰਤੋਂ ਬਾਬਤ ਤਫਸੀਲ ਵਿੱਚ ਜਾਣਕਾਰੀ ਦਿੱਤੀ| ਇਸ ਮੌਕੇ ਸਰਪੰਚਾਂ ਨੇ ਕਿਹਾ ਕਿ ਸ੍ਰੀ ਸ਼ਰਮਾ ਦੀ ਬਤੌਰ ਚੇਅਰਮੈਨ ਨਿਯੁਕਤੀ ਨਾਲ ਉਨ੍ਹਾਂ ਨੂੰ ਆਸ ਬੱਝੀ ਹੈ ਕਿ ਉਹ ਖਰੜ ਹਲਕੇ ਦੇ ਚੌਤਰਫਾ ਵਿਕਾਸ ਲਈ ਪੂਰੀ ਵਾਹ ਲਾਉਣਗੇ| ਇਸ ਮੌਕੇ ਸਰਪੰਚਾਂ ਨੇ ਸ੍ਰ੍ਰੀ ਮੱਛਲੀ ਕਲਾਂ ਦਾ ਸਨਮਾਨ ਵੀ ਕੀਤਾ| ਇਸਦੇ ਨਾਲ ਹੀ ਐਸਐਚਓ ਭਗਵੰਤ ਸਿੰਘ, ਬੀਡੀਪੀਓ ਖਰੜ ਸ੍ਰੀ ਹਿਤੇਨ ਕਪਿਲਾਅਤੇ ਕਾਂਗਰਸੀ ਆਗੂ ਸੰਜੀਵ ਰੂਬੀ ਦਾ ਵੀ ਸਨਮਾਨ ਕੀਤਾ ਗਿਆ| 
ਇਸ ਮੌਕੇ ਪੰਚਾਇਤ ਯੂਨੀਅਨ ਖਰੜ ਬਲਾਕ ਦੇ ਪ੍ਰਧਾਨ ਸਰਬਜੀਤ ਸਿੰਘ ਢੀਂਡਸਾ, ਮਨਵਿੰਦਰ ਸਿੰਘ ਸਰਪੰਚ ਸਕਰੁੱਲਾਪੁਰ, ਮਨਜੀਤ ਸਿੰਘ ਸਰਪੰਚ ਬਜਹੇੜੀ, ਅਮਰਜੀਤ ਸਿੰਘ ਸਰਪੰਚ ਪੱਕੀ ਰੁੜਕੀ, ਹਰਬੰਸ ਸਿੰਘ ਸਰਪੰਚ ਮਲਕਪੁਰ, ਜਸਪਾਲ ਰਾਣਾ ਸਰਪੰਚ ਰੰਗੀਆਂ, ਮਾਨ ਸਿੰਘ ਸਾਬਕਾ ਸਰਪੰਚ ਰੰਗੀਆਂ, ਸੀਨੀਅਰ ਕਾਂਗਰਸੀ ਆਗੂ ਕਮਲ ਕਿਸ਼ੋਰ ਸ਼ਰਮਾ, ਸਰਦਾਰਾ ਸਿੰਘ ਸਕਰੁੱਲਾਪੁਰ, ਹਰਵਿੰਦਰ ਸਿੰਘ ਪੰਚ ਸਿੰਬਲ ਮਾਜਰਾ, ਸੱਜਣ ਸਿੰਘ ਸਿੰਬਲ ਮਾਜਰਾ, ਕਮਲਜੀਤ ਸਿੰਘ ਮਾਨ ਪੀਰ ਸੋਹਾਣਾ, ਸੁਦੇਸ਼ ਕੁਮਾਰ ਪੰਚ ਰੁੜਕੀ, ਦਰਸ਼ਨ ਸਿੰਘ ਬਜਹੇੜੀ, ਸੁਖਵਿੰਦਰ ਸਿੰਘ ਖਰੜ, ਕੁਲਦੀਪ ਸਿੰਘ ਰੰਗੀ, ਐਸਐਚਓ ਸਿਟੀ ਖਰੜ ਭਗਵੰਤ ਸਿੰਘ, ਪੰਡਤ ਚਮਨ ਲਾਲ ਸ਼ਰਮਾ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਇਲਾਕੇ ਦੇ ਸਰਪੰਚ ਪੰਚ ਹਾਜ਼ਿਰ ਸਨ|

Leave a Reply

Your email address will not be published. Required fields are marked *