ਨਰੋਏ ਸ਼ਰੀਰ ਵਿੱਚ ਹੀ ਹੁੰਦਾ ਹੈ ਨਰੋਏ ਮਨ ਦਾ ਵਿਕਾਸ : ਗਰਚਾ

ਨਰੋਏ ਸ਼ਰੀਰ ਵਿੱਚ ਹੀ ਹੁੰਦਾ ਹੈ ਨਰੋਏ ਮਨ ਦਾ ਵਿਕਾਸ : ਗਰਚਾ
ਕਬੱਡੀ ਟੂਰਨਾਮੈਂਟ ਵਿਚ ਜੇਤੂ ਟੀਮਾਂ ਨੂੰ ਇਨਾਮ ਵੰਡੇ
ਐਸ ਏ ਐਸ ਨਗਰ, 23 ਜਨਵਰੀ (ਸ.ਬ.) ਨਰੋਏ ਸਰੀਰ ਵਿੱਚ ਨਰੋਏ ਮਨ ਦਾ ਵਿਕਾਸ ਹੁੰਦਾ ਹੈ ਅਤੇ ਸਰੀਰ ਨੂੰ ਨਰੋਆ ਰੱਖਣ ਲਈ ਖੇਡਾਂ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ| ਖਾਸ ਕਰਕੇ ਉਸ ਸਮੇਂ ਜਦੋਂ ਖੇਡਾਂ ਵਿੱਚ ਲੜਕੀਆਂ ਭਾਗ ਲੈ ਰਹੀਆਂ ਹੋਣ| ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਬੀਬੀ ਲਖਵਿੰਦਰ ਕੌਰ ਗਰਚਾ ਨੇ ਹਲਕਾ ਖਰੜ ਦੇ ਪਿੰਡ ਸੈਣੀਮਾਜਰਾ ਵਿਖੇ ਭਾਰਤੀ ਕਬੱਡੀ ਸੰਘ ਵੱਲੋਂ ਕਰਵਾਏ ਗਏ ਨੈਸ਼ਨਲ ਵੂਮੈਨ ਚੈਂਪੀਅਨ ਕਬੱਡੀ ਟੂਰਨਾਮੈਂਟ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ|
ਇਸ ਮੌਕੇ ਬੀਬੀ ਗਰਚਾ ਨੇ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਲੜਕੀਆਂ ਨਾਲ ਜਾਣ ਪਹਿਚਾਣ ਕੀਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਵੀ ਕੀਤੀ| ਉਨ੍ਹਾਂ ਟੂਰਨਾਮੈਂਟ ਵਿੱਚ ਜਿੱਤਣ ਵਾਲੀਆਂ ਟੀਮਾਂ ਨੂੰ ਇਨਾਮ ਵੰਡਣ ਦੀ ਰਸਮ ਵੀ ਨਿਭਾਈ| ਉਹਨਾਂ ਕਿਹਾ ਕਿ ਟੂਰਨਾਮੈਂਟ ਲਈ ਪੰਚਾਇਤ ਵੱਲੋਂ ਦਿੱਤਾ ਗਿਆ ਸਹਿਯੋਗ ਸੁਆਗਤਯੋਗ ਹੈ ਅਤੇ ਹੋਰਨਾਂ ਪੰਚਾਇਤਾਂ ਨੂੰ ਪਿੰਡਾਂ ਵਿਚ ਅਜਿਹੇ ਟੂਰਨਾਮੈਂਟ ਕਰਵਾਉਣੇ ਚਾਹੀਦੇ ਹਨ| ਟੂਰਨਾਮੈਂਟ ਦੇ ਪ੍ਰਬੰਧਕਾਂ ਵੱਲੋਂ ਬੀਬੀ ਗਰਚਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ|
ਇਸ ਦੌਰਾਨ ਭਾਰਤੀ ਕਬੱਡੀ ਸੰਘ ਦੇ ਪ੍ਰਧਾਨ ਭਾਈ ਸੁਰਿੰਦਰ ਪਹਿਲਵਾਨ ਅਤੇ ਜੇ.ਪੀ.ਵੀ.ਜੀ. ਫੈਡਰੇਸ਼ਨ ਆਫ਼ ਇੰਡੀਆ ਦੇ ਸਕੱਤਰ ਨਰਿੰਦਰ ਪਹਿਲਵਾਨ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਟੂਰਨਾਮੈਂਟ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਦੀਆਂ ਮਹਿਲਾ ਕਬੱਡੀ ਟੀਮਾਂ ਨੇ ਹਿੱਸਾ ਲਿਆ|
ਇਸ ਮੌਕੇ ਮੁਹੰਮਦ ਸਦੀਕ ਚਾਹੜਮਾਜਰਾ, ਰਵਿੰਦਰ ਰਵੀ ਪੈਂਤਪੁਰ, ਰਘੁਵੀਰ ਸਿੰਘ, ਲਵੀਸ਼ਾ ਗੁਲਾਟੀ, ਸਤਾਰ ਮੁਹੰਮਦ ਰਾਣੀਮਾਜਰਾ, ਇਮਰਾਨ ਮਲਿਕ, ਇਕਬਾਲ ਸਿੰਘ ਚਾਹੜਮਾਜਰਾ ਵੀ ਹਾਜ਼ਰ ਸਨ|

Leave a Reply

Your email address will not be published. Required fields are marked *