ਨਰੋਦਾ ਪਾਟੀਆ ਦੰਗਾ ਮਾਮਲਾ : ਮਾਇਆ ਕੋਡਨਾਨੀ ਬਰੀ, ਬਾਬੂ ਬਜਰੰਗੀ ਨੂੰ ਰਾਹਤ ਨਹੀਂ

ਅਹਿਮਦਾਬਾਦ, 20 ਅਪ੍ਰੈਲ (ਸ.ਬ.) ਗੁਜਰਾਤ ਹਾਈ ਕੋਰਟ ਨੇ 2002 ਦੇ ‘ਨਰੋਦਾ ਪਾਟੀਆ ਦੰਗਾ ਮਾਮਲੇ’ ਵਿੱਚ ਦਾਇਰ ਅਪੀਲਾਂ ਤੇ ਅੱਜ ਆਪਣਾ ਫੈਸਲਾ ਸੁਣਾਉਂਦੇ ਹੋਏ ਦੋਸ਼ੀ ਬਜਰੰਗ ਦਲ ਦੇ ਸਾਬਕਾ ਨੇਤਾ ਬਾਬੂ ਬਜਰੰਗੀ ਉਮਰਕੈਦ ਦੀ ਸਜ਼ਾ ਬਰਕਰਾਰ ਰੱਖੀ ਹੈ| ਜਸਟਿਸ ਹਰਸ਼ ਦੇਵਾਨੀ ਅਤੇ ਜਸਟਿਸ ਏ.ਐਸ. ਸੁਪੋਹੀਆ ਦੇ ਬੈਂਚ ਨੇ ਮਾਮਲੇ ਵਿੱਚ ਸੁਣਵਾਈ ਪੂਰੀ ਹੋਣ ਤੋਂ ਬਾਅਦ ਪਿਛਲੇ ਸਾਲ ਅਗਸਤ ਵਿੱਚ ਆਪਣਾ ਆਦੇਸ਼ ਸੁਰੱਖਿਅਤ ਰੱਖ ਲਿਆ ਸੀ|
ਅਗਸਤ 2012 ਵਿੱਚ ਐਸ. ਆਈ. ਟੀ. ਮਾਮਲਿਆਂ ਲਈ ਕੋਡਨਾਨੀ ਸਮੇਤ 32 ਵਿਅਕਤੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ| ਕੋਡਨਾਨੀ ਨੂੰ 28 ਸਾਲ ਦੇ ਕੈਦ ਦੀ ਸਜ਼ਾ ਸੁਣਾਈ ਗਈ ਸੀ| ਇਕ ਹੋਰ ਬਹੁਚਰਚਿਤ ਦੋਸ਼ੀ ਬਜਰੰਗ ਦਲ ਦੇ ਸਾਬਕਾ ਨੇਤਾ ਬਾਬੂ ਬਜਰੰਗੀ ਨੂੰ ਉਮਰ ਕੈਦ ਜੇਲ ਦੀ ਸਜ਼ਾ ਸੁਣਾਈ ਗਈ ਸੀ| 7 ਹੋਰ ਨੂੰ 21 ਸਾਲ ਦੇ ਉਮਰਕੈਦ ਅਤੇ ਬਾਕੀ ਹੋਰ ਨੂੰ 14 ਸਾਲ ਦੇ ਸਾਧਾਰਨ ਉਮਰਕੈਦ ਸੁਣਾਈ| ਹੇਠਲੀ ਅਦਾਲਤ ਨੇ ਸਬੂਤਾਂ ਦੇ ਆਧਾਰ ਤੇ 29 ਹੋਰ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਸੀ, ਜਿਥੇ ਦੋਸ਼ੀਆਂ ਨੇ ਹੇਠਲੀ ਅਦਾਲਤ ਦੇ ਆਦੇਸ਼ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ, ਨਾਲ ਹੀ ਵਿਸ਼ੇਸ਼ ਜਾਂਚ ਦਲ ਨੇ 29 ਵਿਅਕਤੀਆਂ ਨੂੰ ਬਰੀ ਕੀਤੇ ਜਾਣ ਦੇ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ|

Leave a Reply

Your email address will not be published. Required fields are marked *