ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਵਿੱਚ ਜਾਣ ਤੋਂ ਬਾਅਦ ਪਾਰਟੀ ਵਿੱਚ ਹੋ ਰਹੀ ਹੈ ਨਵੀਂ ਹਲਚਲ

ਵੱਡੀ ਕਸ਼ਮਕਸ਼ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਹਨ| ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਰੋਕਣ ਲਈ ਖੁਦ ਕੈਪਟਨ ਅਮਰਿੰਦਰ ਸਿੰਘ ਬਾਊਂਡਰੀ ਤੇ ਖੜੇ ਸਨ| ਉਹ ਸਿੱਧੂ ਨੂੰ ਅਹਿਮੀਅਤ ਦੇਣ ਨੂੰ ਤਿਆਰ ਨਹੀਂ ਸਨ| ਮੁੱਖ ਮੰਤਰੀ ਅਹੁਦੇ ਤੇ ਉਨ੍ਹਾਂ ਨੂੰ ਕਿਸੇ ਹੋਰ ਦੀ ਦਾਅਵੇਦਾਰੀ ਮਨਜ਼ੂਰ ਨਹੀਂ ਸੀ, ਜਦੋਂਕਿ ਸਿੱਧੂ ਮੁੱਖ ਮੰਤਰੀ ਅਹੁਦੇ ਦੇ ਚਾਹਵਾਨ ਸਨ| ਨਹੀਂ ਤਾਂ ਇਸ ਤੋਂ ਘੱਟ ਸਨਮਾਨ ਉਨ੍ਹਾਂ ਦਾ ਭਾਜਪਾ ਵਿੱਚ ਵੀ ਨਹੀਂ ਸੀ|
ਸਿੱਧੂ ਨੇ ਪੰਜਾਬ ਕਾਂਗਰਸ ਵਿੱਚ ਕੈਪਟਨ ਦਾ ਅਸਰ ਵੇਖਿਆ| ਇਸ ਤੋਂ ਬਾਅਦ ਉਨ੍ਹਾਂ ਨੇ ਸਿੱਧੇ ਰਾਹੁਲ ਗਾਂਧੀ ਨਾਲ ਸੰਪਰਕ ਕੀਤਾ| ਰਾਹੁਲ ਵੀ ਅਮਰਿੰਦਰ ਤੋਂ ਨਾਖੁਸ਼ ਦੱਸੇ ਜਾਂਦੇ ਹਨ| ਉਹ ਪੰਜਾਬ ਦੇ ਮੋਹਰੀ ਆਗੂ ਦੇ ਰੂਪ ਵਿੱਚ ਆਪਣੇ ਦਮ ਤੇ ਚੋਣ ਲੜਨਾ ਚਾਹੁੰਦੇ ਹਨ| ਉਨ੍ਹਾਂ ਨੇ ਰਾਹੁਲ ਗਾਂਧੀ ਦੀ ਭੂਮਿਕਾ ਪ੍ਰਤੀਕਾਤਮਕ ਹੀ ਛੱਡੀ ਹੈ ਜਦੋਂਕਿ ਉਹ ਕਾਂਗਰਸ ਦੇ ਰਾਸ਼ਟਰੀ ਉਪ-ਪ੍ਰਧਾਨ ਹਨ| ਪਰ ਅਮਰਿੰਦਰ ਦਾ ਅੰਦਾਜ ਵੀ ਘੱਟ ਨਹੀਂ ਹੈ| ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਤੇ ਦਬਾਅ ਬਣਾਉਣ ਲਈ ਹੀ ਰਾਹੁਲ ਗਾਂਧੀ ਨੇ ਸਿੱਧੂ ਨੂੰ ਖੁਦ ਕਾਂਗਰਸ ਵਿੱਚ ਸ਼ਾਮਿਲ ਕੀਤਾ|
ਕਿਹਾ ਜਾ ਰਿਹਾ ਹੈ ਕਿ ਅਮਰਿੰਦਰ ਧੜਾ ਇਸ ਗੱਲ ਤੋਂ ਖੁਸ਼ ਨਹੀਂ ਹੈ| ਦਿੱਲੀ ਵਿੱਚ ਤਾਂ ਸਿੱਧੂ ਦੀ ਖੂਬ ਆਓਭਗਤ ਹੋਈ| ਉੱਥੇ ਕਾਂਗਰਸ ਉਂਝ ਵੀ ਤਰਸਯੋਗ ਹਾਲਤ ਵਿੱਚ ਹੈ| ਸਿੱਧੂ ਦੇ ਆਉਣ ਨਾਲ ਪਾਰਟੀ ਵਿੱਚ ਹਲਚਲ ਦਿਖਾਈ ਦਿੱਤੀ| ਦਿੱਲੀ ਦੇ ਕਾਂਗਰਸੀ ਇਸ ਗੱਲ ਨਾਲ ਹੈਰਾਨ ਹੋ ਗਏ| ਸਿੱਧੂ ਦੇ ਨਾਲ ਨਾਲ ਇਹਨਾਂ ਸਭ ਨੇਤਾਵਾਂ ਨੂੰ ਵੀ ਮੀਡੀਆ ਵਿੱਚ ਤਰਜੀਹ ਮਿਲ ਗਈ| ਪਰ ਪੰਜਾਬ ਵਿੱਚ ਸਿੱਧੂ ਦਾ ਮੁਕਾਬਲਾ ਅਮਰਿੰਦਰ  ਧੜੇ ਨਾਲ              ਹੋਵੇਗਾ| ਅਮਰਿੰਦਰ ਨੂੰ ਕਾਂਗਰਸ ਹਾਈਕਮਾਨ ਦਾ ਦਬਾਅ ਜਾਂ ਦਖਲਅੰਦਾਜੀ ਮਨਜ਼ੂਰ ਨਹੀਂ ਹੈ| ਦੂਜੇ ਪਾਸ ਕਿਉਂਕਿ ਸਿੱਧੂ ਨੂੰ ਖੁਦ ਰਾਹੁਲ ਗਾਂਧੀ ਨੇ ਕਾਂਗਰਸ ਵਿੱਚ ਸ਼ਾਮਿਲ ਕੀਤਾ ਹੈ ਇਸ ਲਈ ਪੰਜਾਬ ਕਾਂਗਰਸ ਵਿੱਚ ਉਹਨਾਂ ਨੂੰ ਹਾਈਕਮਾਨ ਦਾ ਪ੍ਰਤੀਨਿੱਧੀ ਮੰਨਿਆ ਜਾਵੇਗਾ|
ਕਾਂਗਰਸ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਸਿੱਧੂ ਨੇ ਦੋ ਜਿਕਰਯੋਗ ਗੱਲਾਂ ਕੀਤੀਆਂ| ਇੱਕ ਤਾਂ ਉਨ੍ਹਾਂ ਨੇ ਖੁਦ ਨੂੰ ਜਨਮਜਾਤ ਕਾਂਗਰਸੀ ਦੱਸਿਆ| ਕਾਂਗਰਸ ਵਿੱਚ ਸ਼ਾਮਿਲ ਹੋਣਾ ਦਲਬਦਲ ਨਹੀਂ ਬਲਕਿ ਘਰ ਵਾਪਸੀ ਕਰਾਰ ਦਿੱਤਾ| ਦੂਜੀ ਗੱਲ ਇਹ ਕਿ ਸਿੱਧੂ ਭਾਜਪਾ ਤੋਂ ਨਾਰਾਜ ਨਹੀਂ ਹਨ| ਉਹ ਗੱਠਜੋੜ ਤੋਂ ਜ਼ਰੂਰ ਨਾਰਾਜ ਹਨ| ਉਨ੍ਹਾਂ ਕਿਹਾ ਕਿ  ਭਾਜਪਾ ਨੇ ਗਠਜੋੜ ਨੂੰ ਚੁਣਿਆ ਅਤੇ ਉਹਨਾਂ ਨੇ ਪੰਜਾਬ ਦੇ  ਹਿੱਤ ਨੂੰ | ਜਾਹਿਰ ਹੈ ਸਿੱਧੂ ਦੀ ਨਾਰਾਜਗੀ ਅਕਾਲੀ ਦਲ ਨਾਲ ਹੈ, ਭਾਜਪਾ ਨਹੀਂ| ਇਸਦਾ ਇੱਕ ਮਤਲਬ ਇਹ ਵੀ ਕੱਢਿਆ ਜਾ ਸਕਦਾ ਹੈ ਕਿ ਭਾਜਪਾ ਵਿੱਚ ਵਾਪਸੀ ਦੀ ਸੰਭਾਵਨਾ ਨੂੰ ਉਨ੍ਹਾਂ ਨੇ ਖ਼ਤਮ ਨਹੀਂ ਕੀਤਾ ਹੈ| ਪਰ ਸਿੱਧੂ ਨੇ ਜੋ ਇਹ ਦੋ ਮਹੱਤਵਪੂਰਣ ਗੱਲਾਂ ਕੀਤੀਆਂ ਉਸ ਨਾਲ ਸਵਾਲ ਵੀ ਉੱਠੇ| ਉਨ੍ਹਾਂ ਨੇ ਖੁਦ ਨੂੰ ਜਨਮਜਾਤ ਕਾਂਗਰਸੀ ਕਿਹਾ ਹੈ| ਸਵਾਲ ਇਹ ਹੈ ਕਿ ਇਹ ਅਨੁਭਵ ਉਨ੍ਹਾਂ ਨੂੰ ਕਿਸ ਸਮੇਂ ਹੋਇਆ| ਕੀ ਪੰਜਾਬ ਵਿਧਾਨਸਭਾ ਚੋਣਾਂ ਤੋਂ ਠੀਕ ਪਹਿਲਾਂ ਉਨ੍ਹਾਂ ਨੂੰ ਇਹ ਅਹਿਸਾਸ ਹੋਇਆ ਕਿ ਉਹ ਜਨਮਜਾਤ ਕਾਂਗਰਸੀ ਹਨ| ਇਹ ਗੱਲ ਅਮਰਿੰਦਰ ਸਿੰਘ ਨੂੰ ਕਿਉਂ ਨਹੀਂ ਸਮਝਾ ਸਕੇ|
ਤ੍ਰਾਸਦੀ ਵੇਖੋ ਕਿ ਉਨ੍ਹਾਂ ਨੇ ਇਹ ਗੱਲ ਰਾਹੁਲ ਗਾਂਧੀ ਨੂੰ ਦੱਸੀ| ਭਾਜਪਾ ਵਿੱਚ ਰਹਿੰਦੇ ਹੋਏ ਸਿੱਧੂ ਨੇ ਰਾਹੁਲ ਬਾਰੇ ਕੀ-ਕੀ ਕਿਹਾ ਸੀ, ਇਹ ਦੱਸਣ ਦੀ ਲੋੜ ਨਹੀਂ| ਇਸ ਵਿੱਚ ਅਜਿਹਾ ਕੀ ਹੋਇਆ ਜੋ ਰਾਹੁਲ ਬਾਰੇ ਸਿੱਧੂ ਦੇ ਵਿਚਾਰ ਬਦਲ ਗਏ| ਸਿੱਧੂ ਦੀ ਨਜ਼ਰ ਵਿੱਚ ਜੋ ਰਾਹੁਲ ਦੇ ਅਵਗੁਣ ਸਨ ਉਹ ਗੁਣਾਂ ਵਿੱਚ ਬਦਲ ਗਏ| ਇੱਥੇ ਹੀ ਬਸ ਨਹੀਂ ਬਲਕਿ ਸਿੱਧੂ ਤਾਂ ਕਾਂਗਰਸ ਨੂੰ ਮੁੰਨੀ ਤੋਂ ਵੀ ਜ਼ਿਆਦਾ ਬਦਨਾਮ ਪਾਰਟੀ ਦੱਸਿਆ ਕਰਦੇ ਸੀ| ਅੱਜ ਪੰਜਾਬ ਵਿਧਾਨਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਕਾਂਗਰਸ ਦੀ ਬਦਨਾਮੀ ਕਿਸ ਤਰ੍ਹਾਂ ਦੂਰ ਹੋਵੇਗੀ| ਸਿੱਧੂ ਲੋਕਸਭਾ ਚੋਣਾਂ ਵਿੱਚ ਅਮ੍ਰਿਤਸਰ ਤੋਂ ਟਿਕਟ ਨਾ ਮਿਲਣ ਨਾਲ ਨਾਰਾਜ ਸਨ| ਉਸ ਵੇਲੇ ਭਾਜਪਾ ਨੇ ਆਪਣੀ ਗਠਜੋੜ ਦੀ ਮਜਬੂਰੀ ਵਿੱਚ ਅਕਾਲੀ ਦਲ ਦਾ ਦਬਾਓ ਮੰਨ ਲਿਆ ਸੀ| ਇਸ ਸਚਾਈ ਨੂੰ ਸਿੱਧੂ ਖੁਦ ਮੰਨਦੇ ਹਨ ਪਰ ਉਹਨਾਂ ਨੂੰ ਇਹ ਵੀ ਮੰਨਣਾ ਹੀ ਪਏਗਾ ਕਿ ਕਾਂਗਰਸ ਪਾਰਟੀ ਵਿਛਚ ਵੀ ਉਹਨਾਂ ਦੀ ਰਾਹ ਇੰਨੀ ਆਸਾਨ ਨਹੀਂ ਹੋਵੇਗੀ
ਦਲੀਪ ਅਗਨੀਹੋਤਰੀ

Leave a Reply

Your email address will not be published. Required fields are marked *